ਸਟੋਰ ''ਚ ਗ਼ੈਰ-ਕਾਨੂੰਨੀ ਗੇਮਿੰਗ ਮਸ਼ੀਨਾਂ ਚਲਾਉਣ ਦੇ ਮਾਮਲੇ ''ਚ 2 ਭਾਰਤੀਆਂ ਸਣੇ 28 ਗ੍ਰਿਫ਼ਤਾਰ
Saturday, Sep 06, 2025 - 04:44 PM (IST)

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨੀਂ ਅਮਰੀਕਾ ਦੇ ਫਲੋਰੀਡਾ ਰਾਜ ਦੇ ਪੱਕ ਕਾਉਂਟੀ ਵਿੱਚ ਗੈਰ-ਕਾਨੂੰਨੀ ਗੇਮਿੰਗ ਮਸ਼ੀਨਾਂ ਚਲਾਉਣ ਵਾਲੇ ਸਟੋਰਾਂ 'ਤੇ 'ਆਪ੍ਰੇਸ਼ਨ ਬੈਡ ਔਡਸ' ਤਹਿਤ ਮਾਰੇ ਗਏ ਛਾਪਿਆਂ ਵਿੱਚ 28 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਦੋ ਭਾਰਤੀ- ਗੁਜਰਾਤੀ ਵੀ ਸ਼ਾਮਲ ਹਨ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਗੁਜਰਾਤੀਆਂ ਦੇ ਨਾਮ ਕੌਸ਼ਿਕ ਪਟੇਲ ਅਤੇ ਮਯੂਰ ਜਾਨੀ ਵਜੋਂ ਜਾਣੇ ਜਾਂਦੇ ਹਨ। ਪੁਲਸ ਦੇ ਅਨੁਸਾਰ ਮਯੂਰ ਜਾਨੀ ਇਸ ਸਮੇਂ ਆਈ.ਸੀ.ਈ. ਹਿਰਾਸਤ ਵਿੱਚ ਹੈ ਕਿਉਂਕਿ ਉਹ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਹੈ। ਮੁਲਜ਼ਮ ਅਬਰਨਾਡੇਲ ਵਿੱਚ ਇੱਕ ਸਟੋਰ ਵਿੱਚ ਕੰਮ ਕਰਦਾ ਸੀ ਅਤੇ ਗੇਮਿੰਗ ਮਸ਼ੀਨਾਂ ਉਸੇ ਸਟੋਰ ਵਿੱਚ ਚੱਲ ਰਹੀਆਂ ਸਨ, ਜਦਕਿ ਕੌਸ਼ਿਕ ਪਟੇਲ ਨੂੰ ਜੂਆ ਘਰ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਪੁਲਸ ਨੇ ਉਸ ਦੀ ਸਥਿਤੀ ਦੇ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ- ਭਾਰਤ ਨੂੰ ਝਟਕਾ ਦੇਣ ਦੇ ਚੱਕਰ 'ਚ ਅਮਰੀਕਾ 'ਚ ਹੀ ਫਟ ਗਿਆ 'ਟੈਰਿਫ਼ ਬੰਬ' ! ਹੋ ਗਿਆ ਬੁਰਾ ਹਾਲ
ਕੌਸ਼ਿਕ ਪਟੇਲ ਨੂੰ ਜਿਸ ਦੋਸ਼ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਥਰਡ ਡਿਗਰੀ ਦਾ ਗੰਭੀਰ ਅਪਰਾਧ ਹੈ, ਜਿਸ ਨੂੰ ਦੋਸ਼ੀ ਠਹਿਰਾਉਣ 'ਤੇ 5 ਸਾਲ ਤੱਕ ਦੀ ਕੈਦ ਅਤੇ 50,000 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ, ਨਾਲ ਹੀ ਉਸਦਾ ਸਥਾਈ ਅਪਰਾਧਿਕ ਰਿਕਾਰਡ ਵੀ ਦਰਜ ਹੋ ਸਕਦਾ ਹੈ। ਜਿਸ ਦੋਸ਼ 'ਤੇ ਮਯੂਰ ਜਾਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਦੂਜੀ-ਡਿਗਰੀ ਦਾ ਕੁਕਰਮ ਦੋਸ਼ ਹੈ, ਜਿਸ ਦੇ ਨਤੀਜੇ ਵਜੋਂ ਦੋ ਮਹੀਨੇ ਤੱਕ ਦੀ ਕੈਦ ਅਤੇ 500 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e