ਹੁਣ ਟਰੱਕ ਚਾਲਕਾਂ ਨੇ ਕਰ''ਤੀ ਹੜਤਾਲ ! ਇਟਲੀ ''ਚ ਖਾਲੀ ਹੋਏ ਸੁਪਰਮਾਰਕੀਟਾਂ ਦੇ ਸ਼ੈਲਫ ਤੇ ਪੈਟਰੋਲ ਪੰਪ

Wednesday, Oct 21, 2026 - 01:01 PM (IST)

ਹੁਣ ਟਰੱਕ ਚਾਲਕਾਂ ਨੇ ਕਰ''ਤੀ ਹੜਤਾਲ ! ਇਟਲੀ ''ਚ ਖਾਲੀ ਹੋਏ ਸੁਪਰਮਾਰਕੀਟਾਂ ਦੇ ਸ਼ੈਲਫ ਤੇ ਪੈਟਰੋਲ ਪੰਪ

ਮਿਲਾਨ (ਏਪੀ): ਈਰਾਨ ਜੰਗ ਕਾਰਨ ਡੀਜ਼ਲ ਦੀਆਂ ਕੀਮਤਾਂ ਵਿਚ ਜ਼ਿਕਰਯੋਗ ਵਾਧਾ ਹੋਇਆ ਹੈ। ਕੀਮਤਾਂ ਵਿਚ ਵਾਧੇ ਦਾ ਅਸਰ ਗਲੋਬਲ ਪੱਧਰ 'ਤੇ ਦਿਸ ਰਿਹਾ ਹੈ। ਵਧਦੀਆਂ ਕੀਮਤਾਂ ਖਿਲਾਫ਼ ਟਰੱਕ ਚਾਲਕਾਂ ਦਾ ਇੱਕ ਹਫ਼ਤੇ ਤੋਂ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਜਾਰੀ ਵਿਰੋਧ ਪ੍ਰਦਰਸ਼ਨ ਕਾਰਨ ਦੱਖਣੀ ਇਟਲੀ ਦੇ ਸ਼ਹਿਰ ਨੇਪਲਜ਼ ਵਿੱਚ ਸੁਪਰਮਾਰਕੀਟਾਂ ਦੇ ਸ਼ੈਲਫ ਅਤੇ ਪੈਟਰੋਲ ਪੰਪ ਖਾਲੀ ਹੋ ਗਏ ਹਨ। ਟਰੱਕ ਚਾਲਕਾਂ ਨੇ ਸੋਮਵਾਰ ਨੂੰ ਨੇਪਲਜ਼ ਨੇੜੇ ਸੁਪਰਮਾਰਕੀਟ ਵੇਅਰਹਾਊਸਾਂ 'ਚ ਤਾਜ਼ਾ ਭੋਜਨ ਅਤੇ ਹੋਰ ਸਾਮਾਨ ਦੀ ਲੋਡਿੰਗ ਅਤੇ ਅਨਲੋਡਿੰਗ ਨੂੰ ਰੋਕ ਦਿੱਤਾ। ਈਰਾਨ ਜੰਗ ਕਾਰਨ ਅਰਥਵਿਵਸਥਾ ਪ੍ਰਭਾਵਿਤ ਹੋਣ ਕਰਕੇ ਇਹ ਵਿਰੋਧ ਪ੍ਰਦਰਸ਼ਨ ਹੁਣ ਪੂਰੇ ਯੂਰਪ ਵਿੱਚ ਫੈਲ ਰਹੇ ਹਨ।

