ਅਮਰੀਕਾ ''ਚ ਟਰੱਕ ਹਾਦਸੇ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ, 19 ਸਤੰਬਰ ਨੂੰ ਹੋਵੇਗਾ ਅੰਤਿਮ ਸੰਸਕਾਰ

Tuesday, Sep 15, 2020 - 10:08 AM (IST)

ਅਮਰੀਕਾ ''ਚ ਟਰੱਕ ਹਾਦਸੇ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ, 19 ਸਤੰਬਰ ਨੂੰ ਹੋਵੇਗਾ ਅੰਤਿਮ ਸੰਸਕਾਰ

ਨਿਊਯਾਰਕ, ( ਰਾਜ ਗੋਗਨਾ )- ਬੀਤੇਂ ਦਿਨੀਂ ਪੰਜਾਬ ਦੇ ਕਰਤਾਰਪੁਰ ਦੇ ਨਜ਼ਦੀਕੀ ਪਿੰਡ ਰਹੀਮਪੁਰ ਨਾਲ ਪਿਛੋਕੜ ਰੱਖਣ ਵਾਲੇ ਫਰਿਜ਼ਨੋ 'ਚ ਪਰਿਵਾਰ ਨਾਲ ਰਹਿੰਦੇ ਟਰੱਕ ਡਰਾਈਵਰ ਦੀ ਇਕ ਹਾਦਸੇ ਵਿਚ ਮੌਤ ਹੋ ਗਈ। ਸਵ. ਸੁਖਵਿੰਦਰ ਸਿੰਘ ਟਿਵਾਣਾ (ਸੁੱਖਾ ਰਹੀਮਪੁਰੀਆ) ਦਾ ਅੰਤਿਮ ਸੰਸਕਾਰ ਮਿਤੀ 19 ਸਤੰਬਰ, ਦਿਨ ਸ਼ਨੀਵਾਰ ਨੂੰ ਕੀਤਾ ਜਾਵੇਗਾ।

 

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੁਪਿਹਰ 10 ਤੋਂ 12 ਵਜੇ ਦਰਮਿਆਨ ਸ਼ਾਂਤ-ਭਵਨ ਫਿਊਨਰਲ ਹੋਂਮ ਫਾਊਲਰ ਵਿਖੇ ਅੰਤਿਮ ਸੰਸਕਾਰ ਹੋਵੇਗਾ। ਉਪਰੰਤ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਨਾਨਕਸਰ ਕਰਨਿਲੀਆ ਰੋਡ ਫਰਿਜ਼ਨੋ (ਕੈਲੀਫੋਰਨੀਆ) ਵਿਖੇ ਹੋਵੇਗੀ। 

ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਤੇ ਹੋਰ ਜਾਣਕਾਰੀ ਲਈ ਆਪ ਫ਼ੋਨ ਨੰਬਰ - ਪ੍ਰਦੀਪ ਸਿੰਘ ਤੂਰ  (559) 681-0020 ਜਾਂ ਜਗਦੇਵ ਸਿੰਘ ਬਰਾੜ ਨਾਲ 559-260-3445 ਤੇ ਸੰਪਰਕ ਕਰ ਸਕਦੇ ਹੋ। 


author

Lalita Mam

Content Editor

Related News