ਖ਼ਤਰੇ ਦੀ ਘੰਟੀ ; ਹੋਰਮੁਜ਼ ''ਚ ਫੌਜ ਭੇਜਣ ਲੱਗਾ ਅਮਰੀਕਾ ! ਇਰਾਨ ਨੇ ਵੀ ਖਿੱਚੀ ਤਿਆਰੀ

Monday, May 04, 2026 - 02:44 PM (IST)

ਖ਼ਤਰੇ ਦੀ ਘੰਟੀ ; ਹੋਰਮੁਜ਼ ''ਚ ਫੌਜ ਭੇਜਣ ਲੱਗਾ ਅਮਰੀਕਾ ! ਇਰਾਨ ਨੇ ਵੀ ਖਿੱਚੀ ਤਿਆਰੀ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਰਾਨ ਵਿਚਾਲੇ ਜਦੋਂ ਸ਼ਾਂਤੀ ਪ੍ਰਸਤਾਵ ਦੀ ਚਰਚਾ ਹੋ ਰਹੀ ਹੈ, ਇਸੇ ਦੌਰਾਨ ਇਰਾਨੀ ਫੌਜ ਨੇ ਅਮਰੀਕੀ ਫੌਜ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਉਹ ਹੋਰਮੁਜ਼ 'ਚ ਦਾਖਲ ਹੋਣ ਦੀ ਕੋਸ਼ਿਸ਼ ਨਾ ਕਰੇ। ਇਹ ਚਿਤਾਵਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਐਲਾਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਹੋਰਮੁਜ਼ 'ਚ ਫਸੇ ਹੋਏ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ‘ਪ੍ਰੋਜੈਕਟ ਫ੍ਰੀਡਮ’ ਸ਼ੁਰੂ ਕਰਨ ਦੀ ਗੱਲ ਕਹੀ ਹੈ।

ਰਾਸ਼ਟਰਪਤੀ ਟਰੰਪ ਅਨੁਸਾਰ, ਦੁਨੀਆ ਭਰ ਦੇ ਕਈ ਦੇਸ਼ਾਂ ਨੇ ਹੋਰਮੁਜ਼ ਵਿੱਚ ਫਸੇ ਆਪਣੇ ਵਪਾਰਕ ਜਹਾਜ਼ਾਂ ਨੂੰ ਕੱਢਣ ਲਈ ਅਮਰੀਕਾ ਤੋਂ ਮਦਦ ਮੰਗੀ ਹੈ। ਇਸ ਮੁਹਿੰਮ ਲਈ ਅਮਰੀਕਾ ਗਾਈਡਿਡ ਮਿਜ਼ਾਈਲ ਡਿਸਟ੍ਰਾਇਰ, 100 ਤੋਂ ਵੱਧ ਜਹਾਜ਼, ਡਰੋਨ ਅਤੇ 15,000 ਸੈਨਿਕਾਂ ਦੀ ਮਦਦ ਲੈ ਰਿਹਾ ਹੈ। ਟਰੰਪ ਨੇ ਇਸ ਨੂੰ ਇੱਕ 'ਮਾਨਵਤਾਵਾਦੀ ਮਿਸ਼ਨ' ਦੱਸਿਆ ਹੈ, ਕਿਉਂਕਿ ਕਈ ਜਹਾਜ਼ਾਂ 'ਤੇ ਭੋਜਨ ਅਤੇ ਜ਼ਰੂਰੀ ਸਮਾਨ ਖ਼ਤਮ ਹੋ ਰਿਹਾ ਹੈ। ਇਹ ਮੁਹਿੰਮ ਸੋਮਵਾਰ ਸਵੇਰ ਤੋਂ ਸ਼ੁਰੂ ਹੋਣੀ ਤੈਅ ਹੈ।

ਇਹ ਵੀ ਪੜ੍ਹੋ- ''ਫੌਜ ਦੀ ਕਬਰਗਾਹ ਬਣਾ ਦਿਆਂਗੇ ਹੋਰਮੁਜ਼..!'' ਇਰਾਨ ਨੇ ਅਮਰੀਕਾ ਨੂੰ ਸਮੁੰਦਰੀ ਲੁਟੇਰਾ ਦੱਸ ਦੇ'ਤੀ ਚਿਤਾਵਨੀ

 

ਇਸ ਮਾਮਲੇ ਬਾਰੇ ਇਰਾਨ ਦੇ ਹਥਿਆਰਬੰਦ ਬਲਾਂ ਦੇ ਮੁਖੀ ਮੇਜਰ ਜਨਰਲ ਅਲੀ ਅਬਦੁੱਲਾਹੀ ਨੇ ਕਿਹਾ ਹੈ ਕਿ ਇਰਾਨ ਇਸ ਇਲਾਕੇ ਵਿੱਚ ਆਉਣ ਵਾਲੀ ਕਿਸੇ ਵੀ ਵਿਦੇਸ਼ੀ ਫੌਜ, ਖ਼ਾਸ ਕਰਕੇ "ਹਮਲਾਵਰ ਅਮਰੀਕੀ ਫੌਜ" ਨੂੰ ਨਿਸ਼ਾਨਾ ਬਣਾਏਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਹੋਰਮੁਜ਼ ਇਰਾਨ ਦੇ ਕੰਟਰੋਲ 'ਚ ਹੈ ਅਤੇ ਇਰਾਨ ਇਸ ਦੀ ਸੁਰੱਖਿਆ ਪੂਰੀ ਤਾਕਤ ਨਾਲ ਕਰੇਗਾ। ਇਰਾਨ ਨੇ ਸਾਰੇ ਤੇਲ ਟੈਂਕਰਾਂ ਅਤੇ ਵਪਾਰਕ ਜਹਾਜ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਰਾਨੀ ਫੌਜ ਨਾਲ ਤਾਲਮੇਲ ਕੀਤੇ ਬਿਨਾਂ ਇੱਥੋਂ ਨਾ ਲੰਘਣ, ਨਹੀਂ ਤਾਂ ਉਨ੍ਹਾਂ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹੈ।

ਜਿੱਥੇ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਸ ਦਾ ਜਵਾਬ ਪੂਰੀ ਤਾਕਤ ਨਾਲ ਦਿੱਤਾ ਜਾਵੇਗਾ, ਉੱਥੇ ਹੀ ਇਰਾਨ ਦੇ ਸੰਸਦੀ ਪੈਨਲ ਦੇ ਮੁਖੀ ਇਬਰਾਹਿਮ ਅਜ਼ੀਜ਼ੀ ਨੇ ਕਿਹਾ ਹੈ ਕਿ ਅਮਰੀਕੀ ਦਖ਼ਲਅੰਦਾਜ਼ੀ ਨੂੰ ਜੰਗਬੰਦੀ ਦੀ ਉਲੰਘਣਾ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ- ਹੋਰਮੁਜ਼ ਪਹਿਲਾ ਨਹੀਂ, ਲੰਬੇ ਸਮੇਂ ਤੋਂ ਜੰਗ 'ਚ 'ਹਥਿਆਰ' ਵਾਂਗ ਵਰਤੀ ਜਾ ਰਹੀ 'ਨਾਕਾਬੰਦੀ', ਜਾਣੋ ਇਤਿਹਾਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News