ਅਮਰੀਕਾ ''ਚ ''ਹੰਤਾ'' ਵਾਇਰਸ ਦੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ

Wednesday, Jun 09, 2021 - 11:50 AM (IST)

ਅਮਰੀਕਾ ''ਚ ''ਹੰਤਾ'' ਵਾਇਰਸ ਦੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ

ਵਾਸ਼ਿੰਗਟਨ (ਬਿਊਰੋ): ਅਮਰੀਕਾ ਹਾਲੇ ਕੋਰੋਨਾ ਵਾਇਰਸ ਨੂੰ ਹਰਾਉਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਇਸ ਦੌਰਾਨ ਉਸ ਦੇ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ। ਅਮਰੀਕਾ ਦੇ ਮਿਸ਼ੀਗਨ ਵਿਚ ਸੋਮਵਾਰ ਨੂੰ 'ਹੰਤਾ' ਵਾਇਰਸ ਦਾ ਪਹਿਲਾ ਮਾਮਲਾ ਰਿਪੋਰਟ ਕੀਤਾ ਗਿਆ ਹੈ। ਇੱਥੇ ਇਕ ਔਰਤ ਵਿਚ ਹੰਤਾ ਵਾਇਰਸ ਦੇ ਲੱਛਣ ਮਿਲੇ, ਜਿਸ ਮਗਰੋਂ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਦੇ ਬਾਅਦ ਸਿਹਤ ਵਿਭਾਗ ਸਾਵਧਾਨ ਹੋ ਗਿਆ ਹੈ।

ਸਥਾਨਕ ਸਿਹਤ ਵਿਭਾਗ ਮੁਤਾਬਕ ਔਰਤ ਨੂੰ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਦਾਖਲ ਕੀਤਾ ਗਿਆ। ਮਿਸ਼ੀਗਨ ਰਾਜ ਦੇ ਵਾਸ਼ਟੇਰਨੋ ਕਾਊਂਟੀ ਵਿਚ ਇਹ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਔਰਤ ਇਕ ਖਾਲੀ ਪਏ ਘਰ ਦੀ ਸਫਾਈ ਕਰ ਰਹੀ ਸੀ ਜੋ ਕਰੀਬ ਦੋ ਸਾਲ ਤੋਂ ਬੰਦ ਸੀ। ਉਸ ਦੌਰਾਨ ਔਰਤ ਉੱਥੇ ਕੁਝ ਚੂਹਿਆਂ ਦੇ ਸੰਪਰਕ ਵਿਚ ਆਈ, ਜਿਸ ਮਗਰੋਂ ਇਹ ਲੱਛਣ ਉਸ ਵਿਚ ਦਿਖਾਈ ਦਿੱਤੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹੰਤਾ ਵਾਇਰਸ ਚੂਹਿਆਂ ਜ਼ਰੀਏ ਫੈਲਦਾ ਹੈ। ਇਹ ਵਾਇਰਸ ਚੂਹਿਆਂ ਦੇ ਸੰਪਰਕ ਵਿਚ ਆਉਣ, ਚੂਹਿਆਂ ਦੇ ਸਲਾਇਵਾ, ਯੂਰਿਨ ਅਤੇ ਮਲ ਜ਼ਰੀਏ ਗੰਦਗੀ ਵਿਚ ਫੈਲਦਾ ਹੈ ਅਤੇ ਆਪਣੀ ਚਪੇਟ ਵਿਚ ਲੈ ਲੈਂਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਵੱਡੀ ਖ਼ਬਰ : 'ਫਾਈਜ਼ਰ' ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਸ਼ੁਰੂ ਕੀਤਾ ਕੋਰੋਨਾ ਵੈਕਸੀਨ ਦਾ ਟ੍ਰਾਇਲ

ਸਥਾਨਕ ਮੀਡੀਆ ਮੁਤਾਬਕ ਅਜਿਹਾ ਪਹਿਲੀ ਵਾਰ ਨਹੀਂ ਜਦੋਂ ਅਮਰੀਕਾ ਵਿਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਵਿਚ ਸਾਲ 1993 ਤੋਂ ਹੰਤਾ ਵਾਇਰਸ 'ਤੇ ਅਧਿਐਨ ਚੱਲ ਰਿਹਾ ਹੈ। ਕਈ ਵਾਰ ਕੁਝ ਲੋਕ ਇਸ ਦੀ ਚਪੇਟ ਵਿਚ ਆਏ ਹਨ ਪਰ ਹੁਣ ਕੋਰੋਨ ਕਾਲ ਵਿਚ ਅਮਰੀਕਾ ਵਿਚ ਆਇਆ ਇਹ ਪਹਿਲਾ ਮਾਮਲਾ ਹੈ।ਗੌਰਤਲਬ ਹੈਕਿ ਹਾਲ ਹੀ ਵਿਚ ਜਦੋਂ ਚੀਨ ਤੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਤਾਂ ਦੁਨੀਆ ਭਰ ਵਿਚ ਉਸ ਨੇ ਆਪਣਾ ਅਸਰ ਦਿਖਾਇਆ। ਚੀਨ ਵਿਚ ਕੁਝ ਸਮੇਂ ਬਾਅਦ ਕੋਰੋਨਾ ਦਾ ਅਸਰ ਘੱਟ ਹੋਇਆ ਪਰ ਬਾਅਦ ਵਿਚ ਹੰਤਾ ਵਾਇਰਸ ਫੈਲ ਗਿਆ ਸੀ। ਚੀਨ ਵਿਚ ਇਸ ਵਾਇਰਸ ਕਾਰਨ ਇਕ ਵਿਅਕਤੀ ਦੀ ਮੌਤ ਵੀ ਹੋਈ ਸੀ।

ਇੰਝ ਫੈਲਦਾ ਹੈ ਹੰਤਾ ਵਾਇਰਸ
ਹੁਣ ਤੱਕ ਦੇ ਅਧਿਐਨ ਵਿਚ ਪਾਇਆ ਗਿਆ ਹੈ ਕਿ ਹੰਤਾ ਵਾਇਰਸ ਇਨਸਾਨਾਂ ਤੋਂ ਇਨਸਾਨਾਂ ਵਿਚ ਨਹੀਂ ਫੈਲਦਾ। ਇਹ ਚੂਹਿਆਂ ਜਾਂ ਗਿਲਹਰੀ ਦੇ ਸੰਪਰਕ ਵਿਚ ਆਉਣ ਨਾਲ ਹੀ ਕਿਸੇ ਨੂੰ ਹੁੰਦਾ ਹੈ। ਅਧਿਐਨ ਮੁਤਾਬਕ ਹੰਤਾ ਵਾਇਰਸ ਕਾਰਨ ਮੌਤ ਦਰ ਕਰੀਬ 40 ਫੀਸਦੀ ਤੱਕ ਦੀ ਹੈ ਜੋ ਡਰਾਉਣ ਵਾਲਾ ਅੰਕੜਾ ਹੈ। ਇਸ ਵਾਇਰਸ ਦੇ ਲੱਛਣ ਵੀ ਕੁਝ ਹੱਦ ਤੱਕ ਕੋਰੋਨਾ ਵਾਲੇ ਹੀ ਹਨ ਮਤਲਬ ਕਿਸੇ ਬੀਮਾਰ ਚੂਹੇ ਦੇ ਸੰਪਰਕ ਵਿਚ ਆਉਣ 'ਤੇ ਵਿਅਕਤੀ ਨੂੰ ਬੁਖਾਰ, ਠੰਡ ਲੱਗਣਾ, ਸਰੀਰ ਵਿਚ ਦਰਦ, ਸਿਰ ਦਰਦ ਜਿਹੇ ਲੱਛਣ ਨਜ਼ਰ ਆਉਂਦੇ ਹਨ। ਇਸ ਦੇ ਇਲਾਵਾ ਉਲਟੀ ਹੋਣਾ ਜਾਂ ਮਨ ਖਰਾਬ ਹੋਣਾ ਵੀ ਇਸ ਦੇ ਲੱਛਣ ਹਨ। ਜ਼ਿਆਦਾ ਗੰਭੀਰ ਹਾਲਤ ਹੋਣ 'ਤੇ ਸਾਹ ਲੈਣ ਵਿਚ ਮੁਸ਼ਕਲ ਹੋ ਸਕਦੀ ਹੈ। 
ਨੋਟ- ਅਮਰੀਕਾ 'ਚ 'ਹੰਤਾ' ਵਾਇਰਸ ਦੀ ਦਸਤਕ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News