ਟਰੰਪ ਨੇ ਪਹਿਲਾਂ ਦੀ ਤੁਲਨਾ ''ਚ ਅਮਰੀਕਾ ਨੂੰ ਕਿਤੇ ਜ਼ਿਆਦਾ ਵੰਡਿਆ : ਸਿੱਖ ਨੇਤਾ

Friday, Nov 20, 2020 - 05:55 PM (IST)

ਟਰੰਪ ਨੇ ਪਹਿਲਾਂ ਦੀ ਤੁਲਨਾ ''ਚ ਅਮਰੀਕਾ ਨੂੰ ਕਿਤੇ ਜ਼ਿਆਦਾ ਵੰਡਿਆ : ਸਿੱਖ ਨੇਤਾ

ਵਾਸ਼ਿੰਗਟਨ (ਭਾਸ਼ਾ): ਇਕ ਪ੍ਰਮੁੱਖ ਭਾਰਤੀ ਅਮਰੀਕੀ ਸਿੱਖ ਨੇਤਾ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੰਡ ਦਿੱਤਾ ਹੈ। ਉਹਨਾਂ ਦੇ ਕਾਰਜਕਾਲ ਵਿਚ ਅੰਤਰਰਾਸ਼ਟਰੀ ਮੰਚ 'ਤੇ ਦੇਸ਼ ਦੀ ਸਾਖ ਨੂੰ ਇੰਨਾ ਨੁਕਸਾਨ ਪਹੁੰਚਿਆ ਹੈ ਕਿ ਉਸ ਨੂੰ ਸੁਧਾਰਨ ਵਿਚ ਕਈ ਸਾਲ ਲੱਗ ਜਾਣਗੇ। ਭਾਰਤੀ ਮੂਲ ਦੇ ਗੁਰਵਿੰਦਰ ਸ਼ਿੰਘ ਖਾਲਸਾ (46) ਨੇ ਪੀ.ਟੀ.ਆਈ.-ਭਾਸ਼ਾ ਨੂੰ ਕਿਹਾ,''ਦੋਵੇਂ ਪਾਸੀਂ ਭਾਵੇਂ ਡੈਮੋਕ੍ਰੇਟ ਹੋਣ ਜਾਂ ਰੀਪਬਲਿਕਨ ਲੋਕਤੰਤਰ 'ਤੇ ਕੰਮ ਜਾਰੀ ਹੈ। ਲੋਕ ਉਤਸ਼ਾਹਿਤ ਹਨ ਅਤੇ ਇਸ ਬਾਰੇ ਵਿਚ ਗੱਲ ਕਰਨਾ ਚਾਹੁੰਦੇ ਹਨ। ਚੋਣਾਂ ਦੇ ਇਤਿਹਾਸਿਕ ਨਤੀਜੇ ਦਿਖਾਉਂਦੇ ਹਨ ਕਿ ਦੋਹੀਂ ਪਾਸੀ ਲੋਕ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ।'' 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਪੁਲਸ ਵੱਲੋਂ ਗਿਰੋਹ ਦਾ ਪਰਦਾਫਾਸ਼, 1 ਮਿਲੀਅਨ ਡਾਲਰ ਤੇ ਲਗਜ਼ਰੀ ਕਾਰਾਂ ਜ਼ਬਤ

ਉਹਨਾਂ ਨੇ ਕਿਹਾ,''ਸਾਡੇ ਸਮਾਜ ਦਾ ਪਹਿਲਾਂ ਤੋਂ ਕਿਤੇ ਵੱਧ ਧਰੁਵੀਕਰਨ ਹੋਇਆ ਹੈ ਅਤੇ ਅਸੀਂ ਜ਼ਿਆਦਾ ਵੰਡੇ ਹੋਏ ਹਾਂ ਜਿੰਨਾ ਕਿ ਮੈਂ ਪਿਛਲੇ 25 ਸਾਲਾਂ ਵਿਚ ਬਤੌਰ ਅਮਰੀਕੀ ਦੇਖਿਆ ਹੈ। ਮੈਨੂੰ ਲੱਗਦਾ ਹੈਕਿ ਲੋਕਾਂ ਨੂੰ ਇਸ ਗੱਲ ਦੀ ਬਹੁਤ ਚਿੰਤਾ ਹੈ ਕਿ ਉਹਨਾਂ ਦੀ ਨੁਮਾਇੰਦਗੀ ਕੌਣ ਕਰੇਗਾ, ਖ਼ਾਸ ਕਰਕੇ ਕੋਵਿਡ-19 ਗਲੋਬਲ ਮਹਾਮਾਰੀ ਦੇ ਸਮੇਂ।'' ਪੱਗ ਦੇ ਸੰਬੰਧ ਵਿਚ ਟਰਾਂਸਪੋਰਟ ਸੁਰੱਖਿਆ ਪ੍ਰਬੰਧਨ ਨੀਤੀ ਨੂੰ ਬਦਲਣ ਵਿਚ ਆਪਣੀਆਂ ਕੋਸ਼ਿਸ਼ਾਂ ਦੇ ਲਈ ਵੱਕਾਰੀ 'ਰੋਜਾ ਪਾਰਕਸ ਟ੍ਰੇਲਬਲੇਜ਼ਰ' ਨਾਲ ਸਨਮਾਨਿਤ ਖਾਲਸਾ ਨੇ ਰੀਪਬਲਿਕਨ ਪਾਰਟੀ ਦਾ ਮੈਂਬਰ ਹੋਣ ਦੇ ਬਾਵਜੂਦ 2016 ਜਾਂ ਇਸ ਸਾਲ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਨੂੰ ਵੋਟ ਨਹੀਂ ਦਿੱਤਾ ਸੀ। ਉਹਨਾਂ ਨੇ ਕਿਹਾ,''ਮੈਨੂੰ ਨਹੀਂ ਲੱਗਦਾ ਕਿ ਉਹ ਨੈਤਿਕ ਰੂਪ ਨਾਲ ਰਾਸਟਰਪਤੀ ਬਣਨ ਦੇ ਯੋਗ ਹਨ।''


author

Vandana

Content Editor

Related News