ਮਾਸਕੋ ਜੇਲ 'ਚ ਬੰਦ ਪੁੱਤ ਲਈ ਤੜਫਦੇ ਮਾਪਿਆਂ ਦੇ ਬੋਲ-ਵਿਦੇਸ਼ 'ਚ ਪੁੱਤ ਨਾਲ ਧੱਕਾ ਨਾ ਕਰੀਓ

06/16/2020 1:05:30 PM

ਵਾਸ਼ਿੰਗਟਨ- ਮਾਸਕੋ ਵਿਚ ਤਕਰੀਬ ਇਕ ਸਾਲ ਤੋਂ ਜੇਲ ਵਿਚ ਬੰਦ ਅਮਰੀਕੀ ਸਾਬਕਾ ਜਲ ਸੈਨਿਕ ਦੇ ਮਾਂ-ਬਾਪ ਨੇ ਸਰਕਾਰ ਅੱਗੇ ਗੁਹਾਰ ਲਾਈ ਹੈ ਕਿ ਵਿਦੇਸ਼ ਵਿਚ ਉਨ੍ਹਾਂ ਦੇ ਪੁੱਤ ਟਰੇਵਰ ਰੀਡ ਨਾਲ ਧੱਕਾ ਨਾ ਹੋਵੇ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਤੇ ਅਦਾਲਤ ਇਸ ਮਾਮਲੇ ਵਿਚ ਨਿਰਪੱਖ ਸੁਣਵਾਈ ਨੂੰ ਸੁਨਿਸ਼ਚਿਤ ਕਰੇ। ਰੂਸ ਦੀ ਅਦਾਲਤ ਨੇ ਇਕ ਹੋਰ ਅਮਰੀਕੀ ਨੂੰ ਜਾਸੂਸੀ ਦੇ ਮਾਮਲੇ ਵਿਚ 10 ਸਾਲਾਂ ਦੀ ਸਜ਼ਾ ਸੁਣਾਈ ਹੈ, ਇਸ ਮਗਰੋਂ ਸਾਬਕਾ ਜਲ ਸੈਨਿਕ ਦੇ ਮਾਂ-ਬਾਪ ਨੇ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤ ਨਾਲ ਧੱਕਾ ਨਾ ਹੋਵੇ।

ਰੀਡ ਦੇ ਪਿਤਾ ਨੇ ਕਿਹਾ ਕਿ ਉਸ ਦੇ ਪੁੱਤ 'ਤੇ ਦੋਸ਼ ਲਗਾਏ ਗਏ ਹਨ ਕਿ ਉਸ ਨੇ ਪੁਲਸ ਅਧਿਕਾਰੀਆਂ ਦੀ ਜਾਨ ਨੂੰ ਖਤਰੇ ਵਿਚ ਪਾਇਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਸਤ 2019 ਵਿਚ ਰੀਡ ਨੇ ਨਸ਼ੇ ਦੀ ਹਾਲਤ ਵਿਚ ਉਨ੍ਹਾਂ 'ਤੇ ਹਮਲਾ ਕੀਤਾ ਸੀ ਤੇ ਇਸ ਸਮੇਂ ਉਹ ਜੇਲ ਵਿਚ ਹੈ। ਪੁਲਸ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਰੀਡ ਨੇ ਉਨ੍ਹਾਂ ਦੀ ਗੱਡੀ ਦੇ ਡਰਾਈਵਰ ਦਾ ਹੱਥ ਫੜ ਲਿਆ ਸੀ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਦੂਜੇ ਪਾਸੇ ਗੱਡੀ ਚਲੀ ਗਈ। ਜਦ ਦੂਜੇ ਪੁਲਸ ਅਧਿਕਾਰੀ ਨੇ ਰੀਡ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਨੂੰ ਵੀ ਕੂਹਣੀ ਮਾਰੀ। ਇਸ ਤਰ੍ਹਾਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੋਇਆ। ਰੀਡ ਦੇ ਮਾਮਲੇ 'ਤੇ ਸੁਣਵਾਈ ਇਸ ਸਾਲ ਹੀ ਸ਼ੁਰੂ ਹੋਈ ਹੈ ਤੇ 30 ਜੂਨ ਤੱਕ ਚੱਲੇਗੀ। ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ 10 ਸਾਲ ਦੀ ਸਜ਼ਾ ਮਿਲ ਸਕਦੀ ਹੈ।
 


Lalita Mam

Content Editor

Related News