ਟਰੰਪ ਨੇ ਓਬਾਮਾ 'ਤੇ ਵਿੰਨ੍ਹਿਆ ਨਿਸ਼ਾਨਾ, ਟਵਿੱਟਰ 'ਤੇ ਭਿੜੇ ਸਮਰਥਕ

05/11/2020 2:06:43 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਨਿਆਂ ਵਿਭਾਗ ਨੇ ਵ੍ਹਾਈਟ ਹਾਊਸ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਲਿਨ ਦੇ ਵਿਰੁੱਧ ਲੱਗੇ ਸਾਰੇ ਦੋਸ਼ਾਂ ਨੂੰ ਵਾਪਸ ਲੈ ਲਿਆ ਹੈ। ਜਿਸ ਦੇ ਬਾਅਦ ਤੋਂ ਟਵਿੱਟਰ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਬਰਾਕ ਓਬਾਮਾ ਦੇ ਸਮਰਥਕ ਭਿੜੇ ਹੋਏ ਹਨ। ਟਰੰਪ ਸਮਰਥਕ ਜਿੱਥੇ #ObamaGate ਨਾਮ ਦਾ ਹੈਸ਼ਟੈਗ ਚਲਾ ਕੇ ਟਰੰਪ 'ਤੇ ਨਿਸ਼ਾਨਾ ਵਿੰਨ੍ਹ ਰਹੇ ਹਨ ਉੱਥੇ ਓਬਾਮਾ ਦੇ ਸਮਰਥਕ #TrumpJealousOfObama ਹੈਸ਼ਟੈਗ ਦੀ ਵਰਤੋਂ ਕਰ ਕੇ ਜਵਾਬ ਦੇ ਰਹੇ ਹਨ।

ਇਹ ਹੈ ਪੂਰਾ ਮਾਮਲਾ
ਵ੍ਹਾਈਟ ਹਾਊਸ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਫਲਿਨ 'ਤੇ ਦੋਸ਼ ਸੀ ਕਿ ਉਹਨਾਂ ਨੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੇ ਰਾਜਦੂਤ ਸਰਗੇਈ ਕਿਸੌਕ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ। ਉਹਨਾਂ ਦੇ ਫੋਨ ਨੂੰ ਐੱਫ.ਬੀ.ਆਈ. ਨੇ ਟੈਪ ਵੀ ਕੀਤਾ ਸੀ ਜਿਸ ਵਿਚ ਫਲਿਨ ਕਥਿਤ ਤੌਰ 'ਤੇ ਰੂਸ ਦੇ ਨਾਲ ਰਾਜਨੀਤਕ ਮਾਮਲਿਆਂ 'ਤੇ ਡੀਲ ਕਰ ਰਹੇ ਸੀ। ਫਲਿਨ 2019 ਵਿਚ ਰੂਸ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ ਅਤੇ ਉਹਨਾਂ ਨੂੰ ਰਾਸ਼ਟਰਪਤੀ ਪੁਤਿਨ ਦੇ ਨੇੜੇ ਵਾਲੀ ਸੀਟ 'ਤੇ ਬਿਠਾਇਆ ਗਿਆ ਸੀ। ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੇ ਪਿੱਛੇ ਰੂਸੀ ਹੱਥ ਹੋਣ ਦੀ ਜਾਂਚ ਵਿਸ਼ੇਸ਼ ਵਕੀਲ ਰੌਬਰਟ ਮੂਲਰ ਨੇ ਕੀਤੀ ਸੀ ਜਿਸ ਦੇ ਬਾਅਦ ਉਹਨਾਂ ਨੇ ਮਾਈਕਲ ਫਲਿਨ ਨੂੰ ਆਧਾਰ ਬਣਾ ਕੇ ਮਾਮਲਾ ਸ਼ੁਰੂ ਕੀਤਾ ਸੀ।

ਓਬਾਮਾ ਨੇ ਜ਼ਾਹਰ ਕੀਤੀ ਹੈਰਾਨੀ
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਿਆਂ ਵਿਭਾਗ ਦੇ ਫੈਸਲੇ 'ਤੇ ਹੈਰਾਨੀ ਜ਼ਾਹਰ ਕੀਤੀ ਅਤੇ ਇਸ ਨੂੰ ਬੇਮਿਸਾਲ ਫੈਸਲਾ ਕਰਾਰ ਦਿੱਤਾ। ਇੱਥੇ ਦੱਸ ਦਈਏ ਕਿ ਰੌਬਰਟ ਮੂਲਰ ਦੀ ਜਾਂਚ ਵਿਚ ਸ਼ੱਕੀ ਪਾਏ ਗਏ ਮਾਈਕਲ ਫਲਿਨ ਨੂੰ ਰਿਹਾਅ ਕਰਨ ਦੇ ਪਿੱਛੇ ਟਰੰਪ ਦੇ ਸਹਿਯੋਗੀ ਮੰਨੇ ਜਾਣ ਵਾਲੇ ਅਟਾਰਨੀ ਜਨਰਲ ਬਿਲ ਬਾਰ ਦਾ ਵੱਡਾ ਹੱਥ ਹੈ। ਉਹਨਾਂ ਨੇ ਆਪਣੇ ਪਹਿਲੇ ਦੇ ਅਟਾਰਨੀ ਜਨਰਲ ਅਤੇ ਐੱਫ.ਬੀ.ਆਈ. ਦੀ ਜਾਂਚ ਨੂੰ ਖਾਰਿਜ ਕਰਦਿਆਂ ਫਲਿਨ ਨੂੰ ਰਿਹਾਅ ਕਰ ਦਿੱਤਾ। ਉਹਨਾਂ ਨੇ ਓਬਾਮਾ 'ਤੇ ਟਰੰਪ ਨੂੰ ਫਸਾਉਣ ਲਈ ਸਾਜਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਵੀ ਲਗਾਇਆ।

ਟਰੰਪ ਦੇ ਟਵੀਟ ਮਗਰੋਂ ਸਮਰਥਕਾਂ ਨੇ ਓਬਾਮਾ 'ਤੇ ਵਿੰਨ੍ਹਿਆ ਨਿਸ਼ਾਨਾ
ਨਿਆਂ ਵਿਭਾਗ ਦੇ ਇਸ ਫੈਸਲੇ ਅਤੇ ਅਟਾਰਨੀ ਜਨਰਲ ਦੇ ਓਬਾਮਾ 'ਤੇ ਦੋਸ਼ ਲਗਾਉਣ ਦੇ ਬਾਅਦ ਟਰੰਪ ਨੇ ਸੋਮਵਾਰ ਨੂੰ #ObamaGate ਲਿਖ ਕੇ ਟਵੀਟ ਕੀਤਾ।

 

ਦੇਖਦੇ ਹੀ ਦੇਖਦੇ ਇਹ ਟਵੀਟ ਵਾਇਰਲ ਹੋ ਗਿਆ ਅਤੇ ਟਰੰਪ ਸਮਰਥਕਾਂ ਨੇ ਓਬਾਮਾ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

 

ਓਬਾਮਾ ਸਮਰਥਕਾਂ ਨੇ ਕੀਤਾ ਪਲਟਵਾਰ
ਉੱਥੇ ਓਬਾਮਾ ਦਾ ਸਮਰਥਨ ਕਰਨ ਵਾਲੇ ਲੋਕਾਂ ਨੇ ਵੀ ਟਰੰਪ ਨੂੰ ਨਿਸ਼ਾਨੇ 'ਤੇ ਲਿਆ। ਉਹਨਾਂ ਨੇ ਦੋਸ਼ ਲਗਾਇਆ ਕਿ ਉਹ ਓਬਾਮਾ ਤੋਂ ਈਰਖਾ ਕਰਦੇ ਹਨ। ਕਈ ਯੂਜ਼ਰਸ ਨੇ ਇਹ ਵੀ ਕਿਹਾ ਕਿ ਟਰੰਪ ਆਪਣੀ ਅਸਫਲਤਾਵਾਂ ਨੂੰ ਲੁਕਾਉਣ ਲਈ ਓਬਾਮਾ 'ਤੇ ਝੂਠੇ ਦੋਸ਼ ਲਗਾ ਰਹੇ ਹਨ। 

 

 

 

 

 

 


Vandana

Content Editor

Related News