ਅਮਰੀਕਾ : ਤਿਰੰਗੇ ਦੇ ਰੰਗਾਂ ''ਚ ਰੌਸ਼ਨ ਹੋਈ ''ਵਨ ਵਰਲਡ ਟਰੇਡ ਸੈਂਟਰ'' ਇਮਾਰਤ

Monday, Aug 16, 2021 - 11:09 AM (IST)

ਅਮਰੀਕਾ : ਤਿਰੰਗੇ ਦੇ ਰੰਗਾਂ ''ਚ ਰੌਸ਼ਨ ਹੋਈ ''ਵਨ ਵਰਲਡ ਟਰੇਡ ਸੈਂਟਰ'' ਇਮਾਰਤ

ਵਾਸ਼ਿੰਗਟਨ (ਬਿਊਰੋ): ਭਾਰਤ ਵਿਚ ਆਜ਼ਾਦੀ ਦਿਹਾੜੇ ਦੀ 75ਵੀਂ ਵਰ੍ਹੇਗੰਢ ਮੌਕੇ ਕਾਫੀ ਉਤਸ਼ਾਹ ਦੇਖਿਆ ਗਿਆ।ਇਹੀ ਨਹੀਂ ਦੁਨੀਆ ਦੇ ਸਾਰੇ ਦੇਸ਼ਾਂ ਵਿਚ ਰਹਿਣ ਵਾਲੇ ਪ੍ਰਵਾਸੀਆਂ ਭਾਰਤੀਆਂ ਨੇ ਵੀ ਆਜ਼ਾਦੀ ਦਿਹਾੜੇ ਨੂੰ ਕਾਫੀ ਉਤਸ਼ਾਹ ਨਾਲ ਮਨਾਇਆ। ਇਸ ਦਿਨ ਅਮਰੀਕਾ ਵਿਚ ਵੱਡੇ ਪੱਧਰ 'ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ। ਅਮਰੀਕਾ ਵਿਚ ਬਣੀ ਸਭ ਤੋਂ ਉੱਚੀ ਇਮਾਰਤ ਵਨ ਵਰਲਡ ਟਰੇਡ ਸੈਂਟਰ 15 ਅਗਸਤ ਨੂੰ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਤਿਰੰਗੇ ਦੇ ਰੰਗਾਂ ਵਿਚ ਰੌਸ਼ਨ ਹੋਈ। ਇਸ ਇਮਾਰਤ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਤਿਰੰਗੇ ਦੇ ਰੰਗਾਂ ਵਿਚ ਇਹ ਇਮਾਰਤ ਬਹੁਤ ਖੂਬਸੂਰਤ ਦਿੱਸ ਰਹੀ ਸੀ।

ਅਮਰੀਕਾ ਵਿਚ ਰਹਿਣ ਵਾਲੇ ਭਾਰਤੀਆਂ ਨੇ ਟਾਈਮਜ਼ ਸਕਵਾਇਰ 'ਤੇ ਸਭ ਤੋਂ ਵੱਡਾ ਤਿਰੰਗਾ ਲਹਿਰਾਇਆ।ਇਹ ਤਿਰੰਗਾ 6 ਫੁੱਟ ਚੌੜਾ ਅਤੇ 10 ਫੁੱਟ ਲੰਬਾ ਸੀ। ਪੋਲ ਦੀ ਉੱਚਾਈ 25 ਫੁੱਟ ਸੀ। ਇੱਥੇ ਦੱਸ ਦਈਏ ਕਿ ਆਜ਼ਾਦੀ ਦਿਹਾੜੇ ਮੌਕੇ ਦੁਨੀਆ ਦੇ ਕਈ ਦੇਸ਼ਾਂ ਨੇ ਭਾਰਤ ਲਈ ਵਧਾਈ ਸੰਦੇਸ਼ ਭੇਜੇ। ਅਮਰੀਕਾ, ਪੈਰਿਸ ਅਤੇ ਫਰਾਂਸ ਸਮੇਤ ਕਈ ਦੇਸ਼ਾਂ ਨੇ ਭਾਰਤ ਨੂੰ ਮੁਬਾਰਕਬਾਦ ਦਿੱਤੀ।

