ਅਮਰੀਕਾ : ਪਟਾਕਿਆਂ ਦੇ ਗੋਦਾਮ ''ਚ ਧਮਾਕਾ, 12 ਲੋਕ ਜ਼ਖਮੀ
Thursday, Jun 06, 2019 - 07:56 AM (IST)
ਵਾਸ਼ਿੰਗਟਨ— ਅਮਰੀਕਾ ਦੇ ਨਿਊ ਮੈਕਸੀਕੋ ਸੂਬੇ 'ਚ ਪਟਾਕਿਆਂ ਦੇ ਗੋਦਾਮ 'ਚ ਧਮਾਕਾ ਹੋਣ ਕਾਰਨ 12 ਫਾਇਰ ਫਾਈਟਰਜ਼ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਦੁਪਹਿਰ ਸਮੇਂ ਇਹ ਘਟਨਾ ਵਾਪਰੀ। ਪੁਲਸ ਨੇ ਟਵੀਟ ਕਰਕੇ ਦੱਸਿਆ ਕਿ ਨਿਊ ਮੈਕਸੀਕੋ ਸੂਬੇ ਦੀ ਰਾਜਧਾਨੀ ਅਲਬੁੱਕਰ ਤੋਂ ਲਗਭਗ 320 ਕਿਲੋਮੀਟਰ ਦੱਖਣੀ-ਪੂਰਬੀ ਇਲਾਕੇ 'ਚ ਸਥਿਤ ਰੋਸਵੇਲ ਸ਼ਹਿਰ 'ਚ 'ਰੋਸਵੇਲ ਉਦਯੋਗਿਕ ਹਵਾਈ ਸੈਂਟਰ' 'ਚ ਸਥਾਨਕ ਸਮੇਂ ਮੁਤਾਬਕ ਲਗਭਗ 12.15 ਵਜੇ ਭਿਆਨਕ ਧਮਾਕਾ ਹੋਇਆ।
ਇਸ ਕਾਰਨ 12 ਫਾਇਰ ਫਾਈਟਰਜ਼ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਦੋ ਫਾਇਰ ਫਾਈਟਰਜ਼ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹੈਲੀਕਾਪਟਰ ਰਾਹੀਂ ਹਸਪਤਾਲ ਲੈ ਜਾਇਆ ਗਿਆ। ਬਾਕੀ 10 ਲੋਕ ਮਾਮੂਲੀ ਰੂਪ 'ਚ ਜ਼ਖਮੀ ਹੋਏ। ਪੁਲਸ ਨੇ ਦੱਸਿਆ ਕਿ ਦੁਰਘਟਨਾ ਸਮੇਂ ਪਟਾਕਿਆਂ ਦੀ ਪੈਕਿੰਗ ਦਾ ਕੰਮ ਚੱਲ ਰਿਹਾ ਸੀ।