ਅਮਰੀਕਾ: ਡੈਲਟਾ ਵੇਰੀਐਂਟ ਦੀਆਂ ਚਿੰਤਾਵਾਂ ਵਿਚਕਾਰ ਸਟਰਗਿਸ ਮੋਟਰਸਾਈਕਲ ਰੈਲੀ ਦੀ ਹੋਈ ਸ਼ੁਰੂਆਤ

Sunday, Aug 08, 2021 - 10:27 PM (IST)

ਅਮਰੀਕਾ: ਡੈਲਟਾ ਵੇਰੀਐਂਟ ਦੀਆਂ ਚਿੰਤਾਵਾਂ ਵਿਚਕਾਰ ਸਟਰਗਿਸ ਮੋਟਰਸਾਈਕਲ ਰੈਲੀ ਦੀ ਹੋਈ ਸ਼ੁਰੂਆਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਜਿੱਥੇ ਇੱਕ ਪਾਸੇ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਹਨਾਂ ਵਿਚ ਖਾਸ ਕਰਕੇ ਡੈਲਟਾ ਵੈਰੀਐਂਟ ਦੀ ਬਹੁਤਾਤ ਹੈ। ਉੱਥੇ ਹੀ ਸਾਊਥ ਡਕੋਟਾ ਦੇ ਸਟਰਗਿਸ 'ਚ ਭਾਰੀ ਇਕੱਠ ਵਾਲੀ ਮੋਟਰਸਾਈਕਲ ਰੈਲੀ ਦੀ ਸ਼ੁਰੂਆਤ ਕੀਤੀ ਗਈ ਹੈ। ਕੋਰੋਨਾ ਵਾਇਰਸ ਦੀ ਲਾਗ ਦੀ ਚਿੰਤਾ ਕੀਤੇ ਬਿਨਾਂ ਹਜ਼ਾਰਾਂ ਬਾਈਕਰ ਸਲਾਨਾ 10 ਦਿਨਾਂ ਦੀ ਸਟਰਗਿਸ ਮੋਟਰਸਾਈਕਲ ਰੈਲੀ ਲਈ ਸਟਰਗਿਸ ਵਿਚ ਇਕੱਠੇ ਹੋਏ ਹਨ।

ਇਹ ਖ਼ਬਰ ਪੜ੍ਹੋ- Tokyo Olympic: ਘੋੜੇ ਨੂੰ ਮਾਰਨ ਦੇ ਦੋਸ਼ 'ਚ ਜਰਮਨ ਕੋਚ ਮੁਅੱਤਲ


ਇਹ ਰੈਲੀ ਸ਼ੁੱਕਰਵਾਰ ਨੂੰ ਸ਼ੁਰੂ ਕੀਤੀ ਗਈ ਹੈ ਜਦਕਿ ਸਾਊਥ ਡਕੋਟਾ 'ਚ, ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਦੇ ਦਿਨਾਂ ਵਿਚ ਕੋਰੋਨਾ ਕੇਸਾਂ 'ਚ ਲਗਭਗ 70% ਵਾਧਾ ਹੋਇਆ ਹੈ। ਇਸ ਰੈਲੀ 'ਚ ਮਾਸਕ ਜਾਂ ਟੀਕਾਕਰਨ ਦੇ ਕਿਸੇ ਸਬੂਤ ਦੀ ਲੋੜ ਨਹੀਂ ਹੈ। ਇਸ 'ਚ ਸ਼ਾਮਲ ਹੋਣ ਵਾਲੇ ਬਾਈਕਰ ਕੋਰੋਨਾ ਦੀ ਪ੍ਰਵਾਹ ਨਹੀਂ ਕਰ ਰਹੇ ਹਨ। ਅੰਕੜਿਆਂ ਅਨੁਸਾਰ ਦੇਸ਼ ਭਰ 'ਚ ਕੋਰੋਨਾ ਵਾਇਰਸ ਦੀ ਲਾਗ ਦੇ ਔਸਤ ਕੇਸਾਂ ਦੀ ਗਿਣਤੀ ਪਿਛਲੇ ਦੋ ਹਫਤਿਆਂ ਵਿੱਚ 102% ਵੱਧ ਗਈ ਹੈ। ਸੀ. ਡੀ. ਸੀ. ਨੇ ਦੱਸਿਆ ਕਿ ਅਮਰੀਕਾ ਵਿੱਚ 50% ਬਾਲਗਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕਰ ਚੁੱਕੇ ਹਨ। ਇਸਦੇ ਇਲਾਵਾ ਇਸ ਰੈਲੀ ਕਰਕੇ ਵਾਇਰਸ ਦੀ ਲਾਗ ਫੈਲਣ ਦਾ ਖਦਸ਼ਾ ਹੈ।

ਇਹ ਖ਼ਬਰ ਪੜ੍ਹੋ- ਆਸਾਮ ਤੋਂ ਮਿਜ਼ੋਰਮ ਗਏ 9 ਟਰੱਕਾਂ ’ਤੇ ਭੀੜ ਵਲੋਂ ਹਮਲਾ, ਡਰਾਈਵਰਾਂ ਨੂੰ ਕੁੱਟਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News