ਅਮਰੀਕੀ ਸੁਤੰਤਰਤਾ ਦਿਵਸ ਮੌਕੇ ਟਰੰਪ ਨੇ ਚੀਨ ''ਤੇ ਵਿੰਨ੍ਹਿਆ ਨਿਸ਼ਾਨਾ
Sunday, Jul 05, 2020 - 11:45 AM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ 244ਵੇਂ ਸੁੰਤਤਰਤਾ ਦਿਵਸ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਮੁੱਦੇ 'ਤੇ ਚੀਨ ਵਿਰੁੱਧ ਇਕ ਹੋਰ ਹਮਲਾ ਬੋਲਿਆ ਹੈ। ਟਰੰਪ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਚੀਨ ਤੋਂ ਵਾਇਰਸ ਦੇ ਹਮਲੇ ਤੋਂ ਪਹਿਲਾਂ ਅਮਰੀਕਾ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਟਰੰਪ ਕੋਰੋਨਾਵਾਇਰਸ ਕਾਰਨ ਚੀਨ ਦੀ ਕਈ ਵਾਰ ਆਲੋਚਨਾ ਕਰ ਚੁੱਕੇ ਹਨ।
ਟਰੰਪ ਨੇ ਕਿਹਾ,''ਵਿਦੇਸ਼ੀ ਜ਼ਮੀਨਾਂ 'ਤੇ ਲਗਾਏ ਟੈਰਿਫ ਦੇ ਪ੍ਰਭਾਵ ਨੇ ਅਮਰੀਕਾ ਨੂੰ ਅਗਲੇ ਕਈ ਦਹਾਕਿਆਂ ਤੱਕ ਲਈ ਫਾਇਦਾ ਦਿਵਾਇਆ ਹੈ। ਹੁਣ ਅਸੀਂ ਵੱਡਾ ਵਪਾਰਕ ਸਮਝੌਤਾ ਕਰ ਸਕਦੇ ਹਾਂ। ਇਹ ਪਹਿਲਾਂ ਨਹੀਂ ਸੀ। ਜਦੋਂ ਕੁਝ ਦੇਸ਼ਾਂ ਤੋਂ ਅਮਰੀਕਾ ਖਜਾਨੇ ਵਿਚ ਖਰਬਾਂ ਡਾਲਰ ਆ ਰਹੇ ਸਨ ਉਸੇ ਸਮੇਂ ਅਸੀਂ ਚੀਨ ਤੋਂ ਆਏ ਵਾਇਰਸ ਨਾਲ ਪ੍ਰਭਾਵਿਤ ਹੋ ਗਏ।'' ਉਹਨਾਂ ਨੇ ਕਿਹਾ ਕਿ ਅਸੀਂ ਹੁਣ ਗਾਊਨ, ਮਾਸਕ ਅਤੇ ਸਰਜੀਕਲ ਸਾਮਾਨ ਬਣਾ ਰਹੇ ਹਾਂ। ਟਰੰਪ ਨੇ ਕਿਹਾ,''ਇਹ ਪਹਿਲਾਂ ਸਿਰਫ ਵਿਦੇਸ਼ੀ ਜ਼ਮੀਨ ਖਾਸ ਤੌਰ 'ਤੇ ਚੀਨ ਵਿਚ ਬਣਦੇ ਸਨ ਜਿੱਥੋਂ ਇਹ ਵਾਇਰਸ ਅਤੇ ਹੋਰ ਚੀਜ਼ਾਂ ਆਈਆਂ। ਚੀਨ ਨੇ ਇਸ ਬੀਮਾਰੀ ਨੂੰ ਲੁਕੋਇਆ ਜਿਸ ਨਾਲ ਇਹ ਪੂਰੀ ਦੁਨੀਆ ਵਿਚ ਫੈਲ ਗਈ। ਚੀਨ ਨੂੰ ਇਸ ਦੇ ਲਈ ਨਿਸ਼ਚਿਤ ਰੂਪ ਨਾਲ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।''
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਸਤੰਬਰ ਤੱਕ ਸ਼ੁਰੂ ਹੋ ਸਕਦੀ ਹੈ ਯਾਤਰਾ
ਕੋਰੋਨਾਵਾਇਰਸ ਦੇ ਟੀਕੇ ਦੇ ਬਾਰੇ ਵਿਚ ਟਰੰਪ ਨੇ ਕਿਹਾ ਕਿ ਅਸੀਂ ਬਹੁਤ ਸ਼ਾਨਦਾਰ ਢੰਗ ਨਾਲ ਤਰੱਕੀ ਕਰ ਰਹੇ ਹਾਂ। ਟਰੰਪ ਨੇ ਕਿਹਾ,''ਅਸੀਂ ਹੁਣ ਅਵਿਸ਼ਵਾਸਯੋਗ ਤਰੀਕੇ ਨਾਲ ਬਹੁਤ ਚੰਗਾ ਕਰ ਰਹੇ ਹਾਂ ਅਤੇ ਲਗਾਤਾਰ ਟੈਸਟਿੰਗ ਕਰ ਰਹੇ ਹਾਂ। ਇਲਾਜ ਕਰ ਰਹੇ ਹਾਂ। ਮੈਂ ਦੇਸ਼ ਅਤੇ ਦੁਨੀਆ ਭਰ ਵਿਚ ਵਿਗਿਆਨੀਆਂ ਅਤੇ ਸ਼ੋਧ ਕਰਤਾਵਾਂ ਨੂੰ ਇੰਨੀ ਤੇਜ਼ੀ ਨਾਲ ਵੈਕਸੀਨ ਬਣਾਉਣ ਲਈ ਸ਼ੁਕਰੀਆ ਕਹਿਣਾ ਚਾਹੁੰਦਾ ਹਾਂ।'' ਉਹਨਾਂ ਨੇ ਆਸ ਜ਼ਾਹਰ ਕੀਤੀ ਕਿ ਇਸ ਸਾਲ ਦੇ ਅਖੀਰ ਤੱਕ ਕੋਰੋਨਾਵਾਇਰਸ ਦੀ ਵੈਕਸੀਨ ਆ ਜਾਵੇਗੀ। ਟਰੰਪ ਨੇ ਕਿਹਾ ਕਿ ਦੇਸ਼ ਵਿਚ ਹੁਣ ਤੱਕ 4 ਕਰੋੜ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।