ਪੰਜਾਬ: ਬੱਸ ਅੱਡੇ ''ਤੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
Saturday, Jul 11, 2026 - 12:43 PM (IST)
ਲਾਂਬੜਾ (ਵਰਿੰਦਰ)- ਥਾਣਾ ਲਾਂਬੜਾ ਦੇ ਅਧੀਨ ਆਉਂਦੇ ਇਲਾਕੇ 'ਚ ਅੱਜ ਤੜਕੇ ਲੁਟੇਰੇ ਲੁੱਟ ਦੀ ਨੀਅਤ ਨਾਲ ਆਏ ਅਤੇ ਹਮਲਾ ਕਰਕੇ ਇਕ ਪ੍ਰਵਾਸੀ ਮਜ਼ਦੂਰ ਕਤਲ ਕਰ ਦਿੱਤਾ ਗਿਆ। ਪ੍ਰਾਪਤ ਮੁੱਢਲੀ ਜਾਣਕਾਰੀ ਮੁਤਾਬਕ ਇਥੋਂ ਦੇ ਪਿੰਡ ਕੋਟਲਾ ਦੇ ਬੱਸ ਅੱਡੇ 'ਤੇ ਦੋ ਪ੍ਰਵਾਸੀ ਮਜ਼ਦੂਰ ਬੈਠੇ ਸਨ।
ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ 'ਚ 8 ਕਾਨੂੰਨਗੋਆਂ ਦੇ ਤਬਾਦਲੇ, List 'ਚ ਵੇਖੋ ਨਾਂ
ਇੰਨੇ ਨੂੰ ਦੋ ਲੁਟੇਰੇ ਆਏ, ਜਿਨਾਂ ਨੇ ਮੋਬਾਇਲ ਲੁੱਟਣ ਲਈ ਦੀ ਕੋਸ਼ਿਸ਼ ਕੀਤੀ, ਇਕ ਪ੍ਰਵਾਸੀ ਮਜ਼ਦੂਰ ਮੌਕੇ ਤੋਂ ਦੌੜ ਗਿਆ ਪਰ ਦੂਜੇ ਪ੍ਰਵਾਸੀ ਮਜ਼ਦੂਰ 'ਤੇ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ 'ਚ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਲਾਂਬੜਾ ਪੁਲਸ ਵੱਲੋਂ ਅਜੇ ਤਫ਼ਤੀਸ਼ ਜਾਰੀ ਹੈ।ਲਾਸ਼ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਅਚਾਨਕ ਸਰਕਾਰੀ ਸਕੂਲ 'ਚ ਪੈ ਗਿਆ ਭੜਥੂ! ਇੱਧਰ-ਉੱਧਰ ਭੱਜੀਆਂ ਵਿਦਿਆਰਥਣਾਂ, ਹੈਰਾਨ ਕਰੇਗਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
