ਅਮਰੀਕਾ ਨੂੰ ਰੂਸ ਨਾਲ ਬੈਠਕ ਤੋਂ ਕੁੱਝ ਨਹੀਂ ਮਿਲਿਆ: ਟਰੰਪ
Thursday, Jun 17, 2021 - 06:23 PM (IST)

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਦੇਸ਼ ਨੂੰ ਰੂਸ ਨਾਲ ਸਿਖਰ ਸੰਮੇਲਨ ਤੋਂ ਕੁੱਝ ਵੀ ਹਾਸਲ ਨਹੀਂ ਹੋਇਆ ਹੈ। ਟਰੰਪ ਨੇ ਫਾਕਸ ਨਿਊਜ਼ ਨਾਲ ਇੰਟਰਵਿਊ ਦੌਰਾਨ ਕਿਹਾ, ‘ਸਾਨੂੰ ਕੁੱਝ ਨਹੀਂ ਮਿਲਿਆ, ਅਸੀਂ ਰੂਸ ਨੂੰ ਹਰ ਵੱਡਾ ਮੰਚ ਦੇ ਦਿੱਤਾ ਅਤੇ ਸਾਨੂੰ ਕੁੱਝ ਵੀ ਹਾਸਲ ਨਹੀਂ ਹੋਇਆ।’
ਉਨ੍ਹਾਂ ਕਿਹਾ, ‘ਅਸੀਂ ਕੁੱਝ ਅਜਿਹੀਆਂ ਚੀਜ਼ਾਂ ਛੱਡ ਦਿੱਤੀਆਂ ਜੋ ਬਹੁਤ ਕੀਮਤੀ ਸਨ। ਮੈਂ ਪਾਈਪਲਾਈਨ ਨੌਰਥ ਸਟ੍ਰੀਮ ਨੂੰ ਬੰਦ ਕਰਵਾ ਦਿੱਤਾ ਸੀ ਪਰ ਇਸ ਨੂੰ ਵਾਪਸ ਦੇ ਦਿੱਤਾ ਗਿਆ ਅਤੇ ਇਸ ਦੇ ਬਦਲੇ ਕੁੱਝ ਵੀ ਹਾਸਲ ਨਹੀਂ ਹੋਇਆ।’ ਟਰੰਪ ਨੇ ਕਿਹਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵਿਚਾਲੇ ਹੋਈ ਬੈਠਕ ਰੂਸ ਲਈ ਚੰਗੀ ਰਹੀ। ਬਾਈਡੇਨ ਅਤੇ ਪੁਤਿਨ ਵਿਚਾਲੇ ਦੋ-ਪੱਖੀ ਗੱਲਬਾਤ ਬੁੱਧਵਾਰ (16 ਜੂਨ) ਨੂੰ ਜੇਨੇਵਾ ਵਿਚ ਹੋਈ।