ਅਮਰੀਕਾ ''ਚ ਅਗਲੇ ਮਹੀਨੇ ਤੋਂ ਖੁੱਲ੍ਹ ਸਕਣਗੇ ਡਿਜ਼ਨੀਲੈਂਡ ਸਮੇਤ ਕੁਝ ਸਟੇਡੀਅਮ

03/07/2021 1:00:04 PM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਸਮੇਂ ਦੇ ਨਾਲ ਨਾਲ ਕੋਰੋਨਾ ਦੀ ਲਾਗ ਵਿੱਚ ਗਿਰਾਵਟ ਆਉਣ ਕਰਕੇ ਨਿਯਮਾਂ ਵਿੱਚ ਢਿੱਲ ਕੀਤੀ ਜਾ ਰਹੀ ਹੈ। ਇਸੇ ਹੀ ਢਿੱਲ ਤਹਿਤ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਰਾਜ ਵੱਲੋਂ ਐਲਾਨੇ ਗਏ ਨਵੇਂ ਨਿਯਮਾਂ ਅਨੁਸਾਰ ਡਿਜ਼ਨੀਲੈਂਡ ਨੂੰ ਅਗਲੇ ਮਹੀਨੇ ਤੋਂ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ। ਨਵੇਂ ਨਿਯਮਾਂ ਤਹਿਤ ਓਰੇਂਜ ਕਾਉਂਟੀ ਨੂੰ ਰੈਡ ਟਾਇਰ ਵਿੱਚ ਤਬਦੀਲ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਜਿਸ ਦੇ ਤਹਿਤ ਇਹ ਪਾਰਕ 1 ਅਪ੍ਰੈਲ ਨੂੰ ਖੁੱਲ੍ਹ ਸਕਦਾ ਹੈ।

ਅਧਿਕਾਰੀਆਂ ਅਨੁਸਾਰ ਇਸ ਪਾਰਕ ਵਿੱਚ ਰਾਈਡਜ਼ ਦੁਬਾਰਾ ਚਲਦੀਆਂ ਰਹਿਣਗੀਆਂ ਪਰ ਇਨਡੋਰ ਸੇਵਾਵਾਂ ਬੰਦ ਹੋਣਗੀਆਂ। ਇਸ ਦੇ  ਨਾਲ ਹੀ, ਇਹ ਪਾਰਕ 15% ਸਮਰੱਥਾ ਨਾਲ ਕੰਮ ਕਰੇਗਾ ਅਤੇ ਸਿਰਫ ਕੈਲੀਫੋਰਨੀਆ ਦੇ ਵਸਨੀਕਾਂ ਨੂੰ ਹੀ ਇਸ ਵਿੱਚ ਜਾਣ ਦੀ ਆਗਿਆ ਹੋਵੇਗੀ। ਮੌਜੂਦਾ ਸਮੇਂ ਦੱਖਣੀ ਕੈਲੀਫੋਰਨੀਆ ਦਾ ਜ਼ਿਆਦਾਤਰ ਹਿੱਸਾ ਜਿਸ ਵਿੱਚ ਡਿਜ਼ਨੀਲੈਂਡ ਪਾਰਕ ਦਾ ਖੇਤਰ ਅਨਾਹੇਮ ਵੀ ਸ਼ਾਮਿਲ ਹੈ, ਵੱਧ ਪਾਬੰਦੀ ਵਾਲੇ ਜਾਮਨੀ ਪੱਧਰ ਵਿੱਚ ਹੈ। ਡਿਜ਼ਨੀਲੈਂਡ ਨੇ ਇਸ ਖ਼ਬਰ ਦਾ ਸਵਾਗਤ ਕੀਤਾ ਹੈ ਜੋ ਕਿ ਦੱਖਣੀ ਕੈਲੀਫੋਰਨੀਆ ਵਿੱਚ ਪਿਛਲੇ ਮਾਰਚ 'ਚ ਬੰਦ ਕੀਤੀ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ -ਕੋਰੋਨਾ ਆਫ਼ਤ : ਬ੍ਰਾਜ਼ੀਲ 'ਚ 24 ਘੰਟਿਆਂ 'ਚ 1,555 ਮੌਤਾਂ, ਲੱਗੀ ਅੰਸ਼ਕ ਤਾਲਾਬੰਦੀ

ਦੱਖਣੀ ਕੈਲੀਫੋਰਨੀਆ ਦੇ ਕਈ ਹੋਰ ਪ੍ਰਮੁੱਖ ਥੀਮ ਪਾਰਕ, ਜਿਵੇਂ ਕਿ ਨਟਸ  ਬੇਰੀ ਫਾਰਮ, ਯੂਨੀਵਰਸਲ ਸਟੂਡੀਓ ਹਾਲੀਵੁੱਡ ਅਤੇ ਸਿਕਸ ਫਲੈਗਜ਼ ਮੈਜਿਕ ਮਾਉਂਟੇਨ, ਵੀ ਸੀਮਿਤ ਹਾਜ਼ਰੀਨ ਨੂੰ ਬੁਲਾਉਣ ਦੇ ਯੋਗ ਹੋਣਗੇ।ਡਿਜ਼ਨੀਲੈਂਡ ਤੋਂ ਇਲਾਵਾ, ਰਾਜ ਦਾ ਡੋਜਰ ਸਟੇਡੀਅਮ ਅਤੇ ਐਂਜਲ ਸਟੇਡੀਅਮ ਵੀ ਸੀਮਤ ਪ੍ਰਸ਼ੰਸਕਾਂ ਨੂੰ ਆਗਿਆ ਦੇਵੇਗਾ ਕਿਉਂਕਿ ਅਗਲੇ ਮਹੀਨੇ ਬੇਸਬਾਲ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਇਸ ਦੇ ਇਲਾਵਾ ਬਾਲਪਾਰਕਸ ਨੂੰ ਵੀ 1 ਅਪ੍ਰੈਲ ਤੋਂ 20% ਸਮਰੱਥਾ ਤੇ ਕੰਮ ਕਰਨ ਦੀ ਆਗਿਆ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਡਿਜ਼ਨੀਲੈਂਡ ਜਨਵਰੀ ਤੋਂ ਇੱਕ ਵੱਡੇ ਟੀਕਾਕਰਨ ਕੇਂਦਰ ਵਜੋਂ ਵੀ ਕੰਮ ਕਰ ਰਿਹਾ ਹੈ।


Vandana

Content Editor

Related News