USA ਵਲੋਂ ਗ੍ਰੀਨ ਕਾਰਡ ਤੇ ਸਿਟੀਜ਼ਨਸ਼ਿਪ ਸਬੰਧੀ ਇੰਟਰਵਿਊਜ਼ ਨੂੰ ਲੈ ਕੇ ਵੱਡਾ ਫੈਸਲਾ

Sunday, Apr 05, 2020 - 02:51 PM (IST)

USA ਵਲੋਂ ਗ੍ਰੀਨ ਕਾਰਡ ਤੇ ਸਿਟੀਜ਼ਨਸ਼ਿਪ ਸਬੰਧੀ ਇੰਟਰਵਿਊਜ਼ ਨੂੰ ਲੈ ਕੇ ਵੱਡਾ ਫੈਸਲਾ

ਵਾਸ਼ਿੰਗਟਨ ਡੀ. ਸੀ., (ਰਾਜ ਗੋਗਨਾ) : ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਸਪੈਸ਼ਲ ਹੁਕਮ ਜਾਰੀ ਕਰਕੇ ਸੂਚਤ ਗਿਆ ਹੈ ਕਿ ਜਿੰਨੀਆਂ ਵੀ ਇੰਟਰਵਿਊ ਲਈ ਪੱਤਰ ਜਾਰੀ ਕੀਤੇ ਗਏ ਸਨ ਜਾਂ ਤਰੀਕਾਂ ਦਿੱਤੀਆਂ ਸਨ, ਉਹ ਸਾਰੀਆਂ ਰੱਦ ਕੀਤੀਆਂ ਜਾਂਦੀਆਂ ਹਨ। ਇਸ ਸਬੰਧੀ ਨਵੀਆਂ ਤਰੀਕਾਂ 3 ਮਈ 2020 ਤੋਂ ਬਾਅਦ ਵਿਚ ਦੱਸੀਆਂ ਜਾ ਸਕਦੀਆਂ ਹਨ। ਹਾਲ ਦੀ ਘੜੀ ਸਾਰੀਆਂ ਇੰਟਰਵਿਊ ਰੱਦ ਕਰ ਦਿੱਤੀਆਂ ਗਈਆਂ ਹਨ।

 

ਇਮੀਗ੍ਰੇਸ਼ਨ ਦਫਤਰ 3 ਮਈ 2020 ਤੱਕ ਬੰਦ
ਇਮੀਗ੍ਰੇਸ਼ਨ ਵਿਭਾਗ ਵਲੋਂ ਜਾਰੀ ਹੁਕਮ ਮੁਤਾਬਕ ਗ੍ਰੀਨ ਕਾਰਡ, ਬਾਇਓਮੈਟ੍ਰਿਕਸ, ਰਾਜਸੀ ਸ਼ਰਨ ਅਤੇ ਸਿਟੀਜ਼ਨ ਸਹੁੰ ਚੁੱਕ ਤਰੀਕਾਂ ਵਾਲਿਆਂ ਨੂੰ ਰੱਦ ਕੀਤਾ ਗਿਆ ਹੈ। ਇਹ ਹੁਕਮ 3 ਮਈ, 2020 ਤੱਕ ਲਾਗੂ ਰਹਿਣਗੇ। ਇਸ ਸਬੰਧੀ ਨਵੀਆਂ ਇੰਟਰਵਿਊ ਸਬੰਧੀ ਆਨਲਾਈਨ ਅਤੇ ਫੋਨ ਰਾਹੀਂ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ, ਜਦੋਂ ਕੰਮਕਾਜ ਦੁਬਾਰਾ ਸ਼ੁਰੂ ਹੋਣਗੇ ਤਾਂ ਇਟਰਵਿਊ ਨੋਟਿਸ ਜ਼ਰੂਰ ਭੇਜਿਆ ਜਾਵੇਗਾ। ਹੋਰ ਜਾਣਕਾਰੀ ਲਈ 1-800-375-5283 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਤਬਾਹੀ ਮਚਾਈ ਹੋਈ ਹੈ। ਵਿਸ਼ਵ ਭਰ ਵਿਚ ਹੁਣ ਤੱਕ 64 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ 12 ਲੱਖ ਤੋਂ ਵੱਧ ਲੋਕ ਇਸ ਖਤਰਨਾਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਇਟਲੀ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਥੋੜ੍ਹਾ ਮੋੜ ਪੈਣ ਲੱਗਾ ਹੈ ਪਰ ਮੌਤਾਂ ਦੀ ਗਿਣਤੀ ਹਾਲੇ ਵੱਧ ਰਹੀ ਹੈ। ਓਧਰ ਅਮਰੀਕਾ ਵਿਚ ਕੋਰੋਨਾ ਕਾਰਨ ਇਕ ਦਿਨ ਵਿਚ ਰਿਕਾਰਡ ਮੌਤਾਂ ਹੋਈਆਂ ਹਨ। ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ 1,500 ਲੋਕਾਂ ਦੀ ਮੌਤ ਹੋਈ ਹੈ। ਇੱਥੇ ਮ੍ਰਿਤਕਾਂ ਦੀ ਕੁੱਲ ਗਿਣਤੀ 8,476 ਹੋ ਗਈ ਹੈ ਅਤੇ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 3,08,850 ‘ਤੇ ਪੁੱਜ ਗਈ ਹੈ।


author

Lalita Mam

Content Editor

Related News