ਹੁਣ ਇਕ ਹੋਰ ਦੇਸ਼ ''ਤੇ ਹਮਲੇ ਦੀ ਤਿਆਰੀ ''ਚ ਅਮਰੀਕਾ ! ਕਿਸੇ ਵੇਲੇ ਵੀ ਹੋ ਸਕਦੈ ''ਐਲਾਨ-ਏ-ਜੰਗ''

Thursday, Jan 08, 2026 - 12:30 PM (IST)

ਹੁਣ ਇਕ ਹੋਰ ਦੇਸ਼ ''ਤੇ ਹਮਲੇ ਦੀ ਤਿਆਰੀ ''ਚ ਅਮਰੀਕਾ ! ਕਿਸੇ ਵੇਲੇ ਵੀ ਹੋ ਸਕਦੈ ''ਐਲਾਨ-ਏ-ਜੰਗ''

ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਅਮਰੀਕਾ ਵੱਲੋਂ ਵੈਨੇਜ਼ੁਏਲਾ 'ਤੇ ਕੀਤੇ ਗਏ ਹਮਲੇ ਦੀ ਚਰਚਾ ਹਾਲੇ ਖ਼ਤਮ ਨਹੀਂ ਹੋਈ ਕਿ ਅਮਰੀਕਾ ਨੇ ਇਕ ਹੋਰ ਵੱਡੀ ਕਾਰਵਾਈ ਦੀ ਤਿਆਰੀ ਖਿੱਚ ਲਈ ਹੈ। ਜਾਣਕਾਰੀ ਮਿਲੀ ਹੈ ਕਿ ਅਮਰੀਕਾ ਹੁਣ ਇਰਾਨ ਨੂੰ ਘੇਰਨ ਦੀ ਯੋਜਨਾ ਬਣਾ ਰਿਹਾ ਹੈ, ਜਿੱਥੇ ਵੱਡੀ ਗਿਣਤੀ 'ਚ ਅਮਰੀਕਾ ਨੇ ਆਪਣੇ ਤਬਾਹਕਾਰੀ ਫੌਜੀ ਜਹਾਜ਼ ਭੇਜੇ ਹਨ।

ਇਸੇ ਦੌਰਾਨ ਅਮਰੀਕਾ ਨੇ ਬ੍ਰਿਟੇਨ ਦੇ ਫੌਜੀ ਹਵਾਈ ਅੱਡਿਆਂ 'ਤੇ ਅਚਾਨਕ ਵੱਡੀ ਗਿਣਤੀ ਵਿੱਚ ਅਮਰੀਕੀ ਮਿਲਟਰੀ ਜਹਾਜ਼ਾਂ ਭੇਜੇ ਸਨ, ਜਿਸ ਮਗਰੋਂ ਇਲਾਕੇ ਵਿੱਚ ਕਿਸੇ ਵੱਡੀ ਫੌਜੀ ਕਾਰਵਾਈ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਫਲਾਈਟ ਟ੍ਰੈਕਿੰਗ ਡਾਟਾ ਅਨੁਸਾਰ, ਬ੍ਰਿਟੇਨ ਦੇ ਫੇਅਰਫੋਰਡ ਏਅਰਪੋਰਟ 'ਤੇ 10 ਸੀ-17 ਗਲੋਬਮਾਸਟਰ (C-17 Globemaster) ਜਹਾਜ਼ ਉਤਰੇ ਹਨ, ਜਦਕਿ ਮਿਲਡੇਨਹਾਲ ਵਿਖੇ ਦੋ ਬੇਹੱਦ ਘਾਤਕ ਏ.ਸੀ.-130 ਜੇ ਗੋਸਟਰਾਈਡਰ (AC-130J Ghostrider) ਗਨਸ਼ਿਪ ਦੇਖੇ ਗਏ ਹਨ।

ਇਹ ਵੀ ਪੜ੍ਹੋ- 'ਮਜ਼ਾ ਨਾ ਚਖਾਇਆ ਤਾਂ ਪੈਸੇ ਵਾਪਸ..!', ਪਾਕਿ ਫੌਜ ਬੁਲਾਰੇ ਦਾ ਭਾਰਤ ਤੇ ਅਫ਼ਗਾਨਿਸਤਾਨ ਨੂੰ Open Challenge

