ਸੱਚੇ ਪਿਆਰ ਨੂੰ ਨਹੀਂ ਰੋਕ ਸਕਿਆ ਕੋਰੋਨਾ, ਸ਼ਖਸ ਨੇ ਹਸਪਤਾਲ ਦੇ ਬੈੱਡ ''ਤੇ ਰਚਾਇਆ ਵਿਆਹ (ਤਸਵੀਰਾਂ)

08/21/2020 6:31:23 PM

ਵਾਸ਼ਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਲੱਖਾਂ ਲੋਕ ਕੋਰੋਨਾ ਮਹਾਮਾਰੀ ਨਾਲ ਪੀੜਤ ਹਨ। ਇਹ ਮਹਾਮਾਰੀ ਸੱਚਾ ਪਿਆਰ ਕਰਨ ਵਾਲਿਆਂ ਨੂੰ ਇਕ-ਦੂਜੇ ਨਾਲ ਮਿਲਣ ਤੋਂ ਨਹੀਂ ਰੋਕ ਸਕਦੀ।ਅਮਰੀਕਾ ਦਾ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਦੇ ਟੈਕਸਾਸ ਦੇ ਸੈਂਟ ਐਂਟੋਨਿਓ ਵਿਚ ਵਿਆਹ ਤੋਂ ਪਹਿਲਾਂ ਸੰਕ੍ਰਮਿਤ ਹੋਏ ਸ਼ਖਸ ਨੇ ਹਸਪਤਾਲ ਵਿਚ ਆਪਣੀ ਮੰਗੇਤਰ ਨਾਲ ਵਿਆਹ ਰਚਾਇਆ ਹੈ। ਗੰਭੀਰ ਰੂਪ ਨਾਲ ਬੀਮਾਰ ਜ਼ੇਰੇ ਇਲਾਜ ਇਸ ਸ਼ਖਸ ਨੇ ਹਸਪਤਾਲ ਵਿਚ ਹੀ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ।ਜੋੜੇ ਦੇ ਵਿਆਹ ਲਈ ਹਸਪਤਾਲ ਦੇ ਕਰਮਚਾਰੀਆਂ ਨੇ ਵਾਰਡ ਵਿਚ ਪੂਰੀ ਵਿਵਸਥਾ ਕੀਤੀ।

PunjabKesari

ਟੈਕਸਾਸ ਦੇ ਸੈਨ ਐਂਟੋਨਿਓ ਵਿਚ ਰਹਿਣ ਵਾਲੇ ਕੋਰੋਨਾ ਸੰਕ੍ਰਮਿਤ ਕਾਰਲੋਸ ਮੁਨਿਜ ਸੈਨ ਐਟੋਨਿਓ ਦੇ ਮੇਥੋਡਿਸਟ ਹਸਪਤਾਲ ਵਿਚ ਦਾਖ਼ਲ ਹਨ ਅਤੇ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ। ਪੀਪਲਜ਼ ਮੈਗਜ਼ੀਨ ਦੇ ਮੁਤਾਬਕ ਫਿਰ ਵੀ ਉਹਨਾਂ ਨੇ ਆਪਣੀ ਮੰਗੇਤਰ ਗ੍ਰੇਸ ਨਾਲ ਹਸਪਤਾਲ ਦੇ ਬਿਸਤਰ 'ਤੇ ਲੇਟੇ ਵਿਆਹ ਕੀਤਾ। ਜੋੜੇ ਨੇ 11 ਅਗਸਤ ਨੂੰ ਹਸਪਤਾਲ ਦੇ ਵਾਰਡ ਵਿਚ ਆਪਣੇ ਵਿਆਹ ਦੀਆਂ ਰਸਮਾਂ ਨਿਭਾਈਆਂ। ਵਿਆਹ ਵਿਚ ਪਰਿਵਾਰ ਦਾ ਕੋਈ ਵੀ ਮੈਬਰ ਮੌਜੂਦ ਨਹੀਂ ਸੀ। 41 ਸਾਲਾ ਕਾਰਲੋਸ ਨੇ ਗ੍ਰੇਸ ਨਾਲ ਵਿਆਹ ਕੀਤਾ ਅਤੇ ਦੋਵੇਂ ਪਤੀ-ਪਤਨੀ ਬਣ ਗਏ।

PunjabKesari

ਕਾਰਲੋਸ ਨੂੰ ਕੋਵਿਡ-19 ਉਸੇ ਹਫਤੇ ਹੋਇਆ ਜਦੋਂ ਉਸ ਦਾ ਵਿਆਹ ਹੋਣ ਵਾਲਾ ਸੀ। ਵੀਡੀਓ ਸ਼ੇਅਰ ਕਰਦੇ ਹੋਏ ਮੈਥੇਡਿਸਟ ਹੈਲਥਕੇਅਰ ਸਿਸਟਮ ਨੇ ਫੇਸਬੁੱਕ 'ਤੇ ਲਿਖਿਆ,''ਉਹਨਾਂ ਦੀ ਹਾਲਤ ਗੰਭੀਰ ਹੋ ਗਈ ਹੈ। ਉਹਨਾਂ ਨੂੰ ਈ.ਸੀ.ਐੱਮ.ਓ. (ਇਕ ਤਰ੍ਹਾਂ ਦਾ ਲਾਈਫ ਸਪੋਰਟ ਸਿਸਟਮ) ਵਿਚ ਰੱਖਿਆ ਗਿਆ ਹੈ।'' ਇਹੀ ਉਹਨਾਂ ਨੂੰ ਬਚਾਉਣ ਦਾ ਆਖਰੀ ਰਸਤਾ ਹੈ। ਡਾਕਟਰਾਂ ਦੇ ਮੁਤਾਬਕ ਕਾਰੋਲਸ ਨੂੰ ਠੀਕ ਹੋਣ ਵਿਚ ਸਮਾਂ ਲੱਗ ਸਕਦਾ ਹੈ। ਸੀ.ਐੱਨ.ਐੱਨ. ਦੀ ਰਿਪੋਰਟ ਦੇ ਮੁਤਾਬਕ ਕਰੀਬ ਇਕ ਮਹੀਨੇ ਤੱਕ ਗੰਭੀਰ ਬੀਮਾਰ ਰਹਿਣ ਦੇ ਬਾਅਦ ਕਾਰਲੋਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।

PunjabKesari

ਲਾੜੀ ਗ੍ਰੇਸ ਨੇ ਦੱਸਿਆ ਕਿ ਕੁਝ ਸਮੇਂ ਦੇ ਲਈ ਅਜਿਹਾ ਲੱਗਾ ਕਿ ਕਾਰਲੋਸ ਇਹ ਜੰਗ ਹਾਰ ਜਾਵੇਗਾ। ਉਸ ਦੇ ਦੋਵੇਂ ਫੇਫੜੇ ਖਰਾਬ ਹੋ ਗਏ ਸਨ। ਗ੍ਰੇਸ ਨੇ ਨਰਸ ਨੂੰ ਦੱਸਿਆ ਕਿ ਕੋਰੋਨਾਵਾਇਰਸ ਇਨਫੈਕਸ਼ਨ ਕਾਰਨ ਉਸ  ਦਾ ਵਿਆਹ ਨਹੀਂ ਹੋ ਪਾਇਆ, ਇਸ ਲਈ ਹਸਪਤਾਲ ਵਿਚ ਵਿਆਹ ਕਰਨ ਦਾ ਵਿਚਾਰ ਮਨ ਵਿਚ ਆਇਆ ਤਾਂ ਜੋ ਕਾਰਲੋਸ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਨਰਸ ਨੇ ਕਿਹਾ ਕਿ ਵਿਆਹ ਦੇ ਬਾਅਦ ਕਾਰਲੋਸ ਵਿਚ ਸਕਰਾਤਮਕ ਪ੍ਰਭਾਵ ਦੇਖਿਆ ਗਿਆ ਹੈ। ਹਸਪਤਾਲ ਦੇ ਕਰਮਚਾਰੀਆਂ ਨੇ ਵੀ ਉਤਸ਼ਾਹ ਨਾਲ ਵਿਆਹ ਵਿਚ ਹਿੱਸਾ ਲਿਆ। ਸਾਰੀਆਂ ਨਰਸਾਂ ਅਤੇ ਬਾਕੀ ਸਟਾਫ ਨੇ ਮਿਲ ਕੇ ਜੋੜੇ ਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਅਤੇ ਕਾਰਲੋਸ ਨੂੰ ਖੁਸ ਰੱਖਣ ਦੀ ਕੋਸ਼ਿਸ਼ ਕੀਤੀ।


Vandana

Content Editor

Related News