PunjabKesari

ਤਿਰੰਗੇ ਦੇ ਰੰਗ ਵਿਚ ਡੁੱਬੀ ਅੰਪਾਇਰ ਸਟੇਟ ਬਿਲਡਿੰਗ

ਭਾਰਤੀ ਪ੍ਰਵਾਸੀਆਂ ਦੇ ਸੰਗਠਨ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐੱਫ.ਆਈ.ਏ.) ਨਿਊਯਾਰਕ, ਨਿਊ ਜਰਸੀ ਅਤੇ ਕਨੈਕਟੀਕਟ ਨੇ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। 15 ਅਗਸਤ ਨੂੰ ਅੰਪਾਇਰ ਸਟੇਟ ਬਿਲਡਿੰਗ ਨੂੰ ਭਾਰਤੀ ਤਿਰੰਗੇ ਦੇ ਤਿੰਨ ਰੰਗਾਂ ਦੀ ਰੌਸ਼ਨੀ ਨਾਲ ਸਜਾਇਆ ਗਿਆ।ਆਜ਼ਾਦੀ ਦਿਹਾੜੇ ਦੀ ਸਮਾਪਤੀ ਹਡਸਨ ਨਦੀ ਵਿਚ ਇਕ ਵੱਡੇ ਕਰੂਜ਼ 'ਤੇ ਸ਼ਾਨਦਾਰ ਰਾਤ ਦੇ ਭੋਜਨ ਨਾਲ ਹੋਈ। ਇਸ ਵਿਚ ਅਮਰੀਕੀ ਸਰਕਾਰ ਦੇ ਸੀਨੀਅਰ ਅਧਿਕਾਰੀ, ਵਿਸ਼ੇਸ਼ ਮਹਿਮਾਨ ਅਤੇ ਭਾਰਤੀ ਭਾਈਚਾਰੇ ਦੇ ਲੋਕ ਸ਼ਾਮਲ ਹੋਏ।

ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਨੇ ਕਾਬੁਲ 'ਚ ਦੂਤਾਵਾਸਾਂ ਤੇ ਵਿਦੇਸ਼ੀ ਨਾਗਰਿਕਾਂ ਨੂੰ ਕੋਈ ਖਤਰਾ ਨਾ ਹੋਣ ਦੀ ਕੀਤੀ ਪੁਸ਼ਟੀ

ਕੌਂਸਲੇਟ ਜਨਰਲ ਰੰਧੀਰ ਜੈਸਵਾਲ ਨੇ ਲਹਿਰਾਇਆ ਤਿਰੰਗਾ
ਪ੍ਰਵਾਸੀਆਂ ਦੇ ਸੰਗਠਨ ਐੱਫ.ਆਈ.ਏ. ਨੇ ਟਾਈਮਜ਼ ਸਕਵਾਇਰ 'ਤੇ ਪਿਛਲੇ ਸਾਲ ਵੀ ਤਿਰੰਗਾ ਲਹਿਰਾਇਆ ਸੀ। ਸੰਗਠਨ ਦੇ ਚੇਅਰਮੈਨ ਅੰਕੁਰ ਵੈਧ ਨੇ ਦੱਸਿਆ ਕਿ ਪਿਛਲੇ ਸਾਲ ਪਹਿਲੀ ਵਾਰ ਟਾਈਮਜ਼ ਸਕਵਾਇਰ 'ਤੇ ਤਿਰੰਗਾ ਲਹਿਰਾਇਆ ਗਿਆ ਸੀ। ਹੁਣ ਇਹ ਪਰੰਪਰਾ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਵਾਰ ਟਾਈਮਜ਼ ਸਕਵਾਇਰ 'ਤੇ ਤਿਰੰਗਾ ਭਾਰਤ ਦੇ ਨਿਊਯਾਰਕ ਦੇ ਜਨਰਲ ਕੌਂਸਲੇਟ ਰੰਧੀਰ ਜੈਸਵਾਲ ਨੇ ਲਹਿਰਾਇਆ। 


author

Vandana

Content Editor

Related News