ਕੋਵਿਡ-19: ਅਮਰੀਕਾ 'ਚ ਪੰਜ ਸਾਲ ਤੋਂ ਘੱਟ ਉਮਰ ਦੇ 'ਬੱਚਿਆਂ' ਦਾ ਜਲਦ ਹੋਵੇਗਾ ਟੀਕਾਕਰਨ

Thursday, Jun 16, 2022 - 10:29 AM (IST)

ਕੋਵਿਡ-19: ਅਮਰੀਕਾ 'ਚ ਪੰਜ ਸਾਲ ਤੋਂ ਘੱਟ ਉਮਰ ਦੇ 'ਬੱਚਿਆਂ' ਦਾ ਜਲਦ ਹੋਵੇਗਾ ਟੀਕਾਕਰਨ

ਵਾਸ਼ਿੰਗਟਨ (ਏਜੰਸੀ): ਅਮਰੀਕਾ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ-19 ਵਿਰੋਧੀ ਟੀਕੇ ਉਪਲਬਧ ਕਰਾਉਣ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਵੈਕਸੀਨ ਸਲਾਹਕਾਰਾਂ ਨੇ ਛੋਟੇ ਬੱਚਿਆਂ ਲਈ 'Moderna' ਅਤੇ 'Pfizer' ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਾਹਿਰਾਂ ਨੇ ਸਰਬਸੰਮਤੀ ਨਾਲ ਵੋਟ ਦਿੱਤੀ ਕਿ ਇਹਨਾਂ ਵੈਕਸੀਨ ਪੂਰਕਾਂ ਦੇ ਲਾਭ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਿਸੇ ਵੀ ਜੋਖਮ ਤੋਂ ਵੱਧ ਹਨ। 

ਦੇਸ਼ ਵਿੱਚ ਇਸ ਉਮਰ ਵਰਗ ਦੇ ਲਗਭਗ 1.8 ਕਰੋੜ ਬੱਚੇ ਹਨ। ਅਮਰੀਕਾ ਵਿੱਚ ਟੀਕਾਕਰਨ ਲਈ ਮਨਜ਼ੂਰ ਹੋਣ ਵਾਲਾ ਇਹ ਆਖਰੀ ਵਰਗ ਹੋਵੇਗਾ। ਜੇਕਰ ਸਾਰੇ ਰੈਗੂਲੇਟਰੀ ਕਦਮਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਇਸ ਉਮਰ ਸਮੂਹ ਲਈ ਖੁਰਾਕ ਅਗਲੇ ਹਫ਼ਤੇ ਤੱਕ ਉਪਲਬਧ ਹੋ ਸਕਦੀ ਹੈ। ਕੰਸਾਸ ਸਿਟੀ ਵਿੱਚ ਬੱਚਿਆਂ ਦੇ ਹਸਪਤਾਲ ਨਾਲ ਜੁੜੇ ਜੇ. ਪੋਰਟਨੋਏ ਨੇ ਕਿਹਾ ਕਿ ਇਸ ਉਮਰ ਸਮੂਹ ਲਈ  ਲੰਬੇ ਸਮੇਂ ਤੋਂ ਟੀਕਿਆਂ ਦਾ ਇੰਤਜ਼ਾਰ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਸਿੱਖ ਭਾਈਚਾਰੇ ਲਈ ਮਾਣ ਦੀ ਗੱਲ, ਕੈਨੇਡਾ ਦੇ ਮੈਨੀਟੋਬਾ 'ਚ 'ਟਰਬਨ ਡੇਅ ਐਕਟ' ਪਾਸ

ਬਹੁਤ ਸਾਰੇ ਮਾਪੇ ਅਜਿਹੇ ਹਨ ਜੋ ਇਹ ਟੀਕੇ ਚਾਹੁੰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਜੇਕਰ ਉਹ ਚਾਹੁੰਦੇ ਹਨ ਤਾਂ ਸਾਨੂੰ ਉਨ੍ਹਾਂ ਨੂੰ ਵੈਕਸੀਨ ਲਗਵਾਉਣ ਦਾ ਵਿਕਲਪ ਦੇਣਾ ਚਾਹੀਦਾ ਹੈ। ਫਾਈਜ਼ਰ ਦਾ ਕੋਵਿਡ ਵਿਰੋਧੀ ਟੀਕਾ 6 ਮਹੀਨੇ ਤੋਂ ਚਾਰ ਸਾਲ ਤੱਕ ਦੇ ਬੱਚਿਆਂ ਲਈ ਹੈ ਜਦਕਿ ਮੋਡਰਨਾ ਦਾ ਟੀਕਾ 6 ਮਹੀਨੇ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਲਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News