ਅਮਰੀਕਾ ਦੇ ਇਸ ਰਾਜ ''ਚ ਟਰੱਕ ਡਰਾਈਵਰਾਂ ਲਈ ਲਾਜ਼ਮੀ ਹੋਈ ਅੰਗਰੇਜ਼ੀ
Friday, Sep 05, 2025 - 10:36 AM (IST)

ਟੈਕਸਾਸ (ਗੁਰਿੰਦਰਜੀਤ ਨੀਟਾ ਮਾਛੀਕੇ)- ਟੈਕਸਾਸ ਦੇ ਗਵਰਨਰ ਗ੍ਰੈਗ ਐਬਟ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਕਿ ਸਾਰੇ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਬੋਲਣੀ ਤੇ ਸਮਝ ਆਉਣੀ ਚਾਹੀਦੀ ਹੈ। ਹੁਣ ਟੈਕਸਾਸ ਪਬਲਿਕ ਸੇਫਟੀ ਵਿਭਾਗ (DPS) ਡਰਾਈਵਰਾਂ ਦੀ ਲਾਇਸੈਂਸ ਟੈਸਟ ਤੇ ਰੋਡ ਇੰਸਪੈਕਸ਼ਨ ਦੌਰਾਨ ਅੰਗਰੇਜ਼ੀ ਯੋਗਤਾ ਦੀ ਜਾਂਚ ਕਰੇਗਾ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਇਸ ਨਵੇਂ ਨਿਯਮ ਨਾਲ ਉਹ ਛੋਟ ਖ਼ਤਮ ਹੋ ਗਈ ਜੋ ਪਹਿਲਾਂ ਸਿਰਫ਼ ਰਾਜ ਦੇ ਅੰਦਰ ਚੱਲਣ ਵਾਲੇ ਡਰਾਈਵਰਾਂ ਲਈ ਸੀ। ਜੂਨ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਅੰਗਰੇਜ਼ੀ ਮਿਆਰ ਨੂੰ ਪੂਰਾ ਕਰਨ 'ਚ ਅਸਫ਼ਲ ਰਹਿਣ ਲਈ ਲਗਭਗ 445 ਡਰਾਈਵਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਗਵਰਨਰ ਐਬਟ ਨੇ ਕਿਹਾ ਕਿ ਇਹ ਕਦਮ ਹਾਈਵੇਅਜ਼ ‘ਤੇ ਸੁਰੱਖਿਆ ਲਈ ਲਾਜ਼ਮੀ ਹੈ, ਤਾਂ ਜੋ ਹਰ ਡਰਾਈਵਰ ਸੜਕ ਦੇ ਨਿਯਮਾਂ ਅਤੇ ਸਾਈਨਾਂ ਨੂੰ ਸਮਝ ਸਕੇ। ਦੱਸਣਯੋਗ ਹੈ ਕਿ 12 ਅਗਸਤ 2025 ਨੂੰ ਫਲੋਰੀਡਾ 'ਚ ਹੋਏ ਇਕ ਦੁਖਦਾਈ ਸੜਕ ਹਾਦਸਾ ਵਾਪਰਿਆ ਸੀ, ਜਿਸ 'ਚ ਪੰਜਾਬ ਦੇ ਇਕ ਭਾਰਤੀ ਟਰੱਕ ਡਰਾਈਵਰ ਦੀ ਲਾਪਰਵਾਹੀ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਫੈਸਲੇ ਦਾ ਭਾਰਤੀ ਟਰੱਕ ਡਰਾਈਵਰਾਂ, ਖਾਸ ਕਰ ਕੇ ਪੰਜਾਬੀ ਭਾਈਚਾਰੇ ਦੇ ਲੋਕਾਂ ’ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ, ਜੋ ਅਮਰੀਕਾ ਦੇ ਟਰਾਂਸਪੋਰਟ ਖੇਤਰ 'ਚ ਕੰਮ ਕਰਨ ਦੀ ਯੋਜਨਾ ਬਣਾ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8