ਕੋਰੋਨਾ ਦਾ ਕਹਿਰ, ਅਮਰੀਕਾ ''ਚ ਲੋਕ ਕਰ ਰਹੇ ਵਿੱਤੀ ਸੰਕਟ ਦਾ ਸਾਹਮਣਾ

3/7/2021 2:05:53 PM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) ਸਾਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਕੋਪ ਫੈਲੇ ਨੂੰ ਤਕਰੀਬਨ ਇੱਕ ਸਾਲ ਦਾ ਸਮਾਂ ਹੋ ਗਿਆ ਹੈ। ਅਮਰੀਕਾ ਨਿਵਾਸੀ ਵੀ ਇਸ ਜਾਨਲੇਵਾ ਵਾਇਰਸ ਦਾ ਪ੍ਰਕੋਪ ਇੱਕ ਸਾਲ ਦੇ ਸਮੇਂ ਤੋਂ ਝੱਲ ਰਹੇ ਹਨ। ਇਸ ਸੰਬੰਧੀ ਪਿਯੂ ਰਿਸਰਚ ਸੈਂਟਰ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੀ ਇੱਕ ਰਿਪੋਰਟ ਅਨੁਸਾਰ, ਵਾਇਰਸ ਦੇ ਪ੍ਰਕੋਪ ਦੇ ਇੱਕ ਸਾਲ ਬਾਅਦ ਬਹੁਤ ਸਾਰੇ ਅਮਰੀਕੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ। 

ਅਮਰੀਕਾ ਦੇ ਲੱਗਭਗ ਅੱਧੇ ਬਾਲਗਾਂ ਅਨੁਸਾਰ ਮਹਾਮਾਰੀ ਨੇ ਉਨ੍ਹਾਂ ਦੇ ਵਿੱਤੀ ਟੀਚਿਆਂ ਨੂੰ ਹਾਸਲ ਕਰਨਾ ਮੁਸ਼ਕਲ ਬਣਾ ਦਿੱਤਾ ਹੈ ਅਤੇ ਘੱਟ ਆਮਦਨੀ ਵਾਲੇ ਲੋਕਾਂ ਲਈ ਇਹ ਗਿਣਤੀ 58% ਤੱਕ ਪਹੁੰਚ ਗਈ ਹੈ। 10 ਵਿੱਚੋਂ ਲੱਗਭਗ ਚਾਰ ਅਮਰੀਕੀ ਲੋਕਾਂ ਦੀ ਤਨਖਾਹ ਵਿੱਚ ਕਟੌਤੀ ਜਾਂ ਕੰਮ ਤੋਂ ਛੁੱਟੀ ਕੀਤੀ ਗਈ ਹੈ।ਕਈ ਹੋਰ ਮੂਲ ਦੇ ਲੋਕ ਜਿਵੇਂ ਕਿ ਏਸ਼ੀਅਨ ਪਰਿਵਾਰਾਂ ਦੇ ਬਹੁਗਿਣਤੀ ਲੋਕਾਂ ਨੇ ਆਮਦਨ ਦੀ ਘਾਟ ਦਾ ਸਾਹਮਣਾ ਕੀਤਾ ਹੈ। ਤਕਰੀਬਨ 58% ਏਸ਼ੀਆਈ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤਨਖਾਹ ਵਿੱਚ ਕਟੌਤੀ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਆਫ਼ਤ : ਬ੍ਰਾਜ਼ੀਲ 'ਚ 24 ਘੰਟਿਆਂ 'ਚ 1,555 ਮੌਤਾਂ, ਲੱਗੀ ਅੰਸ਼ਕ ਤਾਲਾਬੰਦੀ

ਪਿਯੂ ਦੀ ਰਿਪੋਰਟ ਅਨੁਸਾਰ ਘੱਟ ਆਮਦਨੀ ਵਾਲੇ ਕਾਮੇ ਵੀ ਨੌਕਰੀਆਂ ਜਾਂ ਤਨਖਾਹ ਗੁਆ ਚੁੱਕੇ ਹਨ, ਜਦੋਂ ਕਿ ਇੱਕ ਤਿਹਾਈ ਉੱਚ-ਆਮਦਨੀ ਵਾਲੇ ਕਾਮਿਆਂ ਨੇ ਵੀ ਇਸ ਸਮੱਸਿਆ ਦਾ ਸਾਹਮਣਾ ਕੀਤਾ ਹੈ। ਇਸ ਮਹਾਮਾਰੀ ਅਤੇ ਇਸ ਦੇ ਨਤੀਜੇ ਵਜੋਂ ਮਾਨਸਿਕ ਪਰੇਸ਼ਾਨੀ ਵੀ ਹੋਈ ਹੈ। ਇਸ ਰਿਪੋਰਟ ਅਨੁਸਾਰ 10 ਵਿੱਚੋਂ 3 ਬਾਲਗਾਂ ਅਨੁਸਾਰ ਉਹ ਅਕਸਰ ਕਰਜ਼ੇ ਦੀ ਚਿੰਤਾ ਕਰਦੇ ਹਨ। ਇਸ ਸੰਬੰਧ ਵਿੱਚ ਬਲੈਕ ਅਤੇ ਲਾਤੀਨੋ ਵਰਕਰਾਂ ਦੀ ਗੋਰੇ ਮੂਲ ਦੇ ਲੋਕਾਂ ਨਾਲੋਂ ਚਿੰਤਾ ਦੀ ਰਿਪੋਰਟ ਕਰਨ ਦੀ ਵਧੇਰੇ ਸੰਭਾਵਨਾ ਹੈ।

ਨੋਟ- ਅਮਰੀਕਾ 'ਚ ਲੋਕ ਕਰ ਰਹੇ ਵਿੱਤੀ ਸੰਕਟ ਦਾ ਸਾਹਮਣਾ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor Vandana