ਅਮਰੀਕਾ: ਦੂਜੇ ਵਿਸ਼ਵ ਯੁੱਧ ਵੇਲੇ ਦੇ ਸੈਨਿਕ ਨੇ ਮਨਾਇਆ 112ਵਾਂ ਜਨਮ ਦਿਨ

Monday, Sep 13, 2021 - 11:44 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿੱਚ ਦੂਜੇ ਵਿਸ਼ਵ ਯੁੱਧ ਵੇਲੇ ਦੇ ਇੱਕ ਸੈਨਿਕ ਨੇ ਐਤਵਾਰ ਨੂੰ ਆਪਣਾ 112ਵਾਂ ਜਨਮ ਦਿਨ ਮਨਾਇਆ ਹੈ। ਲਾਰੈਂਸ ਬਰੁਕਸ ਨਾਮ ਦੇ ਇਸ ਸੈਨਿਕ ਨੇ ਐਤਵਾਰ ਨੂੰ ਨਿਊ ਓਰਲੀਨਜ਼ ਵਿੱਚ ਆਪਣੇ ਘਰ 'ਚ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ। 12 ਸਤੰਬਰ, 1909 ਨੂੰ ਜੰਮੇ, ਬਰੁਕ ਨੇ 1940 ਤੋਂ 1945 ਤੱਕ ਮੁੱਖ ਤੌਰ 'ਤੇ ਅਫਰੀਕੀ-ਅਮਰੀਕਨ 91ਵੀਂ ਇੰਜੀਨੀਅਰ ਬਟਾਲੀਅਨ ਦੇ ਹਿੱਸੇ ਵਜੋਂ ਅਮਰੀਕੀ ਫੌਜ ਵਿੱਚ ਸੇਵਾ ਕੀਤੀ ਸੀ।  ਉਹ ਨਿਊਗਿਨੀ ਵਿੱਚ ਤਾਇਨਾਤ ਸੀ ਅਤੇ ਯੁੱਧ ਦੌਰਾਨ ਪ੍ਰਾਈਵੇਟ ਫਸਟ ਕਲਾਸ ਦੇ ਦਰਜੇ 'ਤੇ ਪਹੁੰਚ ਗਿਆ ਸੀ।

ਇਹ ਵੀ ਪੜ੍ਹੋ - ਅਮਰੀਕਾ ਨੇ ਅਫਗਾਨਿਸਤਾਨ ਦੀ ਆਰਥਿਕ ਮਦਦ ਲਈ 64 ਮਿਲੀਅਨ ਡਾਲਰ ਦਾ ਕੀਤਾ ਐਲਾਨ

ਲੁਈਸਿਆਨਾ ਦੇ ਗਵਰਨਰ ਜੌਹਨ ਬੇਲ ਐਡਵਰਡਸ ਨੇ ਵੀ ਐਤਵਾਰ ਨੂੰ ਇਸ ਸੈਨਿਕ ਨੂੰ ਟਵੀਟ ਕਰਦਿਆਂ ਉਸ ਦੁਆਰਾ ਕੀਤੀ ਸੇਵਾ ਲਈ ਧੰਨਵਾਦ ਕੀਤਾ। ਕੋਵਿਡ-19 ਮਹਾਂਮਾਰੀ ਦੇ ਵਿਚਕਾਰ ਪਿਛਲੇ ਸਾਲ ਬਰੁਕਸ ਦੇ ਜਨਮਦਿਨ ਲਈ ਵਿਸ਼ਵ ਯੁੱਧ ਵੇਲੇ ਦੇ ਜਹਾਜ਼ਾਂ ਦਾ ਇੱਕ ਫਲਾਈਓਵਰ ਵੀ ਆਯੋਜਿਤ ਕੀਤਾ ਗਿਆ ਸੀ।  ਵੈਟਰਨਜ਼ ਅਫੇਅਰਜ਼ ਦੇ ਅਨੁਸਾਰ, ਬਰੁਕਸ ਨੇ ਮਿਸੀਸਿਪੀ ਦੇ ਕੈਂਪ ਸ਼ੈਲਬੀ ਵਿਖੇ ਸਿਖਲਾਈ ਲਈ ਅਤੇ ਨਵੰਬਰ 1941 ਵਿੱਚ ਉਸ ਨੂੰ ਸਨਮਾਨਜਨਕ ਤੌਰ ਛੁੱਟੀ ਦੇ ਦਿੱਤੀ ਗਈ ਹਾਲਾਂਕਿ, ਜਦੋਂ ਜਾਪਾਨੀਆਂ ਨੇ ਦਸੰਬਰ 1941 ਵਿੱਚ ਪਰਲ ਹਾਰਬਰ 'ਤੇ ਬੰਬਾਰੀ ਕੀਤੀ ਤਾਂ ਬਰੁਕਸ ਨੂੰ ਸੇਵਾ ਲਈ ਵਾਪਸ ਬੁਲਾਇਆ ਗਿਆ। ਹੁਣ ਉਸਦੇ 13 ਪੋਤੇ-ਪੋਤੀਆਂ ਅਤੇ 22 ਪੜਪੋਤੇ ਹਨ। ਐਤਵਾਰ ਨੂੰ ਉਸਦੇ ਜਨਮ ਦਿਨ ਦਾ ਸਮਾਗਮ ਦਾ ਆਯੋਜਨ ਨਿਊ ਓਰਲੀਨਜ਼ ਦੇ ਰਾਸ਼ਟਰੀ ਵਿਸ਼ਵ ਯੁੱਧ ਦੋ ਅਜਾਇਬ ਘਰ ਦੁਆਰਾ ਕੀਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News