ਅਮਰੀਕਾ : ਪੀਣ ਵਾਲੇ ਪਾਣੀ ''ਚ ਮਿਲਿਆ ਦਿਮਾਗ ਨੂੰ ਖਾਣ ਵਾਲਾ ਬੈਕਟੀਰੀਆ, 8 ਸ਼ਹਿਰਾਂ ''ਚ ਅਲਰਟ

09/27/2020 10:33:11 PM

ਵਾਸ਼ਿੰਗਟਨ - ਕੋਰੋਨਾਵਾਇਰਸ ਨਾਲ ਨਜਿੱਠ ਰਹੇ ਅਮਰੀਕਾ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਅੰਦਰ ਦਿਮਾਗ ਨੂੰ ਖਾਣ ਵਾਲਾ ਘਾਤਕ ਅਮੀਬਾ ਮਿਲਣ ਨਾਲ 8 ਸ਼ਹਿਰਾਂ ਵਿਚ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਇਹ ਅਮੀਬਾ ਦੱਖਣੀ-ਪੂਰਬੀ ਟੈੱਕਸਾਸ ਵਿਚ ਪੀਣ ਵਾਲੇ ਪਾਣੀ ਦੇ ਅੰਦਰ ਮਿਲਿਆ ਹੈ। ਇਸ ਕਾਰਨ ਇਕ ਕਸਬੇ ਵਿਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਟੈੱਕਸਾਸ ਦੇ ਚੌਗਿਰਦਾ (ਵਾਤਾਵਰਣ) ਕਮਿਸ਼ਨ ਵੱਲੋਂ ਜਾਰੀ ਚਿਤਾਵਨੀ ਵਿਚ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਪਾਣੀ ਦਾ ਇਸਤੇਮਾਲ ਨਾ ਕਰਨ।

ਇਸ ਅਮੀਬਾ ਦਾ ਨਾਂ ਨੇਗਲੇਰਿਯਾ ਫਾਓਲਰਲੀ (Naegleria fowleri) ਦੱਸਿਆ ਜਾ ਰਿਹਾ ਹੈ। ਇਹ ਇਨਸਾਨ ਦੇ ਦਿਮਾਗ ਨੂੰ ਖਾ ਲੈਂਦਾ ਹੈ। ਸ਼ੁੱਕਰਵਾਰ ਸ਼ਾਮ ਨੂੰ ਇਸ ਨੂੰ ਪਾਣੀ ਦੇ ਅੰਦਰ ਪਾਇਆ ਗਿਆ। ਕਮਿਸ਼ਨ ਨੇ ਕਿਹਾ ਕਿ ਉਹ ਇਸ ਸਮੱਸਿਆ ਦੇ ਜਲਦ ਤੋਂ ਜਲਦ ਹੱਲ ਲਈ ਯਤਨ ਕਰ ਰਿਹਾ ਹੈ। ਅਮਰੀਕਾ ਦੇ ਬੀਮਾਰੀ ਰੋਕਥਾਮ ਕੇਂਦਰ ਮੁਤਾਬਕ, ਇਹ ਦਿਮਾਗ ਨੂੰ ਖਾਣ ਵਾਲਾ ਬੈਕਟੀਰੀਆ ਆਮ ਤੌਰ 'ਤੇ ਮਿੱਟੀ, ਗਰਮ ਝੀਲ ਅਤੇ ਨਦੀਆਂ ਵਿਚ ਪਾਇਆ ਜਾਂਦਾ ਹੈ।

6 ਸਾਲ ਦੇ ਬੱਚੇ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ
ਕੇਂਦਰ ਨੇ ਦੱਸਿਆ ਕਿ ਇਹ ਬੈਕਟੀਰੀਆ ਠੀਕ ਨਾਲ ਰੱਖ-ਰਖਾਅ ਨਾ ਕੀਤੇ ਜਾਣ ਵਾਲੇ ਸਵੀਮਿੰਗ ਪੂਲ ਅਤੇ ਫੈਕਟਰੀਆਂ ਤੋਂ ਛੱਡੇ ਗਏ ਗਰਮ ਪਾਣੀ ਵਿਚ ਵੀ ਰਹਿੰਦਾ ਹੈ। ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਲੇਕ ਜੈਕਸ਼ਨ, ਫ੍ਰੀਪੋਰਟ, ਐਂਗਲੇਟੋਨ, ਬ੍ਰਾਜ਼ੋਰੀਆ, ਰਿਚਵੁੱਡ, ਆਇਸਟਰ ਕ੍ਰੀਕ, ਕਲੂਟ, ਰੋਜ਼ੇਨਬਰਗ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਪਾਣੀ ਦਾ ਇਸਤੇਮਾਲ ਨਾ ਕਰਨ। ਲੇਕ ਜੈਕਸ਼ਨ ਇਲਾਕੇ ਵਿਚ ਐਮਰਜੰਸੀ ਦੀ ਐਲਾਨ ਕੀਤਾ ਗਿਆ ਹੈ।

ਪ੍ਰਸ਼ਾਸਨ ਹੁਣ ਇਸ ਗੰਦੇ ਪਾਣੀ ਨੂੰ ਕੱਢਣ ਦਾ ਯਤਨ ਕਰ ਰਿਹਾ ਹੈ। ਇਹ ਘਟਨਾ 8 ਸਤੰਬਰ ਨੂੰ ਸ਼ੁਰੂ ਹੋਈ ਜਦ ਇਕ 6 ਸਾਲ ਦੇ ਬੱਚੇ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਬੱਚੇ ਦੇ ਅੰਦਰ ਇਹ ਘਾਤਕ ਅਮੀਬਾ ਪਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਜਦ ਪਾਣੀ ਦੀ ਜਾਂਚ ਕੀਤੀ ਗਈ ਤਾਂ ਉਸ ਨੂੰ Naegleria fowleri ਤੋਂ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਬਾਅਦ ਲੋਕਾਂ ਨੂੰ ਪਾਣੀ ਨਾ ਪੀਣ ਦੀ ਸਲਾਹ ਦਿੱਤੀ ਗਈ।

ਸੰਪਰਕ ਵਿਚ ਆਉਣ ਵਾਲੇ 97 ਫੀਸਦੀ ਲੋਕਾਂ ਦਾ ਬੱਚਣਾ ਬੇਹੱਦ ਮੁਸ਼ਕਿਲ
ਸੀ. ਡੀ. ਸੀ. ਦਾ ਆਖਣਾ ਹੈ ਕਿ Naegleria fowleri ਘਾਤਕ ਹੁੰਦਾ ਹੈ। ਸਾਲ 2009 ਤੋਂ ਲੈ ਕੇ 2018 ਤੱਕ ਇਸ ਬੈਕਟੀਰੀਆ ਦੇ ਸ਼ਿਕਾਰ ਹੋਣ ਦੇ 34 ਮਾਮਲੇ ਸਾਹਮਣੇ ਆਏ ਸਨ। ਸਾਲ 1962 ਤੋਂ ਲੈ ਕੇ 2018 ਵਿਚਾਲੇ 145 ਲੋਕਾਂ ਨੂੰ ਇਸ ਬੈਕਟੀਰੀਆ ਕਾਰਨ ਪ੍ਰਭਾਵਿਤ ਹੋਏ, ਜਿਨ੍ਹਾਂ ਵਿਚੋਂ ਸਿਰਫ 4 ਲੋਕ ਹੀ ਜਿਓਂਦੇ ਬਚ ਪਾਏ। ਇਸ ਤੋਂ ਪ੍ਰਭਾਵਿਤ ਇਨਸਾਨ ਦੇ ਦਿਮਾਗ ਵਿਚ ਜਾਨਲੇਵਾ ਇਨਫੈਕਸ਼ਨ ਹੁੰਦੀ ਹੈ। 

ਸੈਂਟ੍ਰਲ ਆਫ ਡਿਡੀਜ਼ ਕੰਟਰੋਲ ਮੁਤਾਬਕ, ਲੋਕ ਇਸ ਤਰ੍ਹਾਂ ਦੇ ਅਮੀਬਾ ਦੇ ਸ਼ਿਕਾਰ ਸਵੀਮਿੰਗ ਦੌਰਾਨ ਹੁੰਦੇ ਹਨ। ਜਦ ਨੇਗਲੇਰਿਯਾ ਫਾਓਲਰਲੀ ਉਨਾਂ ਦੀ ਨੱਕ ਵਿਚ ਦਾਖਲ ਹੋ ਕੇ ਉਨਾਂ ਦੇ ਦਿਮਾਗ ਤੱਕ ਪਹੁੰਚ ਜਾਂਦਾ ਹੈ ਅਤੇ ਦਿਮਾਗ ਦੇ ਟਿਸ਼ੂਆਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਦੇ ਅਮੀਬਾ ਦੇ ਸੰਪਰਕ ਵਿਚ ਆਉਣ ਵਾਲੇ 97 ਫੀਸਦੀ ਲੋਕਾਂ ਦਾ ਬਚਣਾ ਬੇਹੱਦ ਮੁਸ਼ਕਿਲ ਹੁੰਦਾ ਹੈ।


Khushdeep Jassi

Content Editor

Related News