ਕੋਰੋਨਾ ਖਿਲਾਫ ਜੰਗ, ਅਮਰੀਕਾ 'ਚ ਅੱਜ ਤੋਂ ਸ਼ੁਰੂ ਹੋਵੇਗਾ ਟੀਕੇ ਦਾ ਟ੍ਰਾਇਲ

Monday, Mar 16, 2020 - 11:05 AM (IST)

ਕੋਰੋਨਾ ਖਿਲਾਫ ਜੰਗ, ਅਮਰੀਕਾ 'ਚ ਅੱਜ ਤੋਂ ਸ਼ੁਰੂ ਹੋਵੇਗਾ ਟੀਕੇ ਦਾ ਟ੍ਰਾਇਲ

ਵਾਸ਼ਿੰਗਟਨ— ਦੁਨੀਆ ਭਰ 'ਚ ਕੋਰੋਨਾ ਵਾਇਰਸ ਖਿਲਾਫ ਲੜਾਈ 'ਚ ਤਰ੍ਹਾਂ-ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਕੋਰੋਨਾ ਵਾਇਰਸ ਨੂੰ ਗਲੋਬਲ ਮਹਾਮਾਰੀ ਘੋਸ਼ਿਤ ਕਰ ਚੁੱਕਾ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਦੇ ਇਲਾਜ ਲਈ ਟੀਕੇ ਬਣਾਉਣ 'ਚ ਲੱਗੇ ਹਨ ਕਿਉਂਕਿ ਟੀਕਾ ਹੀ ਕੋਵਿਡ ਵਾਇਰਸ ਦਾ ਆਖਰੀ ਇਲਾਜ ਹੈ, ਇਸ ਵਿਚਕਾਰ ਅਮਰੀਕਾ ਤੋਂ ਇਕ ਚੰਗੀ ਖਬਰ ਆ ਰਹੀ ਹੈ, ਜਿੱਥੇ ਟੀਕੇ ਦਾ ਕਲੀਨਿਕ ਪ੍ਰੀਖਣ ਸ਼ੁਰੂ ਹੋਣ ਜਾ ਰਿਹਾ ਹੈ।

ਅਮਰੀਕੀ ਸਰਕਾਰ ਦੇ ਇਕ ਅਧਿਕਾਰੀ ਨੇ ਪਛਾਣ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਪ੍ਰੀਖਣ ਦੇ ਪਹਿਲੇ ਵਿਅਕਤੀ ਨੂੰ ਸੋਮਵਾਰ ਨੂੰ ਟੀਕਾ ਲਗਾਇਆ ਜਾਵੇਗਾ। ਟੈੱਸਟ ਬਾਰੇ ਜਨਤਕ ਤੌਰ 'ਤੇ ਫਿਲਹਾਲ ਕੋਈ ਘੋਸ਼ਣਾ ਨਹੀਂ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ 'ਨੈਸ਼ਨਲ ਇੰਸਟੀਚਿਊਟ ਆਫ ਹੈਲਥ' ਇਸ ਟ੍ਰਾਇਲ ਨੂੰ ਫੰਡ ਕਰ ਰਿਹਾ ਹੈ, ਜੋ ਸਿਆਟਲ ਦੇ 'ਕੈਂਸਰ ਪਰਮਾਨੈਂਟ ਵਾਸ਼ਿੰਗਟਨ ਹੈਲਥ ਰਿਸਰਚ ਇੰਸਟੀਚਿਊਟ' 'ਚ ਹੋ ਰਿਹਾ ਹੈ। ਜਨਤਕ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸੰਭਾਵਿਤ ਟੀਕੇ ਨੂੰ ਪੂਰੀ ਤਰ੍ਹਾਂ ਨਾਲ ਮਾਨਤਾ ਦੇਣ 'ਚ ਇਕ ਸਾਲ ਤੋਂ 18 ਮਹੀਨਿਆਂ ਤਕ ਦਾ ਸਮਾਂ ਲੱਗੇਗਾ।

ਇਹ ਟ੍ਰਾਇਲ 45 ਨੌਜਵਾਨ ਵਲੰਟੀਅਰਜ਼ 'ਤੇ ਸ਼ੁਰੂ ਹੋਵੇਗਾ, ਜਿਨ੍ਹਾਂ ਨੂੰ ਐੱਨ. ਆਈ. ਐੱਚ. ਅਤੇ ਮਾਰਡਰਨ ਇੰਕ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਵਿਕਸਿਤ ਟੀਕੇ ਲਗਾਏ ਜਾਣਗੇ। ਹਾਲਾਂਕਿ ਹਰੇਕ ਪ੍ਰਤੀਭਾਗੀ ਨੂੰ ਵੱਖ-ਵੱਖ ਮਾਤਰਾ 'ਚ ਟੀਕਾ ਲਗਾਇਆ ਜਾਵੇਗਾ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਕੋਈ ਵੀ ਪ੍ਰਤੀਭਾਗੀ ਇਸ ਨਾਲ ਪੀੜਤ ਹੋਵੇਗਾ ਕਿਉਂਕਿ ਇਸ ਟੀਕੇ 'ਚ ਵਾਇਰਸ ਨਹੀਂ ਹੈ। ਇਸ ਪ੍ਰੀਖਣ ਦਾ ਲੱਛਣ ਸਿਰਫ ਇਹ ਜਾਂਚਣਾ ਹੈ ਕਿ ਟੀਕਿਆਂ ਕਾਰਨ ਕੋਈ ਚਿੰਤਾਜਨਕ ਗਲਤ ਪ੍ਰਭਾਵ ਨਾ ਹੋਵੇ ਤੇ ਫਿਰ ਇਸ ਆਧਾਰ 'ਤੇ ਪ੍ਰੀਖਣ ਕੀਤਾ ਜਾ ਸਕੇ। ਕੋਵਿਡ 19 ਦੇ ਵਧਦੇ ਮਾਮਲਿਆਂ ਵਿਚਕਾਰ ਵਿਸ਼ਵ ਭਰ ਦੇ ਦਰਜਨਾਂ ਸੋਧਕਾਰ ਸੰਗਠਨ ਟੀਕਾ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਹਨ।

ਇਹ ਵੀ ਪੜ੍ਹੋ  ► ਵਿਕਟੋਰੀਆ 'ਚ ਲੱਗੀ ਐਮਰਜੈਂਸੀ ► ਕੋਰੋਨਾ ਦੇ ਟੈਸਟ ਤੋਂ ਇਨਕਾਰ ਕਰਨ 'ਤੇ ਲੱਗ ਸਕਦਾ ਹੈ 91 ਹਜ਼ਾਰ ਜੁਰਮਾਨਾ


Related News