ਡੋਨਾਲਡ ਟਰੰਪ ਨੇ WTO ਤੋਂ ਹੱਟਣ ਦੀ ਦਿੱਤੀ ਧਮਕੀ

Wednesday, Aug 14, 2019 - 02:53 PM (IST)

ਡੋਨਾਲਡ ਟਰੰਪ ਨੇ WTO ਤੋਂ ਹੱਟਣ ਦੀ ਦਿੱਤੀ ਧਮਕੀ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਜਾਰੀ ਕੀਤਾ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਹਾਲਾਤ ਨਹੀਂ ਸੁਧਰੇ ਤਾਂ ਅਮਰੀਕਾ ਵਿਸ਼ਵ ਵਪਾਰ ਸੰਗਠਨ  (WTO) ਤੋਂ ਹੱਟ ਜਾਵੇਗਾ। ਟਰੰਪ ਨੇ ਪੈੱਨਸਿਲਵੇਨੀਆ ਦੇ ਇਕ 'ਸ਼ੈੱਲ ਕੈਮੀਕਲ ਪਲਾਂਟ' ਵਿਚ ਮੰਗਲਵਾਰ ਨੂੰ ਕਰਮਚਾਰੀਆਂ ਨੂੰ ਕਿਹਾ,''ਜੇਕਰ ਸਾਨੂੰ ਛੱਡਣਾ ਪਿਆ ਤਾਂ ਅਸੀਂ ਛੱਡ ਦੇਵਾਂਗੇ। ਸਾਨੂੰ ਪਤਾ ਹੈ ਕਿ ਕਈ ਸਾਲਾਂ ਤੋਂ ਉਹ ਸਾਨੂੰ ਨੁਕਸਾਨ ਪਹੁੰਚਾ ਰਹੇ ਹਨ, ਅਜਿਹਾ ਹੁਣ ਹੋਰ ਨਹੀਂ ਹੋਵੇਗਾ।''

ਗੌਰਤਲਬ ਹੈ ਕਿ ਟਰੰਪ ਨੇ ਪਹਿਲਾਂ ਵੀ ਕਈ ਵਾਰ ਵਿਸ਼ਵ ਵਪਾਰ ਸੰਗਠਨ 'ਤੇ ਅਮਰੀਕਾ ਨਾਲ ਅਣਉਚਿਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ ਅਤੇ ਉਸ ਤੋਂ ਹੱਟਣ ਦੀ ਧਮਕੀ ਵੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਵਾਸ਼ਿੰਗਟਨ ਨੂੰ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਨੂੰ ਮੰਨਣ ਦੀ ਲੋੜ ਨਹੀਂ ਹੈ। 


author

Vandana

Content Editor

Related News