ਕੈਲੀਫੋਰਨੀਆ ਦੇ ਵੈਨਡੇਨਬਰਗ ਏਅਰ ਫੋਰਸ ਬੇਸ ਦਾ ਨਾਂ ਬਦਲ ਕੇ ਸਪੇਸ ਫੋਰਸ ਬੇਸ ਰੱਖਿਆ ਗਿਆ

Saturday, May 15, 2021 - 09:41 PM (IST)

ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ )- ਕੈਲੀਫੋਰਨੀਆ ਦੇ ਵੈਨਡੇਨਬਰਗ ਏਅਰਫੋਰਸ ਬੇਸ ਦਾ ਨਾਂ ਸ਼ੁੱਕਰਵਾਰ ਨੂੰ ਬਦਲ ਕੇ ਯੂ.ਐੱਸ. ਸਪੇਸ ਫੋਰਸ ਬੇਸ ਰੱਖਿਆ ਗਿਆ ਹੈ। ਇਸ ਬੇਸ ਦਾ ਨਾਂ ਬਦਲਣ ਦੀ ਕਾਰਵਾਈ ਬੇਸ ਦੇ ਪਰੇਡ ਮੈਦਾਨ 'ਚ ਦੁਪਹਿਰ ਦੇ ਇਕ ਸਮਾਰੋਹ ਦੌਰਾਨ ਕੀਤੀ ਗਈ ਅਤੇ ਇਸ ਦਾ ਨਾਂ ਬਦਲ ਕੇ ਵੈਨਡੇਨਬਰਗ ਸਪੇਸ ਫੋਰਸ ਬੇਸ ਰੱਖ ਦਿੱਤਾ ਗਿਆ। ਇਹ ਬੇਸ ਡਿਫੈਂਸ, ਸਾਇੰਸ ਅਤੇ ਕਮਰਸ਼ੀਅਲ ਉਦੇਸ਼ਾਂ ਲਈ ਬੈਲਿਸਟਿਕ ਮਿਜ਼ਾਈਲਾਂ ਨੂੰ ਟੈਸਟ ਕਰਨ ਦੇ ਨਾਲ ਓਰਬਿਟਲ ਵੀ ਲਾਂਚ ਕਰਦਾ ਹੈ।

ਇਹ ਵੀ ਪੜ੍ਹੋ-ਬ੍ਰਿਟੇਨ ਨੇ ਘਟਾਇਆ ਕੋਰੋਨਾ ਵੈਕਸੀਨ ਡੋਜ਼ ਦਾ ਸਮਾਂ, ਹੁਣ ਇੰਨੇ ਹਫਤਿਆਂ ਬਾਅਦ ਲੱਗੇਗੀ ਦੂਜੀ ਡੋਜ਼

ਇਸ ਸਪੇਸ ਫੋਰਸ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ  ਦੌਰਾਨ 2019 'ਚ ਛੇਵੀਂ ਸੈਨਿਕ ਸ਼ਾਖਾ ਦੇ ਰੂਪ 'ਚ ਬਣਾਇਆ ਗਿਆ ਸੀ। ਇਸ 'ਚ ਏਅਰਫੋਰਸ ਸਪੇਸ ਕਮਾਂਡ ਨੂੰ ਸੌਂਪੇ ਗਏ ਕਰਮਚਾਰੀਆਂ ਨੂੰ ਮੁੜ ਸਪੇਸ ਫੋਰਸ ਸੌਂਪਿਆ ਗਿਆ ਹੈ। ਇਸ ਸੰਬੰਧੀ ਸਪੇਸ ਫੋਰਸ ਦੀ ਸਥਾਪਨਾ ਲਈ ਹਵਾਈ ਫੌਜ ਦੀਆਂ ਕਿਰਿਆਵਾਂ ਦਾ ਮੁੜ ਡਿਜ਼ਾਇਨ ਕਰਨਾ ਸਪੇਸ ਫੋਰਸ ਲਈ ਇਕ ਵੱਖਰਾ ਸਭਿਆਚਾਰ ਅਤੇ ਪਛਾਣ ਸਥਾਪਿਤ ਕਰਨ ਲਈ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ-ਮਿਸਰ : ਨਵੀਂ ਰਾਜਧਾਨੀ ਦਾ ਹੋ ਰਿਹੈ ਨਿਰਮਾਣ, 400 ਤੋਂ ਵਧੇਰੇ ਸਕੂਲ-ਕਾਲਜ ਬਣਾਉਣ ਦੀ ਹੈ ਯੋਜਨਾ

ਇਸ ਤੋਂ ਇਲਾਵਾ ਵੈਨਡੇਨਬਰਗ ਦੀ ਹੋਸਟ ਇਕਾਈ 30ਵੀਂ ਸਪੇਸ ਵਿੰਗ ਨੂੰ ਵੀ ਸਪੇਸ ਲਾਂਚ ਡੈਲਟਾ 30 ਦਾ ਨਾਂ ਦਿੱਤਾ ਜਾ ਰਿਹਾ ਹੈ। ਵੈਨਡੇਨਬਰਗ ਦੀ ਅਸਲ 'ਚ 1941 'ਚ ਟੈਂਕ, ਅਤੇ ਤੋਪਖਾਨਾ ਆਦਿ ਦੀ ਸਿਖਲਾਈ ਲਈ ਇਕ ਸੈਨਾ ਦੀ ਚੌਕੀ ਕੈਂਪ ਵਜੋਂ ਸਥਾਪਨਾ ਕੀਤੀ ਗਈ ਸੀ। ਇਸ ਦੀ ਖੇਤਰੀ ਸਥਿਤੀ ਨੇ ਇਸ ਨੂੰ ਮਿਜ਼ਾਈਲ ਪ੍ਰੀਖਿਆਵਾਂ ਅਤੇ ਆਰਬਿਟ ਲਾਂਚ ਕਰਨ ਲਈ ਢੁੱਕਵਾਂ ਬਣਾਇਆ ਹੈ।

ਇਹ ਵੀ ਪੜ੍ਹੋ-'ਕੋਰੋਨਾ ਵਾਇਰਸ ਦੇ ਇਸ ਵੈਰੀਐਂਟ ਵਿਰੁੱਧ ਟੀਕੇ ਯਕੀਨੀ ਤੌਰ 'ਤੇ ਘੱਟ ਅਸਰਦਾਰ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News