ਜੰਗ ''ਚ ਪਾਕਿਸਤਾਨ ਨੇ ਕੀਤੀ ਇਰਾਨ ਦੀ Help ! ਆ ਗਿਆ ਵਿਦੇਸ਼ ਮੰਤਰਾਲੇ ਦਾ ਪਹਿਲਾ ਬਿਆਨ

Tuesday, May 12, 2026 - 03:36 PM (IST)

ਜੰਗ ''ਚ ਪਾਕਿਸਤਾਨ ਨੇ ਕੀਤੀ ਇਰਾਨ ਦੀ Help ! ਆ ਗਿਆ ਵਿਦੇਸ਼ ਮੰਤਰਾਲੇ ਦਾ ਪਹਿਲਾ ਬਿਆਨ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਨੇ ਮੰਗਲਵਾਰ ਨੂੰ ਉਨ੍ਹਾਂ ਅਮਰੀਕੀ ਮੀਡੀਆ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਨੇ ਅਮਰੀਕੀ ਹਵਾਈ ਹਮਲਿਆਂ ਤੋਂ ਬਚਾਉਣ ਲਈ ਇਰਾਨੀ ਫੌਜੀ ਜਹਾਜ਼ਾਂ ਨੂੰ ਆਪਣੇ ਹਵਾਈ ਅੱਡੇ 'ਤੇ ਪਨਾਹ ਦਿੱਤੀ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਸ ਰਿਪੋਰਟ ਨੂੰ ਗੁੰਮਰਾਹਕੁੰਨ ਕਰਾਰ ਦਿੱਤਾ ਹੈ।

ਅਮਰੀਕੀ ਨਿਊਜ਼ ਚੈਨਲ 'CBS News' ਨੇ ਰਿਪੋਰਟ ਦਿੱਤੀ ਸੀ ਕਿ ਅਪ੍ਰੈਲ ਦੀ ਸ਼ੁਰੂਆਤ ਵਿੱਚ ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਜੰਗਬੰਦੀ ਦੇ ਸਮਝੌਤੇ ਤੋਂ ਤੁਰੰਤ ਬਾਅਦ, ਇਰਾਨ ਨੇ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ 'ਤੇ ਕਈ ਫੌਜੀ ਜਹਾਜ਼ ਭੇਜੇ ਸਨ। ਇਨ੍ਹਾਂ ਜਹਾਜ਼ਾਂ ਵਿੱਚ ਇਰਾਨੀ ਹਵਾਈ ਫੌਜ ਦਾ RC-130 ਵੀ ਸੀ, ਜੋ ਕਿ ਖੁਫੀਆ ਜਾਣਕਾਰੀ ਇਕੱਠੀ ਕਰਨ ਵਾਲਾ ਜਹਾਜ਼ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ ਇਨ੍ਹਾਂ ਜਹਾਜ਼ਾਂ ਨੂੰ ਅਮਰੀਕੀ ਹਮਲਿਆਂ ਤੋਂ ਬਚਾਉਣ ਲਈ ਸੁਰੱਖਿਅਤ ਪਨਾਹ ਦੇ ਰਿਹਾ ਹੈ।

ਇਹ ਵੀ ਪੜ੍ਹੋ- 'ਪੇਪਰ ਨਾ ਦੇਣਾ ਮਨਜ਼ੂਰ, ਪਰ ਕਿਰਪਾਨ ਨਹੀਂ ਉਤਾਰਾਂਗਾ..!' ਕੈਨੇਡਾ ਪੁਲਸ ਦੀ ਪ੍ਰੀਖਿਆ ਛੱਡ ਆਇਆ ਸਿੱਖ ਨੌਜਵਾਨ

ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਤਿ ਜਹਾਜ਼ ਜੰਗਬੰਦੀ ਦੌਰਾਨ ਹੋਈ 'ਇਸਲਾਮਾਬਾਦ ਵਾਰਤਾ' ਵਿੱਚ ਸ਼ਾਮਲ ਡਿਪਲੋਮੈਟਾਂ, ਸੁਰੱਖਿਆ ਟੀਮਾਂ ਅਤੇ ਪ੍ਰਸ਼ਾਸਨਿਕ ਸਟਾਫ ਦੀ ਆਵਾਜਾਈ ਲਈ ਆਏ ਸਨ। ਇਨ੍ਹਾਂ ਜਹਾਜ਼ਾਂ ਦਾ ਕਿਸੇ ਵੀ ਤਰ੍ਹਾਂ ਦੀ ਫੌਜੀ ਕਾਰਵਾਈ ਜਾਂ ਜੰਗੀ ਸਾਜ਼ੋ-ਸਾਮਾਨ ਨੂੰ ਬਚਾਉਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕੁਝ ਜਹਾਜ਼ ਅਗਲੇ ਦੌਰ ਦੀ ਗੱਲਬਾਤ ਦੀ ਉਡੀਕ ਵਿੱਚ ਅਸਥਾਈ ਤੌਰ 'ਤੇ ਉੱਥੇ ਰੁਕੇ ਹੋਏ ਹਨ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਅੱਗੇ ਕਿਹਾ ਕਿ ਪਾਕਿਸਤਾਨ ਇੱਕ ਨਿਰਪੱਖ ਵਿਚੋਲੇ ਵਜੋਂ ਕੰਮ ਕਰ ਰਿਹਾ ਹੈ ਅਤੇ ਸਾਰੀਆਂ ਕਾਰਵਾਈਆਂ ਪੂਰੀ ਪਾਰਦਰਸ਼ਤਾ ਨਾਲ ਹੋ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ 28 ਫਰਵਰੀ ਨੂੰ ਸ਼ੁਰੂ ਹੋਈ ਅਮਰੀਕਾ-ਇਰਾਨ ਜੰਗ ਵਿੱਚ ਪਾਕਿਸਤਾਨ ਦੀ ਵਿਚੋਲੇ ਵਜੋਂ ਭੂਮਿਕਾ ਬਾਰੇ ਮੁੜ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

28 ਫਰਵਰੀ 2026 ਨੂੰ ਅਮਰੀਕਾ ਅਤੇ ਇਰਾਨ ਵਿਚਕਾਰ ਜੰਗ ਸ਼ੁਰੂ 8 ਅਪ੍ਰੈਲ ਤੋਂ ਜੰਗਬੰਦੀ ਦੇ ਰੂਪ ਵਿੱਚ ਰੁਕੀ ਹੋਈ ਹੈ। ਪਾਕਿਸਤਾਨ ਇਸ ਜੰਗ ਨੂੰ ਖ਼ਤਮ ਕਰਨ ਲਈ ਦੋਵਾਂ ਧਿਰਾਂ ਵਿਚਾਲੇ ਇੱਕ ਪੁਲ ਵਜੋਂ ਕੰਮ ਕਰ ਰਿਹਾ ਹੈ ਅਤੇ ਹਾਲ ਹੀ ਵਿੱਚ ਉਸ ਨੇ ਇਰਾਨ ਦੇ ਸ਼ਾਂਤੀ ਪ੍ਰਸਤਾਵ ਅਮਰੀਕਾ ਨਾਲ ਸਾਂਝੇ ਕੀਤੇ ਹਨ। ਹਾਲਾਂਕਿ ਹਾਲੇ ਦੋਵੇਂ ਦੇਸ਼ ਕਿਸੇ ਵੀ ਠੋਸ ਨਤੀਜੇ 'ਤੇ ਨਹੀਂ ਪਹੁੰਚ ਰਹੇ, ਪਰ ਦੋਵਾਂ ਧਿਰਾਂ ਵਿਚਾਲੇ ਕੁਝ ਹੱਦ ਤੱਕ ਸ਼ਾਂਤੀ ਜ਼ਰੂਰ ਹੈ।

ਇਹ ਵੀ ਪੜ੍ਹੋ- ਆਟੋ 'ਚ ਬੰਬ ! ਆਤਮਘਾਤੀ ਹਮਲੇ 'ਚ ਗਈ 8 ਲੋਕਾਂ ਦੀ ਜਾਨ, KPK ਦੇ ਹਸਪਤਾਲਾਂ 'ਚ ਐਮਰਜੈਂਸੀ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News