ਵੈਂਸ ਨੇ ਆਪਣੀਆਂ ਸ਼ੁਰੂਆਤੀ ਚੋਣ ਰੈਲੀਆਂ ''ਚ ਕਮਲਾ ਹੈਰਿਸ ''ਤੇ ਕੀਤੇ ਤਿੱਖੇ ਹਮਲੇ

Tuesday, Jul 23, 2024 - 11:46 AM (IST)

ਰੈਡਫੋਰਡ (ਏਜੰਸੀ): ਰਿਪਬਲਿਕਨ ਪਾਰਟੀ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇ.ਡੀ. ਵੈਂਸ ਨੇ ਸੋਮਵਾਰ ਨੂੰ ਆਪਣੀਆਂ ਸ਼ੁਰੂਆਤੀ ਚੋਣ ਰੈਲੀਆਂ 'ਚ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ 'ਤੇ ਤਿੱਖੇ ਹਮਲੇ ਕੀਤੇ। ਇਸ ਤੋਂ ਇਕ ਦਿਨ ਪਹਿਲਾਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਹਟਣ ਦਾ ਐਲਾਨ ਕੀਤਾ ਸੀ ਅਤੇ ਇਸ ਅਹੁਦੇ ਲਈ ਉਪ ਰਾਸ਼ਟਰਪਤੀ ਹੈਰਿਸ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ। 

ਓਹੀਓ ਦੇ ਸੈਨੇਟਰ ਨੇ ਵਰਜੀਨੀਆ ਦੇ ਰੈਡਫੋਰਡ ਵਿੱਚ ਇੱਕ ਸ਼ਾਮ ਦੀ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਮਿਡਲਟਾਊਨ ਵਿੱਚ ਆਪਣੇ ਸਾਬਕਾ ਹਾਈ ਸਕੂਲ ਵਿੱਚ ਪ੍ਰਚਾਰ ਕੀਤਾ। ਵੈਂਸ ਨੇ ਵਰਜੀਨੀਆ ਵਿੱਚ ਕਿਹਾ, “ਇਤਿਹਾਸ ਜੋਅ ਬਾਈਡੇਨ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਯਾਦ ਰੱਖੇਗਾ ਜਿਸਨੇ ਮੈਦਾਨ ਛੱਡ ਦਿੱਤਾ ਸੀ ਅਤੇ ਨਾਲ ਹੀ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਖਰਾਬ ਰਾਸ਼ਟਰਪਤੀਆਂ ਵਿੱਚੋਂ ਇੱਕ ਸੀ। ਪਰ ਮੇਰੇ ਦੋਸਤੋ, ਕਮਲਾ ਹੈਰਿਸ ਉਨ੍ਹਾਂ ਨਾਲੋਂ ਲੱਖ ਗੁਣਾ ਬਦਤਰ ਹੈ ਅਤੇ ਇਹ ਗੱਲ ਹਰ ਕੋਈ ਜਾਣਦਾ ਹੈ। ਉਸਨੇ ਜੋਅ ਬਾਈਡੇਨ ਦੀ ਹਰ ਅਸਫਲਤਾ ਦੀ ਪੁਸ਼ਟੀ ਕੀਤੀ ਹੈ ਅਤੇ ਉਸਨੇ ਰਾਸ਼ਟਰਪਤੀ ਵਜੋਂ ਸੇਵਾ ਕਰਨ ਦੀ ਉਸ ਦੀ (ਬਾਈਡੇਨ) ਦੀ ਮਾਨਸਿਕ ਯੋਗਤਾ ਬਾਰੇ ਝੂਠ ਬੋਲਿਆ ਹੈ।'' 

ਪੜ੍ਹੋ ਇਹ ਅਹਿਮ ਖ਼ਬਰ-ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਬਣਨ ਲਈ ਹੈਰਿਸ ਕੋਲ ਲੋੜੀਂਦਾ 'ਡੈਲੀਗੇਟ' ਸਮਰਥਨ 

ਵੈਂਸ (39) ਨੇ ਆਪਣੀ ਅਤੇ ਹੈਰਿਸ ਦੀ ਜੀਵਨ ਸ਼ੈਲੀ ਦੀ ਤੁਲਨਾ ਵੀ ਕੀਤੀ। ਉਸਨੇ ਕਿਹਾ ਕਿ ਉਸਨੇ ਮਰੀਨ ਕੋਰ ਵਿੱਚ ਸੇਵਾ ਕੀਤੀ ਅਤੇ ਇੱਕ ਛੋਟਾ ਕਾਰੋਬਾਰ ਚਲਾਇਆ, ਜਦੋਂ ਕਿ ਹੈਰਿਸ "ਪਿਛਲੇ 20 ਸਾਲਾਂ ਤੋਂ ਇੱਕ ਸਰਕਾਰੀ ਤਨਖਾਹ 'ਤੇ ਹਨ। ਟਰੰਪ ਤੇ ਵੈਂਸ ਨੇ ਸ਼ਨੀਵਾਰ ਨੂੰ ਫੌਕਸ ਨਿਊਜ਼ ਨੂੰ ਇੱਕ ਸਾਂਝਾ ਇੰਟਰਵਿਊ ਦਿੱਤਾ, ਜਿਸ ਦਾ ਪ੍ਰਸਾਰਣ ਵੈਂਸ ਦੀਆਂ ਰੈੇਲੀਆਂ ਦੇ ਬਾਅਦ ਸੋਮਵਾਰ ਸ਼ਾਮ ਨੂੰ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News