ਅਮਰੀਕਾ: ਵਿਅਕਤੀ ਦੀ ਕਾਰ ''ਚ 15,000 ਮਧੂ ਮੱਖੀਆਂ ਨੇ ਲਾਇਆ ਡੇਰਾ, ਦੇਖੋ ਤਸਵੀਰਾਂ
Sunday, Apr 04, 2021 - 02:02 AM (IST)
ਫਰਿਜ਼ਨੋ (ਗੁਰਿੰਦਰਜੀਤ) - ਜ਼ਿੰਦਗੀ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ 'ਤੇ ਯਕੀਨ ਕਰਨਾ ਮੁਸ਼ਕਿਲ ਹੁੰਦਾ ਹੈ। ਅਜਿਹਾ ਹੀ ਇਕ ਵਾਕਿਆ ਨਿਊ ਮੈਕਸੀਕੋ ਦੇ ਰਹਿਣ ਵਾਲੇ ਇਕ ਵਿਅਕਤੀ ਨਾਲ ਵਾਪਰਿਆ, ਜਿਹੜਾ ਕਿ ਘਰੇਲੂ ਸਮਾਨ ਲੈਣ ਸਟੋਰ ਵਿਚ ਗਿਆ ਸੀ । ਜਦ ਉਹ ਵਾਪਸ ਆਇਆ ਤਾਂ ਉਸ ਨੇ ਦੇਖਿਆ ਹਜ਼ਾਰਾਂ ਦੀ ਗਿਣਤੀ ਵਿਚ ਮਧੂ ਮੱਖੀਆਂ ਨੇ ਉਸ ਦੀ ਕਾਰ 'ਤੇ ਡੇਰਾ ਲਾਇਆ ਹੋਇਆ ਸੀ।
ਇਹ ਵੀ ਪੜੋ - ਦਵਾਈ ਤੋਂ ਲੈ ਕੇ ਦੁਆ ਤੱਕ ਕੰਮ ਆਉਂਦੇ ਨੇ ਯਮਨ ਦੇ 'Dragon Blood Tree', ਅੱਜ ਖੁਦ ਹਨ ਸੰਕਟ 'ਚ
ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਇਕ ਵਿਅਕਤੀ ਜਿਸ ਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ, ਲਾਸ ਕਰੂਸਿਜ਼ ਦੇ ਐਲਬਰਟਸਨ ਕਰਿਆਨਾ ਸਟੋਰ ਵਿਚ ਗਿਆ ਸੀ ਅਤੇ ਉਸ ਨੇ ਖਰੀਦਾਰੀ ਕਰਦੇ ਵੇਲੇ ਕਾਰ ਦੀਆਂ ਖਿੜਕੀਆਂ ਨੂੰ ਖੁੱਲ੍ਹਾ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਵਾਪਸੀ ਵੇਲੇ ਮਧੂ ਮੱਖੀਆਂ ਨੇ ਉਸ ਦੀ ਕਾਰ ਵਿਚ ਡੇਰਾ ਲਾ ਲਿਆ। ਇਸ ਦੀ ਸੂਚਨਾ ਮਿਲਦਿਆਂ ਹੀ ਲਾਸ ਕਰੂਸਿਜ਼ ਫਾਇਰ ਬ੍ਰਿਗੇਡ ਵਿਭਾਗ ਨੇ ਜਲਦ ਹੀ ਕਾਰਵਾਈ ਕੀਤੀ ਅਤੇ ਕਰਮਚਾਰੀਆਂ ਵੱਲੋਂ ਆਲੇ-ਦੁਆਲੇ ਦੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਮਧੂ ਮੱਖੀਆਂ ਤੋਂ ਬਚਾਉਣ ਲਈ ਆਸਪਾਸ ਦੇ ਖੇਤਰ ਨੂੰ ਬੰਦ ਕਰ ਦਿੱਤਾ।
ਇਹ ਵੀ ਪੜੋ - ਕੋਰੋਨਾ : ਕੁਵੈਤ ਨੇ ਵਿਦੇਸ਼ੀਆਂ ਦੀ ਐਂਟਰੀ 'ਤੇ ਲਾਇਆ ਬੈਨ
ਇਸ ਦੌਰਾਨ ਇਕ ਫਾਇਰ ਫਾਈਟਰ ਜੈਸੀ ਜਾਨਸਨ ਨੇ ਮਧੂ ਮੱਖੀ ਪਾਲਕ ਵਜੋਂ ਆਪਣੇ ਤਜ਼ਰਬੇ ਦੀ ਵਰਤੋਂ ਕੀਤੀ ਅਤੇ ਮਧੂ ਮੱਖੀਆਂ ਨੂੰ ਬਾਹਰ ਕੱਢਣ ਲਈ ਲੋੜੀਂਦੀ ਹਰ ਚੀਜ਼ ਜਿਵੇਂ ਕਿ ਇੱਕ ਹਾਈਵ ਕਿੱਟ, ਲੈਮਨਗ੍ਰਾਸ ਤੇਲ, ਦਸਤਾਨੇ ਪਾ ਕੇ ਮਧੂ ਮੱਖੀਆਂ ਨੂੰ ਬਾਹਰ ਕੱਢਣ ਦੇ ਕੰਮ ਨੂੰ ਅੰਜ਼ਾਮ ਦਿੱਤਾ। ਅਧਿਕਾਰੀਆਂ ਅਨੁਸਾਰ ਉਸ ਨੇ ਜਲਦੀ ਹੀ ਮਧੂ ਮੱਖੀਆਂ ਨੂੰ ਵਧੇਰੇ ਢੁੱਕਵੀਂ ਥਾਂ 'ਤੇ ਤਬਦੀਲ ਕਰ ਦਿੱਤਾ। ਫਾਇਰ ਬ੍ਰਿਗੇਡ ਵਿਭਾਗ ਦੇ ਅੰਦਾਜ਼ੇ ਮੁਤਾਬਕ ਲਗਭਗ 15,000 ਮਧੂ ਮੱਖੀਆਂ ਨੂੰ ਕਾਰ ਵਿਚੋਂ ਹਟਾਇਆ ਗਿਆ ਅਤੇ ਇਸ ਕੋਸ਼ਿਸ਼ ਵਿਚ ਲਗਭਗ 2 ਘੰਟੇ ਲੱਗੇ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਅਧਿਕਾਰੀਆਂ ਮੁਤਾਬਕ ਫਾਇਰ ਬ੍ਰਿਗੇਡ ਵਿਭਾਗ ਆਮ ਤੌਰ 'ਤੇ ਮਧੂ ਮੱਖੀਆਂ ਦੇ ਝੁੰਡ ਨੂੰ ਨਹੀਂ ਹਟਾਉਂਦਾ ਪਰ ਇਸ ਖੇਤਰ ਵਿਚ ਜ਼ਿਆਦਾ ਟ੍ਰੈਫਿਕ ਕਾਰਨ ਉਨ੍ਹਾਂ ਇਹ ਕਾਰਵਾਈ ਕੀਤੀ।
ਇਹ ਵੀ ਪੜੋ - ਭਾਰਤੀ ਮੂਲ ਦੇ ਅਮਰੀਕੀ ਨਾਗਰਿਕ 'ਨਿਊਯਾਰਕ ਦੀ ਸਰਕਾਰ' ਚਲਾਉਣ ਦੀ ਤਿਆਰੀ 'ਚ, ਚੋਣਾਂ ਜੂਨ ਨੂੰ