ਚੰਨ ''ਤੇ ਉਤਰਨ ਵਾਲੀ ਪਹਿਲੀ ਮਹਿਲਾ ਅਮਰੀਕੀ ਹੋਵੇਗੀ : ਪੇਨਸ

05/07/2019 11:33:24 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਸੋਮਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਧਰਤੀ ਦੇ ਕੁਦਰਤੀ ਉਪਗ੍ਰਹਿ ਚੰਨ 'ਤੇ ਉਤਰਨ ਵਾਲੀ ਸਭ ਤੋਂ ਪਹਿਲੀ ਮਹਿਲਾ ਅਮਰੀਕੀ ਹੋਵੇਗੀ। ਗੌਰਤਲਬ ਹੈ ਕਿ ਅਮਰੀਕਾ ਚੰਨ 'ਤੇ ਦੂਜਾ ਪੁਲਾੜ ਮਿਸ਼ਨ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਇੱਥੇ ਸੈਟੇਲਾਈਟ 2019 ਸੰਮੇਲਨ ਨੂੰ ਸੰਬੋਧਿਤ ਕਰਦਿਆਂ ਪੇਨਸ ਨੇ ਕਿਹਾ,''ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ 'ਤੇ ਅਮਰੀਕਾ ਅਗਲੇ 5 ਸਾਲ ਦੇ ਅੰਦਰ ਚੰਨ 'ਤੇ ਵਾਪਸ ਜਾਵੇਗਾ ਅਤੇ ਚੰਨ 'ਤੇ ਉਤਰਨ ਵਾਲੀ ਪਹਿਲੀ ਮਹਿਲਾ ਅਤੇ ਅਗਲਾ ਵਿਅਕਤੀ ਅਮਰੀਕੀ ਹੋਵੇਗਾ।'' 

ਉਨ੍ਹਾਂ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੂੰ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਬਹੁਤ ਹੀ ਮਾਣ ਹੈ। ਅਸੀਂ ਅਮਰੀਕੀ ਧਰਤੀ ਤੋਂ ਅਮਰੀਕੀ ਰਾਕਟਾਂ 'ਤੇ ਅਮਰੀਕੀ ਪੁਲਾੜ ਯਾਤਰੀਆਂ ਨੂੰ ਦੁਬਾਰਾ ਪੁਲਾੜ ਵਿਚ ਭੇਜਾਂਗੇ। ਪੁਲਾੜ ਦੇ ਰਹੱਸਾਂ ਨੂੰ ਪੂਰੀ ਤਰ੍ਹਾਂ ਹੱਲ ਕਰਨ ਲਈ ਰਾਸ਼ਟਰਪਤੀ ਟਰੰਪ ਨਾਸਾ ਦੇ ਇਲਾਵਾ ਜਾਣਕਾਰੀ ਅਤੇ ਮਾਰਗ ਦਰਸ਼ਨ ਲਈ ਅਮਰੀਕੀ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਆਸਵੰਦ ਹਨ। ਉਨ੍ਹਾਂ ਨੇ ਕਿਹਾ,''ਇਸ ਲਈ ਅਸੀਂ ਇਸ ਯੂਜ਼ਰਸ ਐਡਵਾਈਜਰੀਜ਼ ਗਰੁੱਪ ਇਨ ਦੀ ਨੈਸ਼ਨਲ ਸਪੇਸ ਕੌਂਸਲ ਲਈ ਇਕੱਠੋ ਹੋਏ ਹਾਂ। ਜਿਸ ਲਈ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਪੂਰੇ ਪੁਲਾੜ ਉੱਦਮ ਵਿਚ ਨਵੀਨਤਾ ਵਿਚ ਤੇਜ਼ੀ ਲਿਆਉਣ ਵਿਚ ਮਦਦ ਕਰਨ ਲਈ ਦੇਸ਼ ਦੀਆਂ ਕੁਝ ਪ੍ਰਤਿਭਾਸ਼ਾਲੀ ਅਤੇ ਵਿਲੱਖਣ ਪ੍ਰਤਿਭਾਵਾਂ ਨੂੰ ਨਾਲ ਲਿਆਇਆ ਗਿਆ ਹੈ।'' 

ਇੱਥੇ ਦੱਸ ਦਈਏ ਕਿ ਵਾਸ਼ਿੰਗਟਨ ਡੀ.ਸੀ. ਵਿਚ 6 ਮਈ ਤੋਂ ਚੱਲ ਰਹੇ ਚਾਰ ਦਿਨੀਂ ਪ੍ਰੋਗਰਾਮ ਵਿਚ ਭਾਰਤ ਸਮੇਤ 105 ਦੇਸ਼ਾਂ ਦੇ 15,000 ਤੋਂ ਵੱਧ ਵਿਗਿਆਨੀ ਅਤੇ ਕਾਰੋਬਾਰੀ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ। 
 


Vandana

Content Editor

Related News