ਇਹ 'ਗੋਸਟਰਾਈਡਰ' ਜਹਾਜ਼ 30 ਐੱਮ.ਐੱਮ. ਬੁਸ਼ਮਾਸਟਰ ਤੋਪਾਂ, 105 ਐੱਮ.ਐੱਮ. ਹਾਵਿਤਜ਼ਰ ਅਤੇ ਹੈਲਫਾਇਰ ਮਿਜ਼ਾਈਲਾਂ ਨਾਲ ਲੈਸ ਹਨ, ਜੋ ਕਿਸੇ ਵੀ ਟਿਕਾਣੇ 'ਤੇ ਵਿਨਾਸ਼ਕਾਰੀ ਹਮਲਾ ਕਰਨ ਦੇ ਸਮਰੱਥ ਹਨ। ਇਨ੍ਹਾਂ ਜਹਾਜ਼ਾਂ ਵਿੱਚ ਅਮਰੀਕੀ ਫੌਜ ਦੀ 160ਵੀਂ ਸਪੈਸ਼ਲ ਆਪ੍ਰੇਸ਼ਨਜ਼ ਐਵੀਏਸ਼ਨ ਰੈਜੀਮੈਂਟ ਸ਼ਾਮਲ ਹੈ, ਜਿਸ ਨੂੰ ‘ਨਾਈਟ ਸਟਾਕਰ’ ਵਜੋਂ ਜਾਣਿਆ ਜਾਂਦਾ ਹੈ। ਇਹ ਯੂਨਿਟ ਰਾਤ ਦੇ ਹਨੇਰੇ ਵਿੱਚ 'ਡੈਲਟਾ ਫੋਰਸ' ਵਰਗੀਆਂ ਕੁਲੀਨ ਇਕਾਈਆਂ ਨੂੰ ਦੁਸ਼ਮਣ ਦੇ ਇਲਾਕੇ ਵਿੱਚ ਲਿਜਾਣ ਅਤੇ ਮੁਸ਼ਕਲ ਆਪ੍ਰੇਸ਼ਨ ਕਰਨ ਵਿੱਚ ਮਾਹਿਰ ਹੈ।

ਰਿਪੋਰਟਾਂ ਮੁਤਾਬਕ, ਇਹ ਜਹਾਜ਼ ਅਤੇ ਹੋਰ ਭਾਰੀ ਟ੍ਰਾਂਸਪੋਰਟ ਜਹਾਜ਼ (ਜਿਵੇਂ ਕਿ C-5 Galaxy) ਹੁਣ ਅਮਰੀਕਾ ਅਤੇ ਬ੍ਰਿਟੇਨ ਤੋਂ ਮੱਧ ਪੂਰਬ ਵੱਲ ਵੱਧ ਰਹੇ ਹਨ। ਇਨ੍ਹਾਂ ਦੇ ਨਾਲ ਹਵਾ ਵਿੱਚ ਤੇਲ ਭਰਨ ਵਾਲੇ ਟੈਂਕਰ ਵੀ ਭੇਜੇ ਗਏ ਹਨ, ਜੋ ਲੜਾਕੂ ਜਹਾਜ਼ਾਂ ਨੂੰ ਲੰਬੇ ਸਮੇਂ ਤੱਕ ਟਿਕੇ ਰਹਿਣ ਦੀ ਸਹੂਲਤ ਦਿੰਦੇ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵੱਡੀ ਫੌਜੀ ਕਾਰਵਾਈ ਇਰਾਨ ਵਿਰੁੱਧ ਸੰਭਾਵਿਤ ਅਮਰੀਕੀ ਹਮਲਿਆਂ ਦੀ ਤਿਆਰੀ ਹੋ ਸਕਦੀ ਹੈ। ਖੇਤਰ ਵਿੱਚ ਵਧ ਰਹੇ ਤਣਾਅ ਦੇ ਮੱਦੇਨਜ਼ਰ ਵਾਸ਼ਿੰਗਟਨ ਆਪਣੀ ਫੌਜੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ ਤਾਂ ਜੋ ਸਥਿਤੀ ਵਿਗੜਨ 'ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।

ਇਹ ਵੀ ਪੜ੍ਹੋ- ਹੁਣ ਭਾਰਤ 'ਤੇ 500 ਫ਼ੀਸਦੀ ਟੈਰਿਫ਼ ਲਾਏਗਾ ਅਮਰੀਕਾ ! ਟਰੰਪ ਨੇ ਨਵੇਂ ਬਿੱਲ ਨੂੰ ਦੇ'ਤੀ ਮਨਜ਼ੂਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News