ਅਮਰੀਕਾ ਦੀ ਵੱਡੀ ਪਹਿਲ, ਕੋਰੋਨਾ ਖਾਤਮੇ ਦੀ ''ਦਵਾਈ'' ਬਣਾਉਣ ਲਈ ਦਿੱਤੇ 3.2 ਅਰਬ ਡਾਲਰ
Friday, Jun 18, 2021 - 04:10 PM (IST)

ਵਾਸ਼ਿੰਗਟਨ (ਬਿਊਰੋ): ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਲਈ ਅਮਰੀਕਾ ਨੇ ਵੈਕਸੀਨ ਮਗਰੋਂ ਹੁਣ ਦੁਨੀਆ ਦੀ ਪਹਿਲੀ 'ਦਵਾਈ' ਲਈ ਖਜਾਨਾ ਖੋਲ੍ਹ ਦਿੱਤਾ ਹੈ। ਜੋਅ ਬਾਈਡੇਨ ਪ੍ਰਸ਼ਾਸਨ ਐਂਟੀਵਾਇਰਲ ਦਵਾਈ ਵਿਕਸਿਤ ਕਰਨ ਲਈ 3.2 ਅਰਬ ਡਾਲਰ ਦੇਣ ਜਾ ਰਿਹਾ ਹੈ। ਜੇਕਰ ਇਹ ਦਵਾਈ ਬਣਾਉਣ ਵਿਚ ਸਫਲਤਾ ਮਿਲਦੀ ਹੈ ਤਾਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਇਲਾਜ ਵਿਚ ਬਹੁਤ ਆਸਾਨੀ ਹੋ ਜਾਵੇਗੀ। ਨਾਲ ਹੀ ਇਹ ਕੋਰੋਨਾ ਵਾਇਰਸ ਖ਼ਿਲਾਫ਼ ਪਹਿਲੀ ਕਾਰਗਰ ਦਵਾਈ ਹੋਵੇਗੀ।
ਅਮਰੀਕਾ ਦੇ ਚੋਟੀ ਦੇ ਛੂਤਕਾਰੀ ਰੋਗ ਮਾਹਰ ਅਤੇ ਰਾਸ਼ਟਰਪਤੀ ਬਾਈਡੇਨ ਦੇ ਸਲਾਹਕਾਰ ਐਨਥਨੀ ਫੌਚੀ ਨੇ ਇਸ ਅਰਬਾਂ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ। ਇਸ ਰਾਸ਼ੀ ਜ਼ਰੀਏ ਵਿਭਿੰਨ ਦਵਾਈਆਂ ਦੇ ਕਲੀਨਿਕਲ ਟ੍ਰਾਇਲ ਨੂੰ ਤੇਜ਼ ਕੀਤਾ ਜਾਵੇਗਾ। ਇਹ ਦਵਾਈਆਂ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ ਦੇ ਗੰਭੀਰ ਰੂਪ ਨਾਲ ਬੀਮਾਰੀ ਪੈਣ ਤੋਂ ਪਹਿਲਾਂ ਹੀ ਉਸ ਦੇ ਅਸਰ ਨੂੰ ਖ਼ਤਮ ਕਰ ਦੇਣਗੀਆਂ। ਜੇਕਰ ਇਹ ਟ੍ਰਾਇਲ ਸਫਲ ਰਹਿੰਦਾ ਹੈ ਤਾਂ ਇਸ ਸਾਲ ਦੇ ਅਖੀਰ ਤੱਕ ਦੁਨੀਆ ਵਿਚ ਕੋਰੋਨਾ ਵਾਇਰਸ ਦੀ ਪਹਿਲੀ ਦਵਾਈ ਸਾਹਮਣੇ ਆ ਸਕਦੀ ਹੈ।
ਡਰੱਗ ਡਿਸਕਵਰੀ ਸੈਂਟਰ ਦਾ ਨਿਰਮਾਣ
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਸੰਕਟ ਦੇ ਬਾਵਜੂਦ 2020 'ਚ ਦੁਨੀਆ ਭਰ 'ਚ ਲੱਖਾਂ ਲੋਕ ਹੋਏ 'ਵਿਸਥਾਪਿਤ'
ਡਾਕਟਰ ਫੌਚੀ ਨੇ ਦੱਸਿਆ ਕਿ 3.2 ਅਰਬ ਡਾਲਰ ਵਿਚੋਂ 50 ਕਰੋੜ ਡਾਲਰ ਖੋਜ ਅਤੇ ਵਿਕਾਸ ਅਤੇ 1 ਅਰਬ ਡਾਲਰ ਪ੍ਰੀ ਕਲੀਨਿਕਲ ਟ੍ਰਾਇਲ ਅਤੇ ਕਲੀਨਿਕਲ ਟ੍ਰਾਇਲ ਲਈ ਵਰਤੇ ਜਾਣਗੇ। ਉੱਥੇ 70 ਕਰੋੜ ਡਾਲਰ ਦੀ ਵਰਤੋਂ ਨਿਰਮਾਣ ਲਈ ਕੀਤੀ ਜਾਵੇਗੀ। ਨਾਲ ਹੀ ਇਕ ਅਰਬ ਡਾਲਰ ਦੀ ਵਰਤੋਂ ਨਵੇਂ ਐਂਟੀਵਾਇਰਲ ਡਰੱਗ ਡਿਸਕਵਰੀ ਸੈਂਟਰ ਦੇ ਨਿਰਮਾਣ ਲਈ ਕੀਤੀ ਜਾਵੇਗੀ। ਇੱਥੇ ਦੱਸ ਦਈਏ ਕਿ ਦੁਨੀਆ ਵਿਚ ਏਡਜ਼, ਹੈਪੀਟਾਈਟਿਸ , ਬੀ.ਓ.ਸੀ. ਜਿਹੇ ਕਈ ਵਾਇਰਸਾਂ ਦਾ ਇਲਾਜ ਦਵਾਈਆਂ ਜ਼ਰੀਏ ਕੀਤਾ ਜਾ ਸਕਦਾ ਹੈ।
ਭਾਵੇਂਕਿ ਮੌਜੂਦਾ ਸਮੇਂ ਕੋਰੋਨਾ ਦੇ ਇਲਾਜ ਲਈ ਅਜਿਹੀ ਕੋਈ ਦਵਾਈ ਨਹੀਂ ਹੈ। ਹਾਲੇ ਅਮਰੀਕਾ ਵਿਚ ਸਿਰਫ ਰੇਮਡੇਸਿਵਿਰ ਹੀ ਇਕੋਇਕ ਦਵਾਈ ਹੈ ਜਿਸ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸ ਦਵਾਈ ਨੂੰ ਵੀ ਟੀਕੇ ਜ਼ਰੀਏ ਦੇਣਾ ਪੈਂਦਾ ਹੈ। ਦੁਨੀਆ ਵਿਚ ਇਸ ਸਮੇਂ ਕਈ ਦਵਾਈਆਂ ਦਾ ਪਰੀਖਣ ਚੱਲ ਰਿਹਾ ਹੈ। ਇਸ ਵਿਚੋਂ ਇਕ ਫਾਈਜ਼ਰ ਦੀ ਦਵਾਈ ਵੀ ਸ਼ਾਮਲ ਹੈ।
ਪੜ੍ਹੋ ਇਹ ਅਹਿਮ ਖਬਰ- ਯੂਕੇ: ਰੋਜ਼ਾਨਾ ਦੇ ਕੋਵਿਡ ਕੇਸਾਂ 'ਚ ਰਿਕਾਰਡ ਵਾਧਾ, ਫਰਵਰੀ ਤੋਂ ਬਾਅਦ ਪਹਿਲੀ ਵਾਰ ਦਰਜ਼ ਹੋਏ 11,007 ਕੇਸ