ਕੈਂਸਰ ਨੂੰ ਖ਼ਤਮ ਕਰਨ ਲਈ ਬਣ ਰਹੀ ਹੈ ਵੈਕਸੀਨ, ਬਚ ਸਕੇਗੀ ਲੱਖਾਂ ਲੋਕਾਂ ਦੀ ਜਾਨ
Sunday, Apr 09, 2023 - 09:01 AM (IST)
ਜਲੰਧਰ/ਅਮਰੀਕਾ- ਅਮਰੀਕੀ ਵਿਗਿਆਨੀ ਕੋਵਿਡ ਵੈਕਸੀਨ ਤੋਂ ਬਾਅਦ ਹੁਣ ਕਈ ਪ੍ਰਕਾਰ ਦੇ ਟਿਊਮਰ ਵਾਲੇ ਕੈਂਸਰ ਨੂੰ ਖ਼ਤਮ ਕਰਨ ਵਾਲੀ ਵੈਕਸੀਨ ਨੂੰ ਬਣਾਉਣ ’ਚ ਲੱਗੇ ਹਨ। ਅੰਦਾਜ਼ਾ ਹੈ ਕਿ ਇਹ ਟੀਕੇ 2030 ਤੱਕ ਤਿਆਰ ਹੋ ਜਾਣਗੇ। ਸਟੱਡੀ ’ਚ ਮੰਨਿਆ ਜਾ ਰਿਹਾ ਹੈ ਕਿ ਜੇਕਰ ਵੈਕਸੀਨ ਤਿਆਰ ਹੋਈ ਤਾਂ ਲੱਖਾਂ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ। ਫਾਰਮਾਸਿਊਟੀਕਲ ਕੰਪਨੀ ਮਾਡਰਨਾ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਪਾਲ ਬਰਟਨ ਨੇ ਕਿਹਾ ਕਿ ਇਹ ਫਰਮ ਘੱਟ ਤੋਂ ਘੱਟ ਪੰਜ ਸਾਲਾਂ ’ਚ ਹਰ ਤਰ੍ਹਾਂ ਦੇ ਰੋਗ ਖੇਤਰਾਂ ਲਈ ਇਸ ਤਰ੍ਹਾਂ ਦੇ ਇਲਾਜ ਦੀ ਪੇਸ਼ਕਸ਼ ਕਰਨ ’ਚ ਸਮਰੱਥ ਹੋਵੇਗੀ।
ਕਈ ਤਰ੍ਹਾਂ ਦੇ ਇੰਫੈਕਸ਼ਨ ਦਾ ਵੀ ਇਲਾਜ
ਬਰਟਨ ਨੇ ਕਿਹਾ ਕਿ ਸਾਡੇ ਕੋਲ ਜੋ ਟੀਕਾ ਹੋਵੇਗਾ, ਉਹ ਬਹੁਤ ਜ਼ਿਆਦਾ ਅਸਰਦਾਰ ਹੋਵੇਗਾ ਅਤੇ ਇਹ ਲੱਖਾਂ ਲੋਕਾਂ ਦੀ ਜਾਨ ਬਚਾਏਗਾ। ਮੈਨੂੰ ਲੱਗਦਾ ਹੈ ਕਿ ਅਸੀਂ ਦੁਨੀਆ ਭਰ ਦੇ ਲੋਕਾਂ ਨੂੰ ਕਈ ਵੱਖ-ਵੱਖ ਕਿਸਮ ਦੇ ਟਿਊਮਰ ਕੈਂਸਰ ’ਚ ਟੀਕੇ ਦੇ ਸਕਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਇਕ ਹੀ ਇੰਜੈਕਸ਼ਨ ਨਾਲ ਕਈ ਤਰ੍ਹਾਂ ਦੇ ਇਨਫੈਕਸ਼ਨਜ਼ ਨੂੰ ਕਵਰ ਕੀਤਾ ਜਾ ਸਕਦਾ ਹੈ। ਕਮਜ਼ੋਰ ਲੋਕਾਂ ਨੂੰ ਕੋਵਿਡ, ਫਲੂ ਅਤੇ ਰੈਸਪੀਰੇਟਰੀ ਸਿੰਕਾਈਟੀਅਲ ਵਾਇਰਸ (ਆਰ. ਐੱਸ. ਵੀ.) ਤੋਂ ਵੀ ਬਚਾਇਆ ਜਾ ਸਕਦਾ ਹੈ, ਹੁਣ ਮੈਨੂੰ ਲੱਗਦਾ ਹੈ ਕਿ ਅੱਜ ਤੋਂ 10 ਸਾਲ ਬਾਅਦ, ਅਸੀਂ ਇਕ ਅਜਿਹੀ ਦੁਨੀਆ ’ਚ ਪਹੁੰਚਾਂਗੇ ਜਿੱਥੇ ਤੁਸੀਂ ਅਸਲ ’ਚ ਕਿਸੇ ਬੀਮਾਰੀ ਜੇ ਕਾਰਨ ਦੀ ਪਛਾਣ ਕਰ ਸਕੋਗੇ ਅਤੇ ਐੱਮ.ਆਰ.ਐੱਨ.ਏ.-ਆਧਾਰਿਤ ਤਕਨੀਕ ਦੀ ਵਰਤੋਂ ਕਰ ਕੇ ਇਸ ਦਾ ਇਲਾਜ ਕਰਵਾ ਸਕੋਗੇ।
ਕੋਵਿਡ ਅਤੇ ਫਲੂ ਨੂੰ ਕਰੇਗੀ ਕੰਟਰੋਲ
ਬਰਟਨ ਇਹ ਵੀ ਕਿਹਾ ਕਿ ਇਕ ਹੀ ਇੰਜੈਕਸ਼ਨ ਨਾਲ ਕਈ ਸਾਹ ਸਬੰਧੀ ਬੀਮਾਰੀਆਂ ਨੂੰ ਕਵਰ ਕੀਤਾ ਜਾ ਸਕਦਾ ਹੈ। ਕਮਜ਼ੋਰ ਲੋਕਾਂ ਨੂੰ ਕੋਵਿਡ, ਫਲੂ ਅਤੇ ਰੈਸਪੀਰੇਟਰੀ ਸਿੰਕਾਈਟਿਅਲ ਵਾਇਰਸ (ਆਰ. ਐੱਸ. ਵੀ.) ਤੋਂ ਬਚਾਇਆ ਜਾ ਸਕਦਾ ਹੈ। ਜਦੋਂ ਕਿ ਐੱਮ. ਆਰ. ਐੱਨ. ਏ. ਥੇਰੈਪੀ ਉਨ੍ਹਾਂ ਦੁਰਲੱਭ ਬੀਮਾਰੀਆਂ ਲਈ ਮੁਹੱਈਆ ਹੋ ਸਕਦੀ ਹੈ, ਜਿਨ੍ਹਾਂ ਲਈ ਮੌਜੂਦਾ ਸਮੇਂ ’ਚ ਕੋਈ ਦਵਾਈ ਨਹੀਂ ਹੈ। ਐੱਮ.ਆਰ.ਐੱਨ.ਏ. ’ਤੇ ਆਧਾਰਿਤ ਇਲਾਜ ਸੈੱਲਾਂ ਨੂੰ ਸਿਖਾਉਂਦੇ ਹਨ ਕਿ ਪ੍ਰੋਟੀਨ ਕਿਵੇਂ ਬਣਾਇਆ ਜਾਵੇ, ਜੋ ਰੋਗ ਦੇ ਖਿਲਾਫ ਸਰੀਰ ਦੀ ਇਮਿਊਨ ਪ੍ਰਤੀਕਿਰਿਆ ਨੂੰ ਟ੍ਰਿਗਰ ਕਰਦਾ ਹੈ।