ਅਹਿਮ ਖ਼ਬਰ : ਅਮਰੀਕਾ 'ਚ ਪ੍ਰਵਾਸੀਆਂ ਦੇ 2.5 ਲੱਖ ਤੋਂ ਵੱਧ ਬੱਚਿਆਂ ਨੂੰ 'ਨਾਗਰਿਕਤਾ' ਦੇਣ ਦੀ ਉੱਠੀ ਮੰਗ

05/19/2022 5:41:28 PM

ਵਾਸ਼ਿੰਗਟਨ (ਭਾਸ਼ਾ): ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਅਮਰੀਕਾ ਵਿਚ ਪਰਵਾਸ ਕਰਨ ਦੇ ਚਾਹਵਾਨ 21 ਸਾਲ ਤੋਂ ਘੱਟ ਉਮਰ ਦੇ ਲਗਭਗ 250,000 ਲੋਕਾਂ (documented Dreamers) ਨੂੰ ਨਾਗਰਿਕਤਾ ਦੇਣ ਲਈ ਇੱਕ ਐਕਟ ਪਾਸ ਕਰਨ ਲਈ ਮੁੜ ਅਪੀਲ ਕੀਤੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ-ਅਮਰੀਕੀ ਹਨ। ਕੈਲੀਫੋਰਨੀਆ ਦੇ ਸੈਨੇਟਰ ਐਲੇਕਸ ਪੈਡਿਲਾ ਅਤੇ ਅਮਰੀਕੀ ਕਾਂਗਰਸ ਮੈਂਬਰ ਡੇਬੋਰਾ ਰੌਸ ਦੀ ਅਗਵਾਈ ਵਾਲੇ ਕਾਨੂੰਨਸਾਜ਼ਾਂ ਨੇ ਸੈਨੇਟ ਅਤੇ ਪ੍ਰਤੀਨਿਧ ਸਦਨ ਵਿੱਚ ਆਪਣੇ ਸਹਿਯੋਗੀਆਂ ਨੂੰ ਅਮਰੀਕਾ ਦਾ 'ਚਿਲਡਰਨ ਐਕਟ' ਪਾਸ ਕਰਨ ਦੀ ਅਪੀਲ ਕੀਤੀ ਹੈ, ਜੋ ਅਮਰੀਕਾ ਵਿਚ ਪਰਵਾਸ ਕਰ ਗਏ ਪਰ ਗ੍ਰੀਨ ਕਾਰਡ ਪਾਉਣ ਦਾ ਇੰਤਜ਼ਾਰ ਕਰ ਰਹੇ ਲੋਕਾਂ ਦੇ ਬੱਚਿਆਂ ਨੂੰ ਇੱਥੇ ਰਹਿਣ ਦੀ ਇਜਾਜ਼ਤ ਪ੍ਰਦਾਨ ਕਰੇਗਾ। 

ਗ੍ਰੀਨ ਕਾਰਡ ਲਈ ਵੱਡੀ ਗਿਣਤੀ ਵਿੱਚ ਦਰਖਾਸਤਾਂ ਆਉਣ ਕਾਰਨ ਉਨ੍ਹਾਂ ਨੂੰ ਇਹ ਪੱਕਾ ਰਿਹਾਇਸ਼ੀ ਕਾਰਡ ਅਜੇ ਤੱਕ ਨਹੀਂ ਮਿਲ ਸਕਿਆ ਹੈ। ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ 'ਤੇ ਸਥਾਈ ਨਿਵਾਸ ਕਾਰਡ ਵਜੋਂ ਜਾਣਿਆ ਜਾਂਦਾ ਹੈ। ਇਹ ਸਬੂਤ ਵਜੋਂ ਸੰਯੁਕਤ ਰਾਜ ਵਿੱਚ ਪ੍ਰਵਾਸੀਆਂ ਨੂੰ ਜਾਰੀ ਕੀਤਾ ਗਿਆ ਇੱਕ ਦਸਤਾਵੇਜ਼ ਹੈ ਕਿ ਧਾਰਕ ਨੂੰ ਸੰਯੁਕਤ ਰਾਜ ਵਿੱਚ ਸਥਾਈ ਨਿਵਾਸ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਅਮਰੀਕਾ ਵਿਚ ਪਰਵਾਸ ਕਰਨ ਵਾਲੇ ਪ੍ਰਵਾਸੀਆਂ ਦੇ ਲਗਭਗ 2,50,000 ਲੱਖ ਬੱਚੇ ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਪਲਦੇ ਹਨ ਪਰ 21 ਸਾਲ ਦੇ ਹੋਣ 'ਤੇ ਉਨ੍ਹਾਂ ਨੂੰ ਡਿਪੋਰਟ ਕੀਤੇ ਜਾਣ ਦੇ ਜੋਖਮ ਦਾ ਸਾਹਮਣਾ ਕਰਨਾ ਪੈਂਦਾ ਹੈ। ਏਡਿਲਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ "ਇਨ੍ਹਾਂ ਬੱਚਿਆਂ ਲਈ 21 ਸਾਲ ਦੇ ਹੋਣ ਦਾ ਮਤਲਬ ਹੈ ਇੱਕ ਅਸੰਭਵ ਵਿਕਲਪ ਦਾ ਸਾਹਮਣਾ ਕਰਨਾ। ਜਾਂ ਤਾਂ ਉਹ ਆਪਣੇ ਪਰਿਵਾਰਾਂ ਨੂੰ ਛੱਡ ਕੇ ਘਰ ਪਰਤਦੇ ਹਨ, ਜਿਸ ਨਾਲ ਉਹ ਸ਼ਾਇਦ ਹੀ ਕੋਈ ਸਬੰਧ ਮਹਿਸੂਸ ਕਰਦੇ ਹਨ ਜਾਂ ਬਿਨਾਂ (ਜਾਇਜ਼) ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਲੁਕ ਕੇ ਰਹਿਣ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦਾ ਅਹਿਮ ਕਦਮ, 'ਘਰੇਲੂ ਅੱਤਵਾਦ' ਨਾਲ ਨਜਿੱਠਣ ਲਈ ਸਦਨ 'ਚ ਬਿੱਲ ਪਾਸ

ਭਾਰਤੀ ਅਮਰੀਕੀ ਸੰਸਦ ਮੈਂਬਰ ਏਮੀ ਬੇਰਾ ਨੇ ਕਿਹਾ ਕਿ ਇਹ ਬੱਚੇ ਅਮਰੀਕਾ ਵਿਚ ਵੱਡੇ ਹੋਏ ਹਨ ਅਤੇ ਉਹ ਇਸ ਦੇਸ਼ ਨੂੰ ਹੀ ਆਪਣਾ ਘਰ ਮੰਨਦੇ ਹਨ ਫਿਰ ਵੀ ਉਹ 21 ਸਾਲ ਦੀ ਉਮਰ ਹੋਣ 'ਤੇ ਸਵਦੇਸ਼ ਭੇਜੇ ਜਾਣ ਦੇ ਜੋਖਮ ਦਾ ਸਾਹਮਣਾ ਕਰਦੇ ਹਨ ਕਿਉਂਕਿ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਬਹੁਤ ਸਾਰੀਆਂ ਅਰਜ਼ੀਆਂ (ਗ੍ਰੀਨ ਕਾਰਡਾਂ ਲਈ) ਲੰਬਿਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸੰਸਦ ਨੂੰ ਅਮਰੀਕਾ ਦਾ ਚਿਲਡਰਨ ਐਕਟ ਪਾਸ ਕਰਨਾ ਚਾਹੀਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News