PunjabKesari

ਨੇਪਲਜ਼ ਦੀਆਂ ਸੁਪਰਮਾਰਕੀਟਾਂ ਵਿੱਚ ਖਾਲੀ ਸ਼ੈਲਫ਼ਾਂ 'ਤੇ ਨੋਟ ਲਗਾ ਕੇ ਗਾਹਕਾਂ ਤੋਂ ਮਾਫ਼ੀ ਮੰਗੀ ਜਾ ਰਹੀ ਹੈ ਕਿ ਹੜਤਾਲ ਕਾਰਨ ਕੁਝ ਸਾਮਾਨ ਅਸਥਾਈ ਤੌਰ 'ਤੇ ਉਪਲਬਧ ਨਹੀਂ ਹੈ। ਸਿਸੀਲੀ ਖੇਤਰ ਵਿੱਚ ਤਾਜ਼ਾ ਪਾਸਤਾ, ਪੈਕਡ ਪਨੀਰ, ਮਾਸ ਅਤੇ ਸਬਜ਼ੀਆਂ ਦੀ ਭਾਰੀ ਘਾਟ ਦਰਜ ਕੀਤੀ ਗਈ ਹੈ, ਜਿਸ ਦਾ ਇੱਕ ਵੱਡਾ ਕਾਰਨ ਲੋਕਾਂ ਦੁਆਰਾ ਜ਼ਰੂਰੀ ਸਾਮਾਨ ਦਾ ਸਟਾਕ ਕਰਨਾ ਵੀ ਹੈ। ਇਸ ਤੋਂ ਇਲਾਵਾ ਦੱਖਣੀ ਖੇਤਰਾਂ ਕਲਾਬਰੀਆ ਅਤੇ ਪੁਗਲੀਆ ਵਿੱਚ ਵੀ ਸੁਪਰਮਾਰਕੀਟਾਂ ਦੇ ਸ਼ੈਲਫ ਅੰਸ਼ਕ ਤੌਰ 'ਤੇ ਖਾਲੀ ਦੇਖੇ ਗਏ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-  ਕੈਨੇਡਾ 'ਚ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ ! ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 3 ਹੋਰ ਜ਼ਖ਼ਮੀ

ਸਰਕਾਰ ਦੁਆਰਾ ਕੀਮਤਾਂ ਨੂੰ ਕੰਟਰੋਲ ਕਰਨ ਦੇ ਯਤਨਾਂ ਦੇ ਬਾਵਜੂਦ ਇਟਲੀ ਵਿੱਚ ਡੀਜ਼ਲ ਦੀਆਂ ਕੀਮਤਾਂ ਈਰਾਨ ਜੰਗ ਤੋਂ ਪਹਿਲਾਂ ਦੇ ਮੁਕਾਬਲੇ ਲਗਭਗ ਇੱਕ-ਤਿਹਾਈ (ਲਗਭਗ 33 ਫੀਸਦੀ) ਵਧ ਚੁੱਕੀਆਂ ਹਨ, ਕਿਉਂਕਿ ਡੀਜ਼ਲ ਟੈਕਸ 'ਤੇ ਦਿੱਤੀ ਗਈ ਅਸਥਾਈ ਛੋਟ ਇਸੇ ਮਹੀਨੇ ਦੇ ਸ਼ੁਰੂ ਵਿੱਚ ਖਤਮ ਹੋ ਗਈ ਸੀ। ਸਥਿਤੀ ਨਾਲ ਨਜਿੱਠਣ ਲਈ ਇਟਲੀ ਦੇ ਟ੍ਰਾਂਸਪੋਰਟ ਮੰਤਰੀ ਮੈਟਿਓ ਸਾਲਵਿਨੀ  ਨੇ ਮੰਗਲਵਾਰ ਨੂੰ ਰਾਸ਼ਟਰੀ ਟਰੱਕਿੰਗ ਐਸੋਸੀਏਸ਼ਨਾਂ ਨਾਲ ਮੁਲਾਕਾਤ ਕੀਤੀ। ਮੰਤਰੀ ਨੇ ਵਧਦੀਆਂ ਡੀਜ਼ਲ ਕੀਮਤਾਂ ਤੋਂ ਰਾਹਤ ਦੇਣ ਲਈ ਟੈਕਸ ਕ੍ਰੈਡਿਟ ਅਤੇ ਟਰੱਕਿੰਗ ਫੀਸਾਂ ਦੇ ਨਵੀਨੀਕਰਨ ਲਈ ਫੰਡ ਦੇਣ ਦਾ ਵਾਅਦਾ ਕੀਤਾ ਹੈ। 'ਉਨਾਟ੍ਰਾਸ' ਟਰੱਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਾਓਲੋ ਉਗੇ ਅਨੁਸਾਰ ਸਾਲਵਿਨੀ ਨੇ ਬੁਧਵਾਰ ਤੋਂ ਭੁਗਤਾਨ ਸ਼ੁਰੂ ਕਰਨ ਅਤੇ ਸੰਚਾਲਨ ਲਾਗਤਾਂ ਨੂੰ ਹੱਲ ਕਰਨ ਲਈ ਨਵਾਂ ਕਾਨੂੰਨ ਲਿਆਉਣ ਦਾ ਭਰੋਸਾ ਦਿੱਤਾ ਹੈ। ਇਸ ਮੁੱਦੇ 'ਤੇ ਅਗਲੀ ਬੈਠਕ ਅਗਲੇ ਹਫ਼ਤੇ ਰੱਖੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News