ਅਮਰੀਕਾ : 1 ਸਾਲ ਤੋਂ ਦਫਨ ਹੋਣ ਦੇ ਇੰਤਜ਼ਾਰ ''ਚ ਹਨ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

Tuesday, May 11, 2021 - 06:56 PM (IST)

ਅਮਰੀਕਾ : 1 ਸਾਲ ਤੋਂ ਦਫਨ ਹੋਣ ਦੇ ਇੰਤਜ਼ਾਰ ''ਚ ਹਨ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਕੋਰੋਨਾ ਵਾਇਰਸ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ।ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਕੋਰੋਨਾ ਸੰਬੰਧੀ ਮਾਮਲੇ ਪਿਛਲੇ ਸਾਲ ਸਿਖਰ 'ਤੇ ਸਨ। ਉਦੋਂ ਹਾਲਾਤ ਇਹ ਸਨ ਕਿ ਪ੍ਰਸ਼ਾਸਨ ਨੂੰ ਕੋਵਿਡ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਫ੍ਰੀਜ਼ਰ ਟਰੱਕਾਂ ਵਿਚ ਰੱਖਣਾ ਪਿਆ ਸੀ। ਹੁਣ ਕਰੀਬ 1 ਸਾਲ ਬੀਤ ਜਾਣ ਮਗਰੋਂ ਵੀ ਕਈ ਲਾਸ਼ਾਂ ਅਜਿਹੇ ਹੀ ਫ੍ਰੀਜ਼ਰ ਟਰੱਕਾਂ ਵਿਚ ਪਈਆਂ ਹਨ ਅਤੇ ਇਹਨਾਂ ਨੂੰ ਦਫਨ ਨਹੀਂ ਕੀਤਾ ਗਿਆ ਹੈ।

ਇਕ ਸਥਾਨਕ ਮੀਡੀਆ ਰਿਪੋਰਟ ਮੁਤਾਬਕ ਸਥਾਨਕ ਪ੍ਰਸ਼ਾਸਨ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਕਰੀਬ 750 ਲਾਸ਼ਾਂ ਹਾਲੇ ਵੀ ਸਟੋਰ ਪਈਆਂ ਹਨ ਜਦਕਿ ਉਹਨਾਂ ਨੂੰ ਦਫਨ ਕੀਤਾ ਜਾਣਾ ਬਾਕੀ ਹੈ। ਹੁਣ ਹੌਲੀ-ਹੌਲੀ ਇਹਨਾਂ ਲਾਸ਼ਾਂ ਨੂੰ ਦਫਨ ਕਰਨਾ ਸ਼ੁਰੂ ਕੀਤਾ ਜਾ ਰਿਹਾ ਹੈ। ਨਿਊਯਾਰਕ ਸ਼ਹਿਰ ਵਿਚ ਸਥਿਤ ਹਾਰਟ ਆਈਸਲੈਂਡ ਸਭ ਤੋਂ ਵੱਡਾ ਕਬਰਸਤਾਨ ਹੈ ਜਿੱਥੇ ਗਰੀਬਾਂ ਜਾਂ ਅਣਜਾਣ ਲੋਕਾਂ ਦੀਆਂ ਲਾਸ਼ਾਂ ਨੂੰ ਦਫਨਾਇਆ ਜਾਂਦਾ ਹੈ। ਹੁਣ ਜਿਹੜੀਆਂ ਲਾਸ਼ਾਂ ਦਫਨ ਹੋਣ ਦਾ ਇੰਤਜ਼ਾਰ ਕਰ ਰਹੀਆਂ ਹਨ ਉਹਨਾਂ ਨੂੰ ਇੱਥੇ ਲਿਆਂਦਾ ਜਾਵੇਗਾ। ਹੁਣ ਸਥਾਨਕ ਪ੍ਰਸ਼ਾਸਨ ਵੱਲੋਂ ਇਹਨਾਂ ਮ੍ਰਿਤਕ ਲੋਕਾਂ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਸਥਾਨਕ ਅਧਿਕਾਰੀਆਂ ਮੁਤਾਬਕ ਪਿਛਲੇ ਸਾਲ ਮਾਰਚ -ਅਪ੍ਰੈਲ ਮਹੀਨੇ ਵਿਚ ਨਿਊਯਾਰਕ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸੀ। ਅਜਿਹੇ ਵਿਚ ਜਦੋਂ ਲਗਾਤਾਰ ਲੋਕਾਂ ਦੀ ਮੌਤ ਹੋ ਰਹੀ ਸੀ ਉਦੋਂ ਕਾਫੀ ਲਾਸ਼ਾਂ ਨੂੰ ਸਟੋਰ ਕਰ ਦਿੱਤਾ ਗਿਆ ਸੀ ਕਿਉਂਕਿ ਕਈ ਪਰਿਵਾਰ ਆਪਣੇ ਪਿਆਰਿਆਂ ਨੂੰ ਸਹੀ ਢੰਗ ਨਾਲ ਵਿਦਾ ਕਰਨਾ ਚਾਹੁੰਦੇ ਸਨ। ਹੁਣ ਕਰੀਬ ਇਕ ਸਾਲ ਬਾਅਦ ਅਮਰੀਕਾ ਕੋਰੋਨਾ ਵਾਇਰਸ ਦੀ ਮਾਰ ਤੋਂ ਉਭਰ ਰਿਹਾ ਹੈ ਪਰ ਹਾਲੇ ਵੀ ਸੰਕਟ ਬਰਕਰਾਰ ਹੈ। ਅਮਰੀਕਾ ਹੀ ਕੋਰੋਨਾ ਦੀ ਮਾਰ ਝੱਲਣ ਵਾਲੇ ਸਭ ਤੋਂ ਵੱਡਾ ਦੇਸ਼ ਹੈ। ਕੋਰੋਨਾ ਕਾਰਨ ਅਮਰੀਕਾ ਵਿਚ ਕਰੀਬ 6 ਲੱਖ ਮੌਤਾਂ ਦਰਜ ਕੀਤੀਆਂ ਗਈਆਂ ਹਨ। ਜਦਕਿ ਇੱਥੇ ਹਾਲੇ ਵੀ 64 ਲੱਖ ਐਕਟਿਵ ਮਾਮਲੇ ਹਨ।

ਨੋਟ- ਅਮਰੀਕਾ 'ਚ 1 ਸਾਲ ਤੋਂ ਦਫਨ ਹੋਣ ਦੇ ਇੰਤਜ਼ਾਰ 'ਚ ਹਨ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News