ਅਮਰੀਕਾ ''ਚ ਭਾਰਤੀ ਮੂਲ ਦੇ ਜੋੜੇ ਨੇ ਕਿਫਾਇਤੀ ਵੈਂਟੀਲੇਟਰ ਕੀਤਾ ਤਿਆਰ

Tuesday, May 26, 2020 - 05:56 PM (IST)

ਅਮਰੀਕਾ ''ਚ ਭਾਰਤੀ ਮੂਲ ਦੇ ਜੋੜੇ ਨੇ ਕਿਫਾਇਤੀ ਵੈਂਟੀਲੇਟਰ ਕੀਤਾ ਤਿਆਰ

ਵਾਸ਼ਿੰਗਟਨ (ਭਾਸ਼ਾ): ਭਾਰਤੀ ਮੂਲ ਦੇ ਅਮਰੀਕੀ ਜੋੜੇ ਨੇ ਕਿਫਾਇਤੀ ਅਤੇ ਪੁੱਜਤਾਯੋਗ ਐਮਰਜੈਂਸੀ ਵੈਂਟੀਲੇਟਰ ਵਿਕਸਿਤ ਕੀਤਾ ਹੈ। ਇਹ ਜਲਦੀ ਹੀ ਉਤਪਾਦਨ ਪੱਧਰ ਤੱਕ ਪਹੁੰਚ ਜਾਵੇਗਾ ਅਤੇ ਭਾਰਤ ਤੇ ਵਿਕਾਸਸ਼ੀਲ ਦੇਸ਼ਾਂ ਵਿਚ ਘੱਟ ਕੀਮਤ 'ਤੇ ਉਪਲਬਧ ਹੋਵੇਗਾ ਤਾਂ ਜੋ ਡਾਕਟਰਾਂ ਨੂੰ ਕੋਵਿਡ-19 ਮਰੀਜ਼ਾਂ ਦੇ ਇਲਾਜ ਵਿਚ ਮਦਦ ਮਿਲ ਸਕੇ। ਕੋਰੋਨਾਵਾਇਰਸ ਗਲੋਬਲ ਮਹਾਮਾਰੀ ਦੇ ਦੌਰਾਨ ਲੋੜੀਂਦੇ ਵੈਂਟੀਲੇਟਰਾਂ ਦੀ ਕਮੀ ਦੀ ਜਾਣਕਾਰੀ ਹੋਣ 'ਤੇ, ਵੱਕਾਰੀ ਜਾਰਜੀਆ ਟੇਕ ਜੌਰਜ ਡਬਲਊ ਵੁਡਰਫ ਸਕੂਲ ਆਫ ਮਕੈਨਿਕ ਇੰਜੀਨੀਅਰਿੰਗ ਦੇ ਪ੍ਰੋਫੈਸਰ ਅਤੇ ਸਹਾਇਕ ਪ੍ਰਮੁੱਖ ਦੇਵੇਸ਼ ਰੰਜਨ ਅਤੇ ਅਟਲਾਂਟਾ ਵਿਚ ਡਾਕਟਰ ਦੇ ਤੌਰ 'ਤੇ ਕੰਮ ਕਰ ਰਹੀ ਉਹਨਾਂ ਦੀ ਪਤਨੀ ਕੁਮੁਦ ਰੰਜਨ ਨੇ ਸਿਰਫ 3 ਹਫਤੇ ਦੇ ਅੰਦਰ ਐਮਰਜੈਂਸੀ ਵੈਂਟੀਲੇਟਰ ਵਿਕਸਿਤ ਕੀਤਾ ਹੈ। 

ਪ੍ਰੋਫੈਸਰ ਰੰਜਨ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ,''ਜੇਕਰ ਤੁਸੀਂ ਵੱਡੇ ਪੱਧਰ 'ਤੇ ਇਸ ਦਾ ਉਤਪਾਦਨ ਕਰਦੇ ਹੋ ਤਾਂ ਇਹ 100 ਡਾਲਰ ਤੋਂ ਘੱਟ ਕੀਮਤ 'ਤੇ ਤਿਆਰ ਕੀਤਾ ਜਾ ਸਕਦਾ ਹੈ। ਜੇਕਰ ਨਿਰਮਾਤਾ ਇਸ ਦੀ ਕੀਮਤ 500 ਡਾਲਰ ਵੀ ਰੱਖਦੇ ਹਨ ਤਾਂ ਉਹਨਾਂ ਨੂੰ ਬਾਜ਼ਾਰ ਤੋਂ ਲੋੜੀਂਦਾ ਲਾਭ ਕਮਾਉਣ ਦਾ ਮੌਕਾ ਹੋਵੇਗਾ।'' ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵੈਂਟੀਲੇਟਰ ਦੀ ਅਮਰੀਕਾ ਵਿਚ ਔਸਤਨ ਕੀਮਤ 10,000 ਡਾਲਰ ਰੁਪਏ ਹੈ। ਭਾਵੇਂਕਿ ਰੰਜਨ ਨੇ ਸਪਸ਼ੱਟ ਕੀਤਾ ਕਿ ਉਹਨਾਂ ਵੱਲੋਂ ਵਿਕਸਿਤ ਵੈਂਟੀਲੇਟਰ ਆਈ.ਸੀ.ਯੂ. ਵੈਂਟੀਲੇਟਰ ਨਹੀਂ ਹਨ ਜੋ ਜ਼ਿਆਦਾ ਵਧੀਆ ਹੁੰਦਾ ਹੈ ਅਤੇ ਜਿਸ ਦੀ ਕੀਮਤ ਜ਼ਿਆਦਾ ਹੁੰਦੀ ਹੈ। ਉਹਨਾਂ ਨੇ ਦੱਸਿਆ ਕਿ ਇਹ 'Open-airventgt' ਵੈਂਟੀਲੇਟਰ ਸਾਹ ਸੰਬੰਧੀ ਬੀਮਾਰੀ ਨਾਲ ਨਜਿੱਠਣ ਲਈ ਵਿਕਸਿਤ ਕੀਤਾ ਗਿਆ ਹੈ ਜੋ ਕੋਵਿਡ-19 ਮਰੀਜ਼ਾਂ ਵਿਚ ਆਮ ਲੱਛਣ ਹਨ, ਜਿਸ ਨਾਲ ਉਹਨਾਂ ਦੇ ਫੇਫੜੇ ਸੁੱਜ ਜਾਂਦੇ ਹਨ ਅਤੇ ਉਹਨਾਂ ਨੂੰ ਸਾਹ ਲੈਣ ਲਈ ਵੈਂਟੀਲੇਟਰ 'ਤੇ ਰੱਖਣ ਦੀ ਲੋੜ ਪੈਂਦੀ ਹੈ। 

ਜਾਰਜੀਆ ਇੰਸਟੀਚਿਊਟ ਆਫ ਤਕਨਾਲੋਜੀ ਵਿਚ ਵਿਕਸਿਤ ਇਸ ਵੈਂਟੀਲੇਟਰ ਵਿਚ ਇਲੈਕਟ੍ਰੋਨਿਕ ਸੈਂਸਰ ਅਤੇ ਕੰਪਿਊਟਰ ਕੰਟਰੋਲ ਦੀ ਵਰਤੋਂ ਕੀਤੀ ਗਈ ਹੈ ਜੋ ਮਹੱਤਵਪੂਰਣ ਕਲੀਨਿਕਲ ਮਾਪਦੰਡਾਂ ਜਿਵੇਂ ਸਾਹ ਚੱਲਣ ਦੀ ਗਤੀ, ਹਰੇਕ ਚੱਕਰ ਵਿਚ ਫੇਫੜਿਾਆਂ ਵਿਚ ਆਉਣ-ਜਾਣ ਵਾਲੀ ਹਵਾ, ਸਾਹ ਲੈਣਾ-ਛੱਡਣਾ ਅਤੇ ਫੇਫੜਿਆਂ 'ਤੇ ਦਬਾਅ ਨੂੰ ਦੇਖਦੇ ਹਨ। ਡਾਕਟਰ ਕੁਮੁਦ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ,''ਇਸ ਪ੍ਰਾਜੈਕਟ ਦਾ ਉਦੇਸ਼ ਘੱਟ ਕੀਮਤ ਵਾਲਾ ਅਸਥਾਈ ਵੈਂਟੀਲੇਟਰ ਬਣਾਉਣਾ ਸੀ ਜੋ ਡਾਕਟਰਾਂ ਦੀ ਮਦਦ ਕਰ ਸਕੇ।'' ਨਾਲ ਹੀ ਉਹਨਾਂ ਨੇ ਕਿਹਾ ਕਿ ਕੋਰੋਨਵਾਇਰਸ ਦੇ ਵੱਡੇ ਪੱਧਰ 'ਤੇ ਪ੍ਰਸਾਰ ਨੂੰ ਦੇਖਦੇ ਹੋਏ ਵਿਸ਼ਵ ਭਰ ਵਿਚ ਵੈਂਟੀਲੇਟਰ ਦੀ ਕਮੀ ਹੋਣ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਭਾਰਤੀ-ਅਮਰੀਕੀ IBM ਵਿਗਿਆਨੀ ਰਾਜੀਵ ਜੋਸ਼ੀ ਬਣੇ 'inventor of the year'

ਬਿਹਾਰ ਦੇ ਪਟਨਾ ਵਿਚ ਵੱਡੇ ਹੋਏ ਰੰਜਨ ਨੇ ਤ੍ਰਿਚੀ ਦੇ ਰੀਜ਼ਨਲ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਵਿਚ ਗ੍ਰੈਜੁਏਸ਼ਨ ਅਤੇ ਪੇਸਟ ਗ੍ਰੈਜੁਏਟ ਡਿਗਰੀ ਹਾਸਲ ਕਰਨ ਦੇ ਬਾਅਦ ਯੂਨੀਵਰਸਿਟੀ ਆਫ ਵਿਸਕਾਨਸਿਨ-ਮੈਡੀਸਨ ਤੋਂ ਪੀ.ਐੱਚ.ਡੀ. ਕੀਤੀ ਅਤੇ ਪਿਛਲੇ 6 ਸਾਲ ਤੋਂ ਜਾਰਜੀਆ ਵਿਚ ਪੜ੍ਹਾ ਰਹੇ ਹਨ। ਉੱਥੇ ਕੁਮੁਦ 6 ਸਾਲ ਦੀ ਉਮਰ ਵਿਚ ਰਾਂਚੀ ਤੋਂ ਆਪਣੇ ਮਾਤਾ-ਪਿਤਾ ਦੇ ਨਾਲ ਅਮਰੀਕਾ ਆ ਗਈ ਸੀ। ਉਹਨਾਂ ਨੇ ਆਪਣੀ ਮੈਡੀਕਲ ਟਰੇਨਿੰਗ ਅਤੇ ਰੈਸੀਡੇਂਸੀ ਨਿਊਜਰਸੀ ਵਿਚ ਪੂਰੀ ਕੀਤੀ। ਜੋੜੇ ਦਾ ਮੰਨਣਾ ਹੈ ਕਿ ਭਾਰਤ ਦੇ ਕੋਲ ਘੱਟ ਕੀਮਤ ਵਾਲੇ ਵੈਂਟੀਲੇਟਰ ਬਣਾਉਣ ਅਤੇ ਵਿਸ਼ਵ ਭਰ ਵਿਚ ਉਹਨਾਂ ਨੂੰ ਕਿਫਾਇਤੀ ਕੀਮਤਾਂ 'ਤੇ ਨਿਰਯਾਤ ਕਰਨ ਦੀ ਸਮਰੱਥਾ ਹੈ।


author

Vandana

Content Editor

Related News