ਅਮਰੀਕਾ ’ਚ ਟਰੰਪ ਦੀਆਂ ਨੀਤੀਆਂ ਵਿਰੁੱਧ ਕਈ ਸ਼ਹਿਰਾਂ ’ਚ ਪ੍ਰਦਰਸ਼ਨ

Wednesday, Sep 03, 2025 - 01:37 PM (IST)

ਅਮਰੀਕਾ ’ਚ ਟਰੰਪ ਦੀਆਂ ਨੀਤੀਆਂ ਵਿਰੁੱਧ ਕਈ ਸ਼ਹਿਰਾਂ ’ਚ ਪ੍ਰਦਰਸ਼ਨ

ਸ਼ਿਕਾਗੋ- ਅਮਰੀਕਾ ਦੇ ਕਈ ਸ਼ਹਿਰਾਂ ’ਚ ਮਜ਼ਦੂਰ ਦਿਵਸ ’ਤੇ ਲੋਕਾਂ ਨੇ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਖਿਲਾਫ ਸੜਕਾਂ ’ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕੀਤਾ। ਸ਼ਿਕਾਗੋ ਅਤੇ ਨਿਊਯਾਰਕ ’ਚ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਆਯੋਜਨ ‘ਵਨ ਫੇਅਰ ਵੇਜ’ ਨਾਂ ਦੇ ਇਕ ਸੰਗਠਨ ਨੇ ਕੀਤਾ। ਇਨ੍ਹਾਂ ਪ੍ਰਦਰਸ਼ਨਾਂ ਦਾ ਉਦੇਸ਼ ਅਮਰੀਕਾ ’ਚ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਖਿੱਚਣਾ ਸੀ, ਜਿੱਥੇ ਘੱਟੋ-ਘੱਟ ਸੰਘੀ ਉੱਜਰਤ 7.25 ਡਾਲਰ ਪ੍ਰਤੀ ਘੰਟਾ ਹੈ। 

ਰਾਸ਼ਟਰਪਤੀ ਟਰੰਪ ਦੇ ਨਿਊਯਾਰਕ ’ਚ ਪਹਿਲੇ ਘਰ ਦੇ ਬਾਹਰ ‘ਟਰੰਪ ਨੂੰ ਹੁਣ ਜਾਣਾ ਚਾਹੀਦਾ’ ਦੇ ਨਾਅਰੇ ਗੂੰਜਦੇ ਰਹੇ। ਓਧਰ, ਸ਼ਿਕਾਗੋ ’ਚ ਇਕ ਹੋਰ ‘ਟਰੰਪ ਟਾਵਰ’ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ ‘ਨੈਸ਼ਨਲ ਗਾਰਡ ਨਹੀਂ ਚਾਹੀਦੇ’ ਅਤੇ ‘ਉਨ੍ਹਾਂ ਨੂੰ ਜੇਲ ’ਚ ਡੱਕੋ’ ਦੇ ਨਾਅਰੇ ਲਾਏ। ਵਾਸ਼ਿੰਗਟਨ ਅਤੇ ਸੈਨ ਫ੍ਰਾਂਸਿਸਕੋ ’ਚ ਵੀ ਵੱਡੀ ਗਿਣਤੀ ਵਿਚ ਲੋਕ ਸੜਕਾਂ ’ਤੇ ਉਤਰ ਆਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News