ਅਮਰੀਕਾ : ਨਿਊਯਾਰਕ ’ਚ ਪਬਲਿਕ ਹਸਪਤਾਲਾਂ ਦੇ ਸਟਾਫ ਲਈ ਵੈਕਸੀਨ ਲਗਵਾਉਣਾ ਹੋਵੇਗਾ ਜ਼ਰੂਰੀ

Thursday, Jul 22, 2021 - 12:25 AM (IST)

ਅਮਰੀਕਾ : ਨਿਊਯਾਰਕ ’ਚ ਪਬਲਿਕ ਹਸਪਤਾਲਾਂ ਦੇ ਸਟਾਫ ਲਈ ਵੈਕਸੀਨ ਲਗਵਾਉਣਾ ਹੋਵੇਗਾ ਜ਼ਰੂਰੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਨਿਊਯਾਰਕ ’ਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਪਬਲਿਕ ਹਸਪਤਾਲਾਂ ਦੇ ਕਰਮਚਾਰੀਆਂ ਲਈ ਕੋਰੋਨਾ ਟੀਕਾ ਲਗਵਾਉਣਾ ਜ਼ਰੂਰੀ ਕੀਤਾ ਜਾਵੇਗਾ। ਨਿਊਯਾਰਕ ਦੇ ਮੇਅਰ ਡੀ ਬਲੇਸਿਓ ਬੁੱਧਵਾਰ ਨੂੰ ਇੱਕ ਹੁਕਮ ਜਾਰੀ ਕਰਨਗੇ, ਜੋ ਸ਼ਹਿਰ ਦੇ ਸਰਕਾਰੀ ਹਸਪਤਾਲਾਂ ਦੇ ਸਟਾਫ ਨੂੰ ਜਾਂ ਤਾਂ ਟੀਕਾ ਲਗਵਾਉਣ ਜਾਂ ਹਫਤਾਵਾਰੀ ਕੋਰੋਨਾ ਵਾਇਰਸ ਟੈਸਟ ਜਮ੍ਹਾ ਕਰਾਉਣ ਦੀ ਮੰਗ ਕਰੇਗਾ। ਅਜਿਹਾ ਨਾ ਕਰਨ ਦੀ ਸੂਰਤ ’ਚ ਕਰਮਚਾਰੀਆਂ ਨੂੰ ਆਪਣੀ ਨੌਕਰੀ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੇਅਰ ਡੀ ਬਲੇਸਿਓ ਨੇ ਆਪਣੀ ਪ੍ਰੈੱਸ ਕਾਨਫਰੰਸ ’ਚ ਇਸ ਹੁਕਮ ਦਾ ਐਲਾਨ ਕਰਨ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ Live ਹੋ ਕੇ ਕੀਤਾ ਜੁੜਵਾ ਭੈਣਾਂ ਦਾ ਕਤਲ, ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਜਿਸ ਉਪਰੰਤ 11 ਪਬਲਿਕ ਹਸਪਤਾਲਾਂ ਦੇ ਸਟਾਫ ਦੇ ਨਾਲ-ਨਾਲ ਡਿਪਾਰਟਮੈਂਟ ਆਫ ਹੈਲਥ ਐਂਡ ਮੈਂਟਲ ਹਾਈਜੀਨ ਵੱਲੋਂ ਚਲਾਏ ਗਏ ਕਲੀਨਿਕਾਂ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ਹਿਰ ਦੇ ਤਕਰੀਬਨ ਇਕ-ਤਿਹਾਈ ਪਬਲਿਕ ਹਸਪਤਾਲਾਂ ਦੇ ਕਰਮਚਾਰੀ ਬਿਨਾਂ ਟੀਕੇ ਤੋਂ ਹਨ। ਇਸ ਸਮੇਂ ਦੌਰਾਨ ਕੋਵਿਡ-19 ਦੀ ਲਾਗ ਵਧ ਰਹੀ ਹੈ ਅਤੇ ਨਿਊਯਾਰਕ ਸਿਟੀ ਦੇ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ਹਿਰ ਦੇ ਪਾਜ਼ੇਟਿਵ ਕੋਰੋਨਾ ਵਾਇਰਸ ਟੈਸਟਾਂ ਦੀ ਸੱਤ ਦਿਨਾ ਔਸਤ ਮੰਗਲਵਾਰ ਨੂੰ ਨਵੇਂ 576 ਕੇਸਾਂ ਨਾਲ 1.72 ਫੀਸਦੀ ਤੱਕ ਦਰਜ ਕੀਤੀ ਗਈ । ਇਨ੍ਹਾਂ ਨਵੇਂ ਕੇਸਾਂ ’ਚ ਜ਼ਿਆਦਾਤਰ ਮਾਮਲੇ ਡੈਲਟਾ ਵੇਰੀਐਂਟ ਦੇ ਹਨ।


author

Manoj

Content Editor

Related News