ਜੇ.ਐੱਫ.ਕੇ. ਹਵਾਈ ਅੱਡੇ ''ਤੇ ਫਸੇ ਰਹੇ 16 ਭਾਰਤੀ-ਅਮਰੀਕੀ, ਇਹ ਸੀ ਵਜ੍ਹਾ

12/23/2019 12:25:25 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਤੋਂ ਨਵੀਂ ਦਿੱਲੀ ਆ ਰਹੇ ਵੈਧ ਓ.ਸੀ.ਆਈ. ਕਾਰਡ ਧਾਰਕ ਘੱਟੋ-ਘੱਟ 16 ਭਾਰਤੀ-ਅਮਰੀਕੀਆਂ ਨੂੰ ਐਤਵਾਰ ਨੂੰ ਜੌਨ ਐੱਫ. ਕੇਨੇਡੀ ਹਵਾਈ ਅੱਡੇ 'ਤੇ ਕੁਝ ਸਮੇਂ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਪੁਰਾਣੇ ਰੱਦ ਪਾਸਪੋਰਟ ਨਾਲ ਨਾ ਲੈ ਕੇ ਚੱਲਣ ਕਾਰਨ ਏਅਰ ਇੰਡੀਆ ਉਹਨਾਂ ਦੇ ਬੋਰਡਿੰਗ ਪਾਸ ਨਹੀਂ ਬਣਾ ਰਿਹਾ ਸੀ। ਨਵੇਂ ਅਸਥਾਈ ਨਿਯਮਾਂ ਦੇ ਮੁਤਾਬਕ ਇਹਨਾਂ ਯਾਤਰੀਆਂ ਨੇ ਆਪਣੇ ਨਾਲ ਪੁਰਾਣੇ ਰੱਦ ਪਾਸਪੋਰਟ ਰੱਖਣੇ ਸੀ, ਜਿਸ ਦਾ ਨੰਬਰ ਉਹਨਾਂ ਦੇ ਭਾਰਤੀ ਵਿਦੇਸ਼ੀ ਨਾਗਰਿਕ (ਓ.ਸੀ.ਆਈ.) ਕਾਰਡ 'ਤੇ ਅੰਕਿਤ ਸੀ। ਇਹਨਾਂ ਯਾਤਰੀਆਂ ਨੂੰ ਇਸ ਨਵੇਂ ਨਿਯਮ ਦੀ ਜਾਣਕਾਰੀ ਨਹੀਂ ਸੀ।

ਇਸ ਮਹੀਨੇ ਦੀ ਸ਼ੁਰੂਆਤ ਵਿਚ ਇਸ ਪ੍ਰਬੰਧ ਤੋਂ 30 ਜੂਨ, 2020 ਤੱਕ ਛੋਟ ਦਿੱਤੀ ਗਈ ਸੀ ਪਰ ਉਕਤ ਓ.ਸੀ.ਆਈ. ਕਾਰਡ ਧਾਰਕਾਂ ਨੂੰ ਭਾਰਤ ਜਾਣ ਲਈ ਉਹਨਾਂ ਦਾ ਪੁਰਾਣਾ ਪਾਸਪੋਰਟ ਨਾਲ ਲਿਆਉਣ ਲਈ ਕਿਹਾ ਗਿਆ ਸੀ। ਭਾਵੇਂਕਿ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨਵੇਂ ਨਿਯਮਾਂ ਦੇ ਬਾਰੇ ਵਿਚ ਜ਼ਿਆਦਾਤਰ ਓ.ਸੀ.ਆਈ. ਕਾਰਡ ਧਾਰਕਾਂ ਨੂੰ ਪਤਾ ਨਹੀਂ ਹੈ। ਇਹਨਾਂ ਸਾਰੇ ਭਾਰਤੀ-ਅਮਰੀਕੀਆਂ ਕੋਲ ਵੈਧ ਓ.ਸੀ.ਆਈ. ਕਾਰਡ ਸੀ ਪਰ ਉਹਨਾਂ ਕੋਲ ਪੁਰਾਣੇ ਪਾਸਪੋਰਟ ਨਹੀਂ ਸਨ। ਜੇ.ਐੱਫ.ਕੇ. ਹਵਾਈ ਅੱਡੇ 'ਤੇ ਏਅਰ ਇੰਡੀਆ ਦਾ ਕਾਊਂਟਰ ਬੰਦ ਹੋਣ ਵਿਚ ਅੱਧੇ ਘੰਟੇ ਤੋਂ ਵੀ ਘੱਟ ਦਾ ਸਮਾਂ ਬਚਿਆ ਸੀ ਜਦੋਂ ਇਹ 16 ਯਾਤਰੀ ਕਮਿਊਨਿਟੀ ਕਾਰਕੁੰਨ ਪ੍ਰੇਮ ਭੰਡਾਰੀ ਕੋਲ ਪਹੁੰਚੇ।

ਭੰਡਾਰੀ ਨੇ ਦੱਸਿਆ,''ਇਹ ਸਾਰੇ 16 ਭਾਰਤੀ-ਅਮਰੀਕੀ ਅੱਜ ਹਵਾਈ ਅੱਡੇ 'ਤੇ ਫਸੇ ਰਹਿ ਜਾਂਦੇ ਅਤੇ ਉਹਨਾਂ ਨੂੰ ਵਾਧੂ ਪੈਸੇ ਦੇ ਕੇ ਫਿਰ ਤੋਂ ਟਿਕਟ ਬੁਕ ਕਰਨ ਲਈ ਕਿਹਾ ਜਾਂਦਾ ਜਾਂ ਘਰ ਭੇਜ ਦਿੱਤਾ ਜਾਂਦਾ ਪਰ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਹਰਸ਼ਵਰਧਨ ਸ਼੍ਰਿੰਗਲਾ, ਨਿਊਯਾਰਕ ਕੌਂਸਲੇਟ ਸੰਦੀਪ ਚੱਕਰਵਰਤੀ ਅਤੇ ਏਅਰ ਇੰਡੀਆ (ਉੱਤਰੀ ਅਮਰੀਕਾ) ਦੇ ਪ੍ਰਮੁੱਖ ਕਮਲ ਰੋਲ ਦੀ ਉੱਚ ਪੱਧਰੀ ਦਖਲ ਅੰਦਾਜ਼ੀ ਦੇ ਬਾਅਦ ਉਹਨਾਂ ਨੂੰ ਯਾਤਰਾ ਦੀ ਇਜਾਜ਼ਤ ਦੇ ਦਿੱਤੀ ਗਈ।'' ਚੱਕਰਵਰਤੀ ਦੇ ਜੇ.ਕੇ.ਐੱਫ. ਹਵਾਈ ਅੱਡੇ 'ਤੇ ਏਅਰ ਇੰਡੀਆ ਨੂੰ ਇਕ ਈ-ਮੇਲ ਲਿੱਖਣ ਦੇ ਬਾਅਦ ਇਹਨਾਂ ਯਾਤਰੀਆਂ ਨੂੰ ਉਡਾਣ ਭਰਨ ਦੇ ਥੋੜ੍ਹੀ ਦੇਰ ਪਹਿਲਾਂ ਜਹਾਜ਼ ਵਿਚ ਸਵਾਰ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ।


Vandana

Content Editor

Related News