ਅਮਰੀਕਾ : ਘਰੇਲੂ ਜ਼ਿੰਮੇਵਾਰੀਆਂ ਵੰਡ ਕੇ ਜੋੜੇ ਇੰਝ ਬਿਤਾ ਸਕਦੇ ਹਨ ਖੁਸ਼ੀਆਂ ਭਰਿਆ ਜੀਵਨ

Saturday, Jun 05, 2021 - 05:44 PM (IST)

 ਇੰਟਰਨੈਸ਼ਨਲ ਡੈਸਕ : ਅੱਜ ਦੇ ਆਧੁਨਿਕ ਯੁੱਗ ’ਚ ਭੱਜ-ਦੌੜ ਵਾਲੇ ਜੀਵਨ ਦੌਰਾਨ ਪਤਨੀ ਨੂੰ ਇਹੀ ਉਮੀਦ ਰਹਿੰਦੀ ਹੈ ਕਿ ਘਰ ਦੇ ਕੰਮਾਂ ਵਿਚ ਉਸ ਦਾ ਜੀਵਨਸਾਥੀ ਬਰਾਬਰ ਹੱਥ ਵਟਾਵੇ। ਇਹ ਸਭ ਕੁਝ ਔਖਾ ਜ਼ਰੂਰ ਲੱਗਦਾ ਹੈ ਪਰ ਅਸੰਭਵ ਨਹੀਂ। ਅਮਰੀਕਾ ’ਚ ਜਿਨ੍ਹਾਂ ਜੋੜਿਆਂ ਦੇ ਬੱਚੇ ਅਜੇ 7 ਸਾਲ ਤੋਂ ਛੋਟੇ ਹਨ, ਉਹ ਔਰਤਾਂ ਦਿਨ ਵਿਚ ਬੱਚਿਆਂ ਨੂੰ ਖਿਲਾਉਣ-ਪਿਲਾਉਣ ਸਰੀਰਕ ਦੇਖਭਾਲ ’ਤੇ ਰੋਜ਼ ਤਕਰੀਬਨ ਸਵਾ ਘੰਟਾ ਦਿੰਦੀਆਂ ਹਨ, ਜਦਕਿ ਇਸ ਦੇ ਮੁਕਾਬਲੇ ਮਰਦ ਸਿਰਫ ਤਕਰੀਬਨ ਅੱਧਾ ਘੰਟਾ ਦਿੰਦੇ ਹਨ। ਜੇਸਿਕਾ ਦੇ ਘਰ ਦੀ ਹਾਲਤ ਅਮਰੀਕੀ ਲੇਬਰ ਬਿਊਰੋ ਦੇ ਇਸ ਸਰਵੇਖਣ ਤੋਂ ਬਿਲਕੁਲ ਵੱਖਰੀ ਹੈ। ਉਹ ਤੇ ਉਸ ਦਾ ਘਰ ਦੇ ਕੰਮਾਂ ’ਚ ਬਰਾਬਰ ਸਮਾਂ ਬਤੀਤ ਕਰਦੇ ਹਨ। ਉਹ ਬੱਚਿਆਂ ਨੂੰ ਖਾਣਾ ਖਿਲਾਉਂਦੀ ਹੈ ਅਤੇ ਪਤੀ ਉਨ੍ਹਾਂ ਨੂੰ ਨਹਾਉਂਦਾ ਹੈ। ਇਸ ਲਈ ਉਨ੍ਹਾਂ ਨੇ ਕੋਈ ਚਾਰਟ ਜਾਂ ਕੈਲੰਡਰ ਨਹੀਂ ਬਣਾਇਆ।

ਉਨ੍ਹਾਂ ਨੇ ਆਪਣੇ ਵਰਗੇ ਹੋਰ ਜੋੜਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਤੇ ਪਤਾ ਲਾਇਆ ਕਿ ਉਹ ਕਿਵੇਂ ਆਪਸੀ ਕੰਮਾਂ ’ਚ ਤਾਲਮੇਲ ਬਿਠਾਉਂਦੇ ਹਨ। ਇਸ ਦੌਰਾਨ ਇਹ ਢੰਗ- ਤਰੀਕੇ ਸਾਹਮਣੇ ਆਏ, ਜਿਨ੍ਹਾਂ ਨੂੰ ਉਹ ਆਪਣੇ ਜੀਵਨ ’ਚ ਅਪਣਾਉਂਦੇ ਹਨ। ਔਰਤਾਂ ਨੂੰ ਕੰਮ ਵਾਲੀਆਂ ਥਾਵਾਂ ਦੇ ਨਾਲ-ਨਾਲ ਘਰ ਵਿਚ ਵੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਪਤੀ ਉਨ੍ਹਾਂ ਦੇ ਘਰ ਦੇ ਕੰਮਾ ’ਚ ਬਰਾਬਰ ਹੱਥ ਵਟਾਉਣ।

ਘਰ ਦੇ ਕੰਮਾਂ ਲਈ ਕਰੋ ਸਮਝੌਤਾ
ਬਰੁੱਕਲਿਨ ਦੇ ਡੇਬੋਰਾ ਅਤੇ ਡੇਵੋਨ ਸੈਂਡਿਫੋਰਡ ਦੇ ਦੋ ਪੁੱਤ ਹਨ, ਜਦੋਂ ਵੀ ਡਾਕਟਰ ਬੱਚਿਆਂ ਬਾਰੇ ਪੁੱਛਦੇ ਤਾਂ ਡੇਵੋਨ ਦਾ ਜਵਾਬ ਹੁੰਦਾ ਡੇਬੋਰਾ ਦੱਸੇਗੀ ਪਰ ਜਦੋਂ ਗੱਲ ਸਕੂਲ ਦੀਆਂ ਜ਼ਿੰਮੇਵਾਰੀਆਂ ਦੀ ਆਉਂਦੀ ਹੈ, ਡੇਵੋਨ ਸੁਚੇਤ ਰਹਿੰਦਾ ਹੈ। ਦੱਖਣੀ ਕੈਰੋਲਿਨਾ ਯੂਨੀਵਰਸਿਟੀ ਵਿਖੇ ਪ੍ਰੋ. ਜੈਕਲੀਨ ਵੋਂਗ ਦਾ ਕਹਿਣਾ ਹੈ ਕਿ ਔਰਤਾਂ ਨੂੰ ਕੰਮ ਦੇ ਨਾਲ-ਨਾਲ ਘਰ ’ਚ ਵੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਅਜਿਹੀ ਸਥਿਤੀ ’ਚ ਜੇ ਪਤੀ ਕੁਝ ਹੋਰ ਜ਼ਿੰਮੇਵਾਰੀਆਂ ਲੈਂਦੇ ਹਨ, ਤਾਂ ਉਹ ਸਹਿਜ ਹੋ ਜਾਣਗੇ ਅਤੇ ਦੋਵਾਂ ਵਿਚਾਲੇ ਸੰਤੁਲਨ ਕਾਇਮ ਰਹੇਗਾ।

ਪਤੀ-ਪਤਨੀ ਕੰਮਾਂ ’ਚ ਇਸ ਤਰ੍ਹਾਂ ਬਿਠਾਉਂਦੇ ਹਨ ਤਾਲਮੇਲ
ਜੇ ਕੰਮ ਦੀ ਵੰਡ ਨੂੰ ਲੈ ਕੇ ਨਾਰਾਜ਼ਗੀ ਹੋਵੇ ਤਾਂ ਪਤੀ-ਪਤਨੀ ਆਪਸ ’ਚ ਗੱਲਬਾਤ ਕਰਦੇ ਹਨ। ਇਕ ਔਰਤ, ਜੋ ਦੋ ਬੱਚਿਆਂ ਦੀ ਮਾਂ ਹੈ, ਕਹਿੰਦੀ ਹੈ ਕਿ ਮੈਂ ਕਿਸੇ ਵੀ ਚੀਜ਼ ਨੂੰ ਧਿਆਨ ’ਚ ਨਹੀਂ ਰੱਖਦੀ ਪਰ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਕੰਮ ਦੇ ਭਾਰ ਬਾਰੇ ਵੀ ਧਿਆਨ ਰੱਖਣਾ ਚਾਹੀਦਾ ਹੈ। ਦੂਜੇ ਪਾਸੇ ਬ੍ਰਿਗੇਡ ਸਕਲਟ ਦਾ ਕਹਿਣਾ ਹੈ ਕਿ ਉਸ ਨੂੰ ਮਹਿਸੂਸ ਹੋਇਆ ਕਿ ਉਸ ਦਾ ਪਤੀ ਘਰੇਲੂ ਕੰਮ ਨਹੀਂ ਕਰ ਰਿਹਾ, ਇਸ ਲਈ ਉਸ ਨੇ ਆਪਣੇ ਪਤੀ ਨਾਲ ਸੈਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਰ ਮੁੱਦੇ ਉੱਤੇ ਵਿਚਾਰ-ਵਟਾਂਦਰੇ ਕੀਤਾ ਗਿਆ। ਇਸ ਤਰ੍ਹਾਂ ਤਾਲਮੇਲ ਬਿਠਾਉਣ ਨਾਲ ਰਸਤਾ ਲੱਭ ਗਿਆ।

ਇਕ-ਦੂਜੇ ਲਈ ਸਮਾਂ ਕੱਢੋ
ਜੈਕਲੀਨ ਤੇ ਜੋਸ਼ ਗ੍ਰੀਨਬਰਗ ਦੇ ਨਿਊਜਰਸੀ ’ਚ 11, 9 ਅਤੇ 7 ਸਾਲਾਂ ਦੇ ਬੱਚੇ ਹਨ। ਵਿਚਕਾਰਲਾ ਬੱਚਾ ਪੂਰੀ ਤਰ੍ਹਾਂ ਮਾਪਿਆਂ ’ਤੇ ਨਿਰਭਰ ਕਰਦਾ ਹੈ। ਉਸ ਨੂੰ ਕਈ ਵਾਰ ਡਾਕਟਰ ਕੋਲ ਲਿਜਾਣਾ, ਘਰ ’ਚ ਇਲਾਜ ਵਰਗੀਆਂ ਹੋਰ ਵੀ ਜ਼ਿੰਮੇਵਾਰੀਆਂ ਹਨ। ਇਸ ਤਰ੍ਹਾਂ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ। ਜੈਕਲੀਨ ਕਹਿੰਦੀ ਹੈ ਅਜਿਹੇ ਸਮੇਂ ਦੂਜਾ ਸਾਥੀ ਚੁੱਪਚਾਪ ਸਥਿਤੀ ਨੂੰ ਸੰਭਾਲਣ ਲਈ ਆਉਂਦਾ ਹੈ। ਉਹ ਫ੍ਰੀਲਾਂਸ ਲੇਖਕ ਹਨ। ਆਪਣੇ ਲਈ ਸਮਾਂ ਕੱਢਣ ਦੀ ਮਹੱਤਤਾ ਨੂੰ ਸਮਝਦੇ ਹਨ। ਇਸ ਲਈ ਉਹ ਜੋਸ਼ ਨੂੰ ਦੁਬਾਰਾ ਸੈੱਟ ਹੋਣ ਲਈ ਪ੍ਰੇਰਿਤ ਕਰਦੀ ਹੈ।

ਤਕਨੀਕਾਂ ਦੀ ਸਹਾਇਤਾ ਲਓ
ਜੇ ਪਤੀ-ਪਤਨੀ ਨੂੰ ਕੰਮ ਵੰਡਣ ’ਚ ਮੁਸ਼ਕਿਲ ਆਉਂਦੀ ਹੈ ਤਾਂ ਉਹ ਤਕਨੀਕ ਦੀ ਸਹਾਇਤਾ ਲੈ ਸਕਦੇ ਹਨ। ਸਾਂਝਾ ਕੈਲੰਡਰ ਬਣਾ ਸਕਦਾ ਹਨ। ਜੋਸ਼ ਗ੍ਰੀਨਬਰਗ ਕਹਿੰਦਾ ਹੈ ਕਿ ਤੁਸੀਂ ਕਾਰਜਾਂ ਦੀ ਸੂਚੀ ਐਪ ’ਤੇ ਸਾਂਝੀ ਕਰ ਸਕਦੇ ਹੋ। ਇਹ ਤੁਹਾਨੂੰ ਸਮੇਂ ਤੋਂ ਪਹਿਲਾਂ ਅਲਰਟ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ। ਜੈਸਿਕਾ ਕਹਿੰਦੀ ਹੈ ਕਿ ਅਸੀਂ ਕੈਲੰਡਰ ਵੀ ਬਣਾਇਆ ਸੀ ਪਰ ਇਹ ਖਾਲੀ ਹੀ ਰਿਹਾ। ਉਹ ਕਹਿੰਦੀ ਹੈ ਕਿ ਜੇ ਤਾਲਮੇਲ ਬਿਹਤਰ ਹੁੰਦਾ ਹੈ ਤਾਂ ਇਨ੍ਹਾਂ ਚੀਜ਼ਾਂ ਦੀ ਲੋੜ ਨਹੀਂ ਪਵੇਗੀ।


Manoj

Content Editor

Related News