EU ਅਤੇ ਐਸਟ੍ਰਾਜ਼ੇਨੇਕਾ ਵਿਚਾਲੇ ‘ਵੈਕਸੀਨ ਵਿਵਾਦ’ ਹੋਇਆ ਖ਼ਤਮ

Friday, Sep 03, 2021 - 04:52 PM (IST)

EU ਅਤੇ ਐਸਟ੍ਰਾਜ਼ੇਨੇਕਾ ਵਿਚਾਲੇ ‘ਵੈਕਸੀਨ ਵਿਵਾਦ’ ਹੋਇਆ ਖ਼ਤਮ

ਇੰਟਰਨੈਸ਼ਨਲ ਡੈਸਕ : ਯੂਰਪੀਅਨ ਯੂਨੀਅਨ ਅਤੇ ਬ੍ਰਿਟਿਸ਼-ਸਵੀਡਿਸ਼ ਦਵਾਈ ਨਿਰਮਾਤਾ ਐਸਟ੍ਰਾਜ਼ੇਨੇਕਾ ਵਿਚਾਲੇ ਕੋਰੋਨਾ ਵਾਇਰਸ ਵੈਕਸੀਨ ਦੀ ਕਮੀ ਨੂੰ ਲੈ ਕੇ ਵਿਵਾਦ ਸੁਲਝ ਗਿਆ ਹੈ। ਦਰਅਸਲ, ਵੈਕਸੀਨ ਦੀ ਡਲਿਵਰੀ ’ਚ ਹੋਈ ਦੇਰੀ ਕਾਰਨ ਯੂਰਪੀਅਨ ਯੂਨੀਅਨ ਦੇ ਦੇਸ਼ਾਂ ’ਚ ਟੀਕਾਕਰਨ ਦੀ ਰਫ਼ਤਾਰ ਘੱਟ ਹੋ ਗਈ ਸੀ। ਐਸਟ੍ਰਾਜ਼ੇਨੇਕਾ ਮਾਰਚ 2022 ਦੇ ਅੰਤ ਤੱਕ ਯੂਰਪੀਅਨ ਯੂਨੀਅਨ ਨੂੰ ਆਪਣੀ ਵੈਕਸੀਨ ਦੀਆਂ 20 ਕਰੋੜ ਖੁਰਾਕਾਂ ਦੇਣ ਲਈ ਸਹਿਮਤ ਹੋ ਗਈ ਹੈ। ਇਸ ਵੈਕਸੀਨ ਡੋਜ਼ ਦਾ ਇਕ ਕਾਂਟ੍ਰੈਕਟ ਅਧੀਨ ਡਲਿਵਰੀ ਕਰਨ ਦਾ ਵਾਅਦਾ ਕੀਤਾ ਗਿਆ।

ਇਹ ਵੀ ਪੜ੍ਹੋ : ਹਰੀਸ਼ ਰਾਵਤ ਮਗਰੋਂ ਕਾਂਗਰਸੀ ਵਿਧਾਇਕ ਕੁਲਦੀਪ ਵੈਦ ਦੇ ਵਿਗੜੇ ਬੋਲ, ਕਿਹਾ-ਅਸੀਂ ਸਾਰੇ ਪੰਜ ਪਿਆਰੇ

ਇਸ ਸੌਦੇ ਅਧੀਨ ਬੈਲਜੀਅਮ ਦੀਆਂ ਅਦਾਲਤਾਂ ’ਚ ਯੂਰਪੀਅਨ ਯੂਨੀਅਨ ਦੀਆਂ ਪੈਂਡਿੰਗ ਕਾਰਵਾਈਆਂ ਖ਼ਤਮ ਹੋ ਜਾਣਗੀਆਂ। ਯੂਰਪੀਅਨ ਯੂਨੀਅਨ ਨੇ ਇਸ ਹਫ਼ਤੇ ਕਿਹਾ ਸੀ ਕਿ 70 ਫੀਸਦੀ ਬਾਲਗਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਹੋਈਆਂ ਹਨ। ਇਸ ਸਾਲ ਦੇ ਸ਼ੁਰੂ ’ਚ ਐਸਟ੍ਰਾਜ਼ੇਨੇਕਾ ਨੇ ਯੂਰਪੀਅਨ ਕਮਿਸ਼ਨ ਦੇ ਅਧਿਕਾਰੀਆਂ ਨੂੰ ਨਾਰਾਜ਼ ਕੀਤਾ, ਜਦੋਂ ਉਸ ਨੇ ਕਿਹਾ ਕਿ ਇਹ 2021 ਦੇ ਪਹਿਲੇ ਤਿੰਨ ਮਹੀਨਿਆਂ ’ਚ ਸੌਦੇ ਅਧੀਨ ਤੈਅ ਹੋਈ ਵੈਕਸੀਨ ਦੀ ਡੋਜ਼ ਦਾ ਇੱਕ ਹਿੱਸਾ ਡਲਿਵਰ ਕਰ ਸਕੇਗਾ। ਇਸ ਵਿਵਾਦ ਕਾਰਨ ਯੂਰਪੀਅਨ ਯੂਨੀਅਨ ਦੇ 27 ਦੇਸ਼ਾਂ ’ਚ ਟੀਕਾਕਰਨ ਦੀ ਰਫ਼ਤਾਰ ਘਟ ਗਈ। ਕਈ ਲੋਕਾਂ ਨੇ ਕਿਹਾ ਕਿ ਇਸ ਦੇ ਕਾਰਨ ਕਈ ਦੇਸ਼ਾਂ ’ਚ ਕੋਰੋਨਾ ਦੇ ਮਾਮਲੇ ਵੀ ਵਧੇ ਹਨ।


author

Manoj

Content Editor

Related News