ਜਰਮਨੀ ’ਚ ਸਿਹਤ ਮੁਲਾਜ਼ਮਾਂ ਲਈ ਟੀਕਾਕਰਨ ਲਾਜ਼ਮੀ

12/11/2021 3:26:45 AM

ਬਰਲਿਨ/ਲੰਡਨ – ਜਰਮਨੀ ਦੇ ਸੰਸਦ ਮੈਂਬਰਾਂ ਨੇ ਹਸਪਤਾਲ ਤੇ ਨਰਸਿੰਗ ਹੋਮ ਦੇ ਮੁਲਾਜ਼ਮਾਂ ਨੂੰ ਕੋਰੋਨਾ ਵਾਇਰਸ-ਰੋਕੂ ਟੀਕਾ ਲਵਾਉਣਾ ਲਾਜ਼ਮੀ ਬਣਾਉਣ ਵਾਲੇ ਬਿੱਲ ਦਾ ਸਮਰਥਨ ਕੀਤਾ ਹੈ। ਹੇਠਲੇ ਸਦਨ ਵਿਚ ਵੋਟ ਵੰਡ ਦੌਰਾਨ ਪਾਈਆਂ ਗਈਆਂ 689 ਵੋਟਾਂ ਵਿਚੋਂ 571 ਇਸ ਦੇ ਪੱਖ ਵਿਚ ਅਤੇ 80 ਇਸ ਦੇ ਖਿਲਾਫ ਸਨ, ਜਦੋਂਕਿ 38 ਸੰਸਦ ਮੈਂਬਰਾਂ ਨੇ ਇਸ ਵਿਚ ਹਿੱਸਾ ਨਹੀਂ ਲਿਆ। ਬਿੱਲ ਹਸਪਤਾਲਾਂ ਤੇ ਨਰਸਿੰਗ ਹੋਮ ਦੇ ਮੁਲਾਜ਼ਮਾਂ ਨੂੰ ਕੋਰੋਨਾ ਵਾਇਰਸ-ਰੋਕੂ ਟੀਕਾ ਲਵਾਉਣਾ ਜ਼ਰੂਰੀ ਬਣਾਉਂਦਾ ਹੈ ਅਤੇ ਜਿਹੜੇ ਮੁਲਾਜ਼ਮ ਇਹ ਟੀਕਾ ਨਹੀਂ ਲਵਾਉਣਗੇ, ਉਨ੍ਹਾਂ ਨੂੰ ਨੌਕਰੀ ਗੁਆਉਣ ਦਾ ਜੋਖਮ ਉਠਾਉਣਾ ਪਵੇਗਾ।

ਬ੍ਰਿਟੇਨ ’ਚ ਕੋਰੋਨਾ ਨੂੰ ਰੋਕਣ ਲਈ ਸਖਤ ਪਾਬੰਦੀਆਂ ਲਾਗੂ:
ਬ੍ਰਿਟੇਨ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ’ਤੇ ਰੋਕ ਲਾਉਣ ਲਈ ਸਖਤ ਪਾਬੰਦੀਆਂ ਲਾਗੂ ਹੋ ਗਈਆਂ ਹਨ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇੰਗਲੈਂਡ ਵਿਚ ਜਨਤਕ ਥਾਵਾਂ ’ਤੇ ਫੇਸ ਮਾਸਕ ਇਕ ਵਾਰ ਮੁੜ ਲਾਜ਼ਮੀ ਕਰ ਦਿੱਤਾ ਹੈ। ਵੱਡੇ ਆਯੋਜਨਾਂ ਲਈ ਟੀਕਾਕਰਨ ਪਾਸ ਦੀ ਲੋੜ ਹੋਵੇਗੀ ਅਤੇ ਲੋਕਾਂ ਨੂੰ ਜੇ ਸੰਭਵ ਹੋਵੇ ਤਾਂ ਘਰ ਤੋਂ ਕੰਮ ਕਰਨ ਲਈ ਕਿਹਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News