Big Attack ਜਾਂ Deal ! ਅੱਜ ਈਰਾਨ ਨਾਲ ਹੋਣ ਵਾਲਾ ਹੈ ਕੁਝ ਵੱਡਾ

Sunday, Oct 25, 2026 - 11:21 AM (IST)

Big Attack ਜਾਂ Deal ! ਅੱਜ ਈਰਾਨ ਨਾਲ ਹੋਣ ਵਾਲਾ ਹੈ ਕੁਝ ਵੱਡਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਇਕ ਵਾਰ ਵਧਦਾ ਦਿਸ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ 'ਤੇ ਹਮਲਾ ਕਰਨ ਦੀ ਧਮਕੀ ਦੇਣ ਦੇ ਅਗਲੇ ਹੀ ਦਿਨ ਐਤਵਾਰ ਤੱਕ ਹਮਲਾ ਕਰਨ ਦੀ ਗੱਲ ਕਹੀ ਹੈ। ਇਕ ਪਾਸੇ ਜਿੱਥੇ ਟਰੰਪ ਹਮਲੇ ਦੀ ਸੰਭਾਵਨਾ ਬਾਰੇ ਗੱਲ ਕਰ ਰਹੇ ਹਨ, ਉੱਥੇ ਉਹ ਈਰਾਨ ਨਾਲ ਸ਼ਾਂਤੀ ਸਮਝੌਤੇ ਦੀ ਸੰਭਾਵਨਾ ਨੂੰ ਵੀ ਖੁੱਲ੍ਹਾ ਰੱਖ ਰਹੇ ਹਨ। ਈਰਾਨ ਦੇ ਵਿਰੋਧ ਦੇ ਬਾਵਜੂਦ ਟਰੰਪ ਦਾ ਦਾਅਵਾ ਹੈ ਕਿ ਈਰਾਨ ਨਾਲ ਇੱਕ ਬਿਹਤਰ ਸ਼ਾਂਤੀ ਸਮਝੌਤਾ ਕੀਤਾ ਜਾ ਸਕਦਾ ਹੈ। ਉਸਨੇ ਇਸਨੂੰ ਇੱਕ "ਬਿਊਟੀਫੁੱਲ ਡੀਲ" ਕਿਹਾ ਹੈ।

ਟਰੰਪ ਨੇ ਸ਼ਨੀਵਾਰ ਨੂੰ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਵੋਟ ਪਾਉਣ ਤੋਂ ਬਾਅਦ ਫਲੋਰੀਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਈਰਾਨ ਵਿਰੁੱਧ ਫੌਜੀ ਕਾਰਵਾਈ ਅਤੇ ਸਮਝੌਤੇ ਦੀ ਸੰਭਾਵਨਾ ਨੂੰ ਖੁੱਲ੍ਹਾ ਦੱਸਿਆ। ਹਾਲਾਂਕਿ, ਉਨ੍ਹਾਂ ਨੇ ਅਜੇ ਤੱਕ ਆਪਣਾ ਅੰਤਿਮ ਫੈਸਲਾ ਸਪੱਸ਼ਟ ਨਹੀਂ ਕੀਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਮਾਂ ਦੀ ਸੇਵਾ ਬਦਲੇ ਧੀ ਨੂੰ ਮਿਲੇ 1.61 ਕਰੋੜ !  ਬ੍ਰਿਟੇਨ ਦੀ ਅਦਾਲਤ ਦਾ ਵੱਡਾ ਫੈਸਲਾ

ਈਰਾਨ 'ਤੇ ਹਮਲੇ ਬਾਰੇ, ਟਰੰਪ ਨੇ ਕਿਹਾ, "ਸ਼ਾਇਦ ਕੱਲ੍ਹ, ਇੱਕ ਸੰਭਾਵਨਾ ਹੈ ਕਿ ਮੈਂ ਅਜਿਹਾ ਕਰ ਸਕਦਾ ਹਾਂ। ਇਹ ਵੀ ਸੰਭਵ ਹੈ ਕਿ ਸਾਡੇ ਕੋਲ ਇੱਕ ਚੰਗਾ, ਵੱਡਾ ਅਤੇ ਸ਼ਾਨਦਾਰ ਸੌਦਾ ਹੋ ਸਕਦਾ ਹੈ।" ਸ਼ੁੱਕਰਵਾਰ ਨੂੰ ਫਲੋਰੀਡਾ ਵਿੱਚ ਮੱਧਕਾਲੀ ਚੋਣਾਂ ਲਈ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ, ਟਰੰਪ ਨੇ ਕਿਹਾ ਕਿ ਅਮਰੀਕਾ ਈਰਾਨ ਵਿਰੁੱਧ ਫੌਜੀ ਕਾਰਵਾਈ ਸ਼ੁਰੂ ਕਰ ਸਕਦਾ ਹੈ। ਟਰੰਪ ਦੀ ਚੇਤਾਵਨੀ ਉਨ੍ਹਾਂ ਰਿਪੋਰਟਾਂ ਦੇ ਵਿਚਕਾਰ ਆਈ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਆਪਣੇ ਫੌਜੀ ਕਾਰਵਾਈਆਂ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਹਨ। ਅਜਿਹੀਆਂ ਰਿਪੋਰਟਾਂ ਵੀ ਹਨ ਕਿ ਈਰਾਨ ਖਾੜੀ ਵਿੱਚ ਸਮੁੰਦਰ ਦੇ ਹੇਠਾਂ ਸੰਚਾਰ ਕੇਬਲਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਉਨ੍ਹਾਂ ਨੇ ਫਲੋਰੀਡਾ ’ਚ ਇਕ ਰੈਲੀ ਦੌਰਾਨ ਕਿਹਾ, ‘‘ਅਸੀਂ ਇਕ ਹੋਰ ਛੋਟਾ ਆਪ੍ਰੇਸ਼ਨ ਏਪਿਕ ਫਿਊਰੀ ਕਰ ਸਕਦੇ ਹਾਂ।’’ ਟਰੰਪ ਨੇ ਪ੍ੱਛਮੀ ਏਸ਼ੀਆ ਵਿਚ ਤਹਿਰਾਨ ਖ਼ਿਲਾਫ਼ 8 ਮਹੀਨੇ ਤੱਕ ਚੱਲੇ ਸੰਘਰਸ਼ ਵਿਚ ਅਮਰੀਕੀ ਫੌਜ ਦੀ ਭੂਮਿਕਾ ਦੀ ਜੰਮ ਕੇ ਸ਼ਲਾਘਾ ਕੀਤੀ। ਉਸ ਨੇ ਫੌਜੀ ਕਾਰਵਾਈ ਨੂੰ ਸਾਨਦਾਰ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕੀ ਸੈਨਾ ਅਤੇ ਨੇਵੀ ਨੇ ਬਿਤਰਹੀਨ ਕੰਮ ਕੀਤਾ ਹੈ। ਈਰਾਨ 'ਤੇ ਤੰਜ਼ ਕੱਸਦਿਆਂ ਟਰੰਪ ਨੇ ਕਿਹਾ ਕਿ ਉਨ੍ਹਾਂ ਕੋਲ ਸਿਰਫ ਮਹਿੰਗਾਈ ਬਚੀ ਹੈ। ਹਾਲਾਂਕਿ ਟਰੰਪ ਨੇ ਇਹ ਨਹੀਂ ਦੱਸਿਆ ਕਿ ਦੁਬਾਰਾ ਹਮਲਾ ਕਦੋਂ ਜਾਂ ਕਿਸ ਤਰ੍ਹਾਂ ਦਾ ਹੋਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News