ਸ਼ਰਮਨਾਕ: ਗਰਭਵਤੀ ਬੀਬੀ ਦਾ ਕਤਲ ਕਰਕੇ ਕੁੱਖ਼ ''ਚੋਂ ਬਾਹਰ ਕੱਢਿਆ ਭਰੂਣ

Friday, Oct 16, 2020 - 10:24 AM (IST)

ਸ਼ਰਮਨਾਕ: ਗਰਭਵਤੀ ਬੀਬੀ ਦਾ ਕਤਲ ਕਰਕੇ ਕੁੱਖ਼ ''ਚੋਂ ਬਾਹਰ ਕੱਢਿਆ ਭਰੂਣ

ਟੈਕਸਾਸ : ਅਮਰੀਕਾ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਇਕ ਅਮਰੀਕੀ ਬੀਬੀ ਨੂੰ ਇਕ ਗਰਭਵਤੀ ਬੀਬੀ ਦੇ ਕਤਲ ਅਤੇ ਕੁੱਖ ਵਿਚੋਂ ਭਰੂਣ ਨੂੰ ਕੱਢਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। 27 ਸਾਲਾ ਟੇਲਰ ਪਾਰਕਰ ਨੂੰ ਟੈਕਸਾਸ ਦੀ ਜੇਲ੍ਹ ਵਿਚ ਰੱਖਿਆ ਗਿਆ ਸੀ। ਵੀਰਵਾਰ ਨੂੰ ਉਸ ਨੂੰ 5 ਮਿਲੀਅਨ ਡਾਲਰ ਦੇ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ ਗਈ। ਪਾਰਕਰ ਨੂੰ ਪਿਛਲੇ ਸ਼ੁੱਕਰਵਾਰ ਨੂੰ ਪੁਲਸ ਨੂੰ ਇਹ ਦੱਸਣ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਕਿ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਜੋ ਸਾਹ ਨਹੀਂ ਲੈ ਰਿਹਾ ਸੀ। ਪਾਰਕਰ ਨੇ ਕਿਹਾ ਕਿ ਉਸ ਨੇ ਇਕ ਸੜਕ ਦੇ ਕੰਡੇ ਜਨਮ ਦਿੱਤਾ, ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ ਸਸਤਾ ਸੋਨਾ ਤਾਂ ਅੱਜ ਹੈ ਤੁਹਾਡੇ ਕੋਲ ਆਖ਼ਰੀ ਮੌਕਾ

ਗਰਭਵਤੀ ਬੀਬੀ ਰੀਗਨ ਸੀਮੰਸ ਹੈਨਕਾਕ ਨੂੰ ਉਸੇ ਦਿਨ ਗੁਆਂਢੀ ਸੂਬੇ ਟੈਕਸਾਸ ਦੇ ਇਕ ਸ਼ਹਿਰ ਵਿਚ ਮ੍ਰਿਤਕ ਪਾਇਆ ਗਿਆ। ਪੋਸਟਮਾਰਟਮ ਦੌਰਾਨ ਉਸ ਦੇ ਅੰਦਰ ਬੱਚਾ ਨਹੀਂ ਪਾਇਆ ਗਿਆ। ਉਸ ਦੀ ਲਾਸ਼ ਲਗਭਗ 15 ਮੀਲ (20 ਕਿਲੋਮੀਟਰ) ਦੂਰ ਮਿਲੀ, ਜਿੱਥੋਂ ਪਾਰਕਰ ਨੂੰ ਚੁੱਕਿਆ ਗਿਆ ਸੀ। ਪਾਰਕਰ ਉੱਤੇ ਹੁਣ ਟੈਕਸਾਸ ਵਿਚ ਕਤਲ ਅਤੇ ਅਗਵਾਹ ਸਬੰਧਤ ਧਾਰਾਵਾਂ ਲਗਾ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਪਾਰਕਰ 'ਤੇ ਦੋਸ਼ ਹੈ ਕਿ ਉਸ ਨੇ ਨਿਊ ਬੋਸਟਨ ਘਰ ਵਿਚ ਰੀਗਨ ਦਾ ਕਤਲ ਕੀਤਾ। ਰੀਗਨ ਇੱਥੇ ਆਪਣੇ ਪਤੀ ਹੋਮਰ ਅਤੇ 3 ਸਾਲਾ ਧੀ ਕਿਨਲੀ ਨਾਲ ਰਹਿੰਦੀ ਸੀ। ਰੀਗਨ ਦੀ ਫੇਸਬੁੱਕ ਪੋਸਟ ਮੁਤਾਬਕ ਪਾਰਕਰ ਨੇ ਪੀੜਤ ਨਾਲ ਸਮਾਂ ਬਿਤਾਇਆ ਅਤੇ ਕਥਿਤ ਕਤਲ ਤੋਂ ਇਕ ਦਿਨ ਪਹਿਲਾਂ ਉਸ ਨੂੰ ਇਕ ਬੇਬੀ ਗਿਫ਼ਟ ਦਿੱਤਾ ਸੀ। ਪਾਰਕਰ ਅਤੇ ਰੀਗਨ ਫੇਸਬੁੱਕ ਦੋਸਤ ਸਨ ਪਰ ਦੋਵੇਂ ਬੀਤੇ ਸਾਲ ਇਕ-ਦੂਜੇ ਨੂੰ ਮਿਲੇ ਸਨ। ਇਸ ਦੌਰਾਨ ਕਥਿਤ ਕਤਲ ਦੇ ਦੋਸ਼ੀ ਨੇ ਰੀਗਨ, ਹੋਮਰ ਅਤੇ ਕਿਨਲੀ ਨਾਲ ਤਸਵੀਰਾਂ ਖਿਚਵਾਈਆਂ।  ਰੀਗਨ ਦੀ ਮਾਂ ਬਰੂਕਸ ਨੇ ਕਿਹਾ ਕਿ ਹੋਮਰ ਅਤੇ ਮੇਰੀ ਧੀ ਨੇ ਆਪਣਾ ਘਰ ਖਰੀਦਿਆ ਅਤੇ ਬੀਤੇ ਸਾਲ ਵਿਆਹ ਕੀਤਾ ਸੀ। ਬਰੂਕਸ ਨੇ ਕਿਹਾ ਕਿ ਅਦਾਲਤ ਵਿਚ ਮਾਮਲਾ ਹੋਣ ਕਾਰਨ ਉਹ ਇਸ ਘਟਨਾ ਦੇ ਆਪਰਾਧਿਕ ਦ੍ਰਿਸ਼ਟੀਕੋਣ 'ਤੇ ਕੋਈ ਗੱਲ ਨਹੀਂ ਕਹਿ ਸਕਦੀ ਹੈ।


author

cherry

Content Editor

Related News