ਨਿਊਯਾਰਕ ''ਚ ਪੰਜਾਬੀ ਦਾ ਕਾਰਾ, ਧੀ ਤੇ ਸੱਸ ਨੂੰ ਕਤਲ ਕਰਨ ਮਗਰੋਂ ਕੀਤੀ ਖੁਦਕੁਸ਼ੀ

Friday, Jan 15, 2021 - 06:03 PM (IST)

ਨਿਊਯਾਰਕ ''ਚ ਪੰਜਾਬੀ ਦਾ ਕਾਰਾ, ਧੀ ਤੇ ਸੱਸ ਨੂੰ ਕਤਲ ਕਰਨ ਮਗਰੋਂ ਕੀਤੀ ਖੁਦਕੁਸ਼ੀ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਪੰਜਾਬੀ ਵਿਅਕਤੀ ਨੇ ਆਪਣੀ 14 ਸਾਲਾ ਦੀ ਧੀ ਅਤੇ ਬਜ਼ੁਰਗ ਸੱਸ ਦਾ ਗੋਲੀ ਮਾਰ ਕੇ ਕਤਲ ਕਰਨ ਮਗਰੋਂ ਖੁਦ ਨੂੰ ਕਥਿਤ ਤੌਰ 'ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਅਲਬਾਨੀ ਤੋਂ 19 ਕਿਲੋਮੀਟਰ ਦੂਰ ਦੱਖਣ ਵਿਚ ਸ਼ੋਡੈਕ ਕਸਬੇ ਵਿਚ ਆਪਣੇ ਘਰ ਵਿਚ ਭੂਪਿੰਦਰ ਸਿੰਘ ਨੇ ਆਪਣੀ ਧੀ ਜਸਲੀਨ ਕੌਰ ਅਤੇ ਸੱਸ ਮਨਜੀਤ ਕੌਰ ਨੂੰ ਗੋਲੀ ਮਾਰ ਦਿੱਤੀ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਗਰਿਮਾ ਵਰਮਾ ਆਗਾਮੀ ਪ੍ਰਥਮ ਬੀਬੀ ਦੇ ਦਫਤਰ 'ਚ ਡਿਜੀਟਲ ਡਾਇਰੈਕਟਰ ਦੇ ਤੌਰ 'ਤੇ ਨਾਮਜ਼ਦ

ਨਿਊਯਾਰਕ ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਜਸਲੀਨ ਕੌਰ ਅਤੇ ਮਨਜੀਤ ਕੌਰ ਦੋਹਾਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ ਅਤੇ ਦੋਹਾਂ ਨੂੰ ਬੁੱਧਵਾਰ ਰਾਤ ਕਰੀਬ ਸਾਢੇ 9 ਵਜੇ ਘਰੇਲੂ ਹਿੰਸਾ ਦੇ ਦੌਰਾਨ ਗੋਲੀ ਲੱਗੀ। ਇਕ ਹੋਰ ਬੀਬੀ ਰਸਪਾਲ ਕੌਰ ਦੇ ਹੱਥ ਵਿਚ ਗੋਲੀ ਲੱਗੀ ਹੈ ਪਰ ਉਹ ਬਚ ਨਿਕਲਣ ਵਿਚ ਸਮਰੱਥ ਰਹੀ। ਪੁਲਸ ਨੇ ਦੱਸਿਆ ਕਿ ਰਸਪਾਲ ਕੌਰ ਦਾ ਅਲਬਾਨੀ ਮੈਡੀਕਲ ਸੈਂਟਰ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News