ਪਿਓ-ਪੁੱਤ ਨੇ ਮਾਦਾ ਭਾਲੂ ਦੀ ਬੱਚਿਆਂ ਸਮੇਤ ਕੀਤੀ ਹੱਤਿਆ, ਖਿੱਚੀਆਂ ਤਸਵੀਰਾਂ
Saturday, Mar 30, 2019 - 11:24 AM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਅਲਾਸਕਾ ਵਿਚ ਇਕ ਪਿਓ-ਪੁੱਤ ਦੀ ਜੋੜੀ ਨੇ ਭਾਲੂ ਸਮੇਤ ਬੱਚਿਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਪਿਤਾ ਦਾ ਨਾਮ ਐਂਡਰਿਊ ਅਤੇ ਬੇਟੇ ਦਾ ਨਾਮ ਓਵੇਨ ਰੇਨਰ ਹੈ। ਦੋਵੇਂ ਵੈਸਿਲਾ ਦੇ ਰਹਿਣ ਵਾਲੇ ਹਨ। ਅਲਾਸਕਾ ਦੇ ਫੌਜੀਆਂ ਦੀ ਰਿਪੋਰਟ ਮੁਤਾਬਕ ਦੋਵੇਂ ਦੋਸ਼ੀ ਮਾਦਾ ਭਾਲੂ ਅਤੇ ਉਸ ਦੇ ਬੱਚਿਆਂ ਨੂੰ ਮਾਰਨ ਤੋਂ ਪਹਿਲਾਂ ਐਸਟਰ ਟਾਪੂ 'ਤੇ ਦੇਖੇ ਗਏ ਸਨ। ਇਨ੍ਹਾਂ ਦੋਹਾਂ 'ਤੇ ਅਮਰੀਕੀ ਫੌਰੇਸਟ ਸਰਵਿਸ ਦੀ ਨਜ਼ਰ ਸੀ। ਦੋਹਾਂ ਦੋਸ਼ੀਆਂ ਨੇ ਭਾਲੂ ਅਤੇ ਉਸ ਦੇ ਬੱਚਿਆਂ ਨੂੰ ਮਾਰਨ ਦੇ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਬਾਅਦ ਵਿਚ ਦੋਹਾਂ ਨੂੰ ਸਬੂਤ ਮਿਟਾਉਂਦੇ ਹੋਏ ਵੀ ਦੇਖਿਆ ਗਿਆ।
ਦੋਹਾਂ ਨੇ ਭਾਲੂ ਅਤੇ ਉਸ ਦੇ ਬੱਚਿਆਂ ਦੀਆਂ ਲਾਸ਼ਾਂ ਨੂੰ ਥੈਲੇ ਵਿਚ ਪਾ ਦਿੱਤਾ। 'ਦੀ ਹਿਊਮਨ ਸੋਸਾਇਟੀ' ਮੁਤਾਬਕ ਭਾਲੂ ਅਤੇ ਉਸ ਦੇ ਬੱਚਿਆਂ ਨੂੰ ਮਾਰਨਾ ਅਲਾਸਕਾ ਦੇ ਕੁਝ ਖੇਤਰਾਂ ਵਿਚ ਕਾਨੂੰਨੀ ਹੈ ਪਰ ਇਨ੍ਹਾਂ ਦੋਹਾਂ ਨੇ ਜਿੱਥੇ ਇਨ੍ਹਾਂ ਨੂੰ ਮਾਰਿਆ, ਉਹ ਜਗ੍ਹਾ ਕਾਨੂੰਨੀ ਨਹੀਂ ਹੈ। ਇਸ ਤੋਂ ਪਹਿਲਾਂ ਉਹ ਦੋਵੇਂ ਜਨਵਰੀ 2019 ਵਿਚ ਵੀ ਮਾਦਾ ਭਾਲੂ ਅਤੇ ਉਸ ਦੇ ਬੱਚਿਆਂ ਨੂੰ ਮਾਰ ਚੁੱਕੇ ਹਨ। ਦੋਹਾਂ ਨੂੰ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਅਤੇ ਹਰੇਕ 'ਤੇ 1800 ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਅਪ੍ਰੈਲ 2018 ਦਾ ਹੈ। ਵੀਡੀਓ ਨੂੰ ਅਲਾਸਕਾ ਦੇ ਅਧਿਕਾਰੀਆਂ ਨੇ ਜਨਤਕ ਕੀਤਾ ਹੈ।