ਚੰਦਰਯਾਨ-1 ਤੋਂ ਮਿਲੀ ਜਾਣਕਾਰੀ, ਚੰਨ ''ਤੇ ਮੌਜੂਦ ਹੈ ਬਰਫ

08/21/2018 2:46:23 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ ਵਿਗਿਆਨੀਆਂ ਨੇ ਚੰਨ ਦੇ ਧਰੁਵੀ ਖੇਤਰਾਂ ਦੇ ਹਨੇਰੇ ਅਤੇ ਠੰਡੇ ਹਿੱਸਿਆਂ ਵਿਚ ਜੰਮਿਆ ਹੋਇਆ ਪਾਣੀ ਮਿਲਣ ਦਾ ਦਾਅਵਾ ਕੀਤਾ ਹੈ। ਇਹ ਦਾਅਵਾ ਚੰਦਰਯਾਨ-1 ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਭਾਰਤ ਨੇ 10 ਸਾਲ ਪਹਿਲਾਂ ਚੰਦਰਯਾਨ-1 ਨੂੰ ਲਾਂਚ ਕੀਤਾ ਸੀ। ਸਤਿਹ 'ਤੇ ਕੁਝ ਮਿਲੀਮੀਟਰ ਤੱਕ ਬਰਫ ਮਿਲਣ ਨਾਲ ਇਹ ਸੰਭਾਵਨਾ ਬਣਦੀ ਹੈ ਕਿ ਉਸ ਪਾਣੀ ਦੀ ਵਰਤੋਂ ਭਵਿੱਖ ਵਿਚ ਚੰਨ ਯਾਤਰਾਵਾਂ ਵਿਚ ਸਰੋਤਾਂ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ। 

ਇਕ ਪੱਤਰਿਕਾ ਵਿਚ ਪ੍ਰਕਾਸ਼ਿਤ ਸ਼ੋਧ ਮੁਤਾਬਕ ਇਹ ਬਰਫ ਕੁਝ-ਕੁਝ ਦੂਰੀ 'ਤੇ ਹੈ ਅਤੇ ਸੰਭਵ ਤੌਰ 'ਤੇ ਬਹੁਤ ਪੁਰਾਣੀ ਹੈ। ਭਾਰਤ ਨੇ ਸਾਲ 2008 ਵਿਚ ਚੰਦਰਯਾਨ-1 ਨੂੰ ਲਾਂਚ ਕੀਤਾ ਸੀ। ਇਸ ਦਾ ਉਦੇਸ਼ ਚੰਨ ਦੀ ਸਤਹਿ ਦੀ ਜਾਣਕਾਰੀ ਇਕੱਠੀ ਕਰਨ ਦੇ ਨਾਲ-ਨਾਲ ਕੀਮਤੀ ਧਾਤਾਂ ਦਾ ਪਤਾ ਲਗਾਉਣਾ ਸੀ। ਉਂਝ ਇਸ ਨੂੰ 2 ਸਾਲ ਦੇ ਮਿਸ਼ਨ ਲਈ ਭੇਜਿਆ ਗਿਆ ਸੀ ਪਰ ਲਾਂਚਿੰਗ ਦੇ ਇਕ ਸਾਲ ਬਾਅਦ ਹੀ ਇਸਰੋ ਦਾ ਇਸ ਯਾਨ ਨਾਲ ਸੰਪਰਕ ਟੁੱਟ ਗਿਆ ਸੀ। ਬੀਤੇ ਸਾਲ ਨਾਸਾ ਨੇ ਹੀ ਚੰਦਰਯਾਨ-1 ਨੂੰ ਮੁੜ ਖੋਜਿਆ ਸੀ।


Related News