ਰੂਸ ''ਤੇ ