ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਵਿਖੇ ਸੰਗਤਾਂ ਦੀ ਆਮਦ ਸ਼ੁਰੂ

Wednesday, Jun 10, 2020 - 02:13 PM (IST)

ਮੈਰੀਲੈਂਡ/ਬਾਲਟੀਮੋਰ (ਰਾਜ ਗੋਗਨਾ): ਮੈਰੀਲੈਂਡ ਗਵਰਨਰ ਵਲੋਂ ਦੂਜੇ ਦੌਰ ਵਿੱਚ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਹੈ। ਜਿਸ ਵਿੱਚ 50 ਪ੍ਰਤੀਸ਼ਤ ਹਾਜ਼ਰੀ ਦੀ ਪ੍ਰਵਾਨਗੀ ਸੀ। ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਹਿਮ ਮੀਟਿੰਗ ਕਰਕੇ ਸਾਰੇ ਪਹਿਲੂਆਂ ਨੂੰ ਵਿਚਾਰਿਆ ਗਿਆ। ਉਪਰੰਤ ਸਾਵਧਾਨੀਆਂ ਦੇ ਅਧੀਨ ਐਤਵਾਰ ਨੂੰ ਗੁਰਦੁਆਰਾ ਆਮ ਵਾਂਗ ਖੋਲ੍ਹ ਦਿੱਤਾ ਗਿਆ। ਭਾਵੇਂ ਸੰਗਤਾਂ ਦੀ ਗਿਣਤੀ ਅੱਧੀ ਸੀ ਤੇ ਸਾਰੀ ਸੰਗਤ ਨੇ ਸਿਹਤ ਹਦਾਇਤਾਂ ਦੀਆਂ ਪਾਲਣਾ ਕਰਦਿਆਂ ਗੁਰੂਘਰ ਵਿਖੇ ਸ਼ਮੂਲੀਅਤ ਕੀਤੀ ਤੇ ਕੀਰਤਨ ਦਾ ਅਨੰਦ ਮਾਣਿਆ।ਭਾਈ ਜਸਪਾਲ ਸਿੰਘ ਦੇ ਕੀਰਤਨੀ ਜੱਥੇ ਅਤੇ ਨਾਭੇ ਵਾਲੀਆਂ ਬੀਬੀਆਂ ਦੇ ਜਥੇ ਨੇ ਬੀਬੀ ਬਲਜੀਤ ਕੌਰ ਖਾਲਸਾ ਦੀ ਅਗਵਾਈ ਵਿੱਚ ਕੀਰਤਨ ਕੀਤਾ। 

PunjabKesari

ਕੀਰਤਨ ਘੱਲੂਘਾਰਾ ਦਿਵਸ ਅਤੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਇਸ ਮੌਕੇ ਸੰਗਤਾਂ ਨੂੰ ਵਾਹਿਗੁਰੂ ਦਾ ਜਾਪ ਵੀ ਕਰਵਾਇਆ ਗਿਆ।ਗੁਰੂ ਘਰ ਦੇ ਸਕੱਤਰ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਘੱਲੂਘਾਰਾ ਦਿਵਸ ਦੀ ਅਹਿਮੀਅਤ 'ਤੇ ਕਵਿਤਾ ਦੇ ਰੂਪ ਵਿੱਚ ਸੰਗਤਾਂ ਦੇ ਰੂਬਰੂ ਹੋਏ। ''ਘੱਲੂਘਾਰਾ ਸਾਲ ਚੁਰਾਸੀ, ਭੁੱਲਣ ਵਾਲਾ ਨਹੀਂ ਦਿਹਾੜਾ, ਹਾਲੇ ਵੀ ਸਮਝੋ ਕੌਮ ਦੇ ਵਾਰਿਸੋ ਹੱਥ ਜੋੜ ਮੈਂ ਪਾਵਾਂ ਹਾੜਾ'' ਦੀਆ ਲਾਈਨਾਂ ਪੜ੍ਹਣ ਉਪਰੰਤ ਭਵਿੱਖ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਬਾਰੇ ਚਾਨਣਾ ਪਾਇਆ ਗਿਆ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭੰਗ ਦੀ ਤਸਕਰੀ ਦੇ ਦੋਸ਼ 'ਚ ਭਾਰਤੀ ਵਿਅਕਤੀ ਗ੍ਰਿਫਤਾਰ

ਮਾਸਕ ਤੇ ਲੰਗਰਾਂ ਦੀ ਸੇਵਾ ਚੇਅਰਮੈਨ ਸਿੱਖਸ ਆਫ ਅਮਰੀਕਾ ਜਸਦੀਪ ਸਿੰਘ ਜੱਸੀ ਵਲੋਂ ਨਿਭਾਈ ਗਈ। ਉਹਨਾਂ ਆਪਣੇ ਸੰਦੇਸ਼ ਰਾਹੀਂ ਕਿਹਾ ਕਿ ਗੁਰੂਘਰ ਕੋਰੋਨਾ ਕਰਕੇ ਤਿੰਨ ਮਹੀਨੇ ਲਈ ਬੰਦ ਰਿਹਾ ਹੈ। ਇਸ ਦੇ ਖਰਚਿਆਂ ਨੂੰ ਨਜਿੱਠਣ ਲਈ ਹਰ ਕੋਈ ਆਪਣਾ ਯੋਗਦਾਨ ਪਾਵੇ। ਜਿੱਥੇ ਗੁਰੂਘਰ ਦੇ ਸਿੰਘਾਂ ਵਲੋਂ 5500 ਸੌ ਡਾਲਰ ਦਿੱਤੇ ਗਏ, ਉੱਥੇ ਸਾਰੇ ਟਰੱਸਟੀਆਂ ਵਲੋਂ ਪੰਜ-ਪੰਜ ਸੌ ਡਾਲਰ ਦੇਣ ਦਾ ਵਾਅਦਾ ਕੀਤਾ ਗਿਆ। ਉਪਰੰਤ ਸੰਗਤਾਂ ਨੂੰ ਵੀ ਤਿਲ-ਫੁੱਲ ਭੇਟਾਂ ਕਰਨ ਦੀ ਬੇਨਤੀ ਕੀਤੀ ਗਈ।

PunjabKesari

ਸ: ਰਤਨ ਸਿੰਘ ਪ੍ਰਧਾਨ ਨੇ ਪੂਰੇ ਗੁਰੂਘਰ ਨੂੰ ਸੈਨੇਟਾਈਜ਼ਰ ਕੀਤਾ ਅਤੇ ਸੰਗਤਾਂ ਨੂੰ ਮਾਸਕ ਪਾਉਣ ਦੀ ਡਿਊਟੀ ਨਿਭਾਈ। ਬਲਜਿੰਦਰ ਸਿੰਘ ਸ਼ੰਮੀ ਨੇ ਗਵਰਨਰ ਵਲੋਂ ਦਿੱਤੀਆਂ ਹਦਾਇਤਾਂ ਨੂੰ ਈਮੇਲ ਰਾਹੀਂ ਸੰਗਤਾਂ ਤੱਕ ਪਹੁੰਚਾਇਆ, ਤਾਂ ਜੋ ਸੰਗਤਾ ਹਦਾਇਤਾਂ ਦੀ ਪਾਲਣਾ ਗੁਰੂ ਘਰ ਆਉਣ ਵੇਲੇ ਕਰ ਸਕਣ। ਦਲਵੀਰ ਸਿੰਘ, ਰਤਨ ਸਿੰਘ ਤੇ ਡਾ. ਸੁਰਿੰਦਰ ਗਿੱਲ ਨੇ ਪੂਰੇ ਗੁਰੂਘਰ ਵਿੱਚ ਛੇ-ਛੇ ਫੁੱਟ ਦੀ ਦੂਰੀ 'ਤੇ ਚਿੰਨ੍ਹ ਦਰਸਾਏ ਤਾਂ ਜੋ ਇਸ ਨਾਮੁਰਾਦ ਬਿਮਾਰੀ ਸਬੰਧੀ ਜਾਗਰੂਕ ਹੋ ਕੇ ਇਸ ਤੋਂ ਦੂਰੀ ਬਣਾ ਕਿ ਬਚਿਆ ਜਾ ਸਕੇ।ਹੋਰਨਾਂ ਤੋਂ ਇਲਾਵਾ ਸ. ਜਸਦੀਪ ਸਿੰਘ ਜੱਸੀ, ਦਲਜੀਤ ਸਿੰਘ, ਕੇ. ਕੇ. ਸਿੱਧੂ, ਗੁਰਪ੍ਰੀਤ ਸਿੰਘ ਸੰਨੀ, ਕਾਂਤਾ ਦੇਵੀ, ਬਲਜਿੰਦਰ ਸਿੰਘ ਸ਼ੰਮੀ, ਭਾਈ ਹਰਬੰਸ ਸਿੰਘ, ਮਿਸਟਰ ਸੇਠੀ, ਦਲਵੀਰ ਸਿੰਘ ਤੇ ਰਤਨ ਸਿੰਘ, ਬਿੰਦਰ ਸਿੰਘ ਨੇ ਗੁਰੂਘਰ ਨੂੰ ਦੁਬਾਰਾ ਖੋਲ੍ਹਣ ਵਿੱਚ ਅਹਿਮ ਰੋਲ ਨਿਭਾਇਆ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਪੋਤੇ ਨੇ ਬਜ਼ੁਰਗ ਦਾਦਾ-ਦਾਦੀ 'ਤੇ ਕੀਤਾ ਜਾਨਲੇਵਾ ਹਮਲਾ, ਇਕ ਦੀ ਮੌਤ

ਭਾਈ ਜਸਪਾਲ ਸਿੰਘ ਦੇ ਜੱਥੇ ਨੂੰ ਸਿਰੋਪਾਉ ਰਾਹੀਂ ਸਨਮਾਨਿਤ ਕੀਤਾ ਗਿਆ, ਜੋ ਪਿਛਲੇ ਪੰਜ ਮਹੀਨਿਆਂ ਤੋਂ ਸੇਵਾ ਨਿਭਾਅ ਰਹੇ ਸਨ। ਉਹਨਾਂ ਦੇ ਨਾਲ ਭਾਈ ਕਿਸ਼ਨ ਸਿੰਘ ਅਤੇ ਭਾਈ ਜਨਕ ਸਿੰਘ ਵੀ ਇਸ ਸਨਮਾਨ ਵਿੱਚ ਸ਼ਾਮਲ ਸਨ।ਮੈਰੀਲੈਂਡ ਦਾ ਇਹ ਪਹਿਲਾ ਗੁਰੂਘਰ ਹੈ ਜਿੱਥੇ ਸੰਗਤਾਂ ਦੀ ਸ਼ਮੂਲੀਅਤ ਆਮ ਵਾਂਗ ਸੀ। ਜਿੱਥੇ ਦੋ ਜਥਿਆਂ ਨੇ ਕੀਰਤਨ ਕੀਤਾ ਅਤੇ ਪ੍ਰਬੰਧਕਾਂ ਵਲੋਂ ਅਥਾਹ ਸੇਵਾ ਕੀਤੀ ਗਈ। ਸੰਗਤਾਂ ਨੇ ਵੀ ਪੂਰਨ ਸ਼ਰਧਾ ਤੇ ਸਾਵਧਾਨੀਆਂ ਨਾਲ ਗੁਰੂਘਰ ਦੀ ਮਰਿਯਾਦਾ ਅਨੁਸਾਰ ਸਮਾਗਮ ਦਾ ਅਨੰਦ ਮਾਣਿਆ।


Vandana

Content Editor

Related News