ਭਾਰਤੀ ਮੂਲ ਦੇ ਕਰਨਦੀਪ ਨੇ ਸੰਭਾਲੀ ਫੇਸਬੁੱਕ ਦੇ ''ਵਰਕਪਲੇਸ'' ਦੀ ਕਮਾਂਡ
Wednesday, Dec 19, 2018 - 01:23 PM (IST)
ਨਿਊਯਾਰਕ (ਭਾਸ਼ਾ)— ਸੋਸ਼ਲ ਮੀਡੀਆ ਖੇਤਰ ਦੀ ਵੱਡੀ ਕੰਪਨੀ ਫੇਸਬੁੱਕ ਦੇ ਵਪਾਰਕ ਸੰਚਾਰ ਸਾਧਨ (Business Communication Tool) 'ਵਰਕਪਲੇਸ' ਦੀ ਕਮਾਂਡ ਭਾਰਤੀ ਮੂਲ ਦੇ ਕਰਨਦੀਪ ਆਨੰਦ ਨੂੰ ਸੌਂਪੀ ਗਈ ਹੈ। ਆਨੰਦ ਪਹਿਲਾਂ ਤੋਂ ਹੀ ਫੇਸਬੁੱਕ ਵਿਚ ਕਾਰਜਕਾਰੀ ਅਹੁਦੇ 'ਤੇ ਕੰਮ ਕਰ ਰਹੇ ਹਨ। ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਕੰਪਨੀ ਨੇ ਆਨੰਦ ਦੇ ਨਾਮ ਦਾ ਐਲਾਨ ਕੀਤਾ ਹੈ। ਆਨੰਦ 4 ਸਾਲ ਤੋਂ ਫੇਸਬੁੱਕ ਵਿਚ ਕੰਮ ਕਰ ਰਹੇ ਹਨ। ਉਸ ਤੋਂ ਪਹਿਲ ਉਹ 15 ਸਾਲ ਮਾਈਕ੍ਰੋਸਾਫਟ ਵਿਚ ਕੰਮ ਕਰ ਚੁੱਕੇ ਹਨ। ਆਨੰਦ, ਕੰਪਨੀ ਦੇ ਉਪ ਪ੍ਰਧਾਨ ਜੂਲੀਅਨ ਕੋਡੋਰਨਿਓ ਦੇ ਨਾਲ ਕੰਮ ਕਰਨਗੇ। ਵਰਕਪਲੇਸ, ਫੇਸਬੁੱਕ ਦੀਆਂ ਕੰਪਨੀਆਂ ਅਤੇ ਕਾਰੋਬਾਰਾਂ ਨੂੰ ਗੱਲਬਾਤ ਦੀ ਸਹੂਲਤ ਦੇਣ ਵਾਲੀ ਵੱਖਰੀ ਇਕਾਈ ਹੈ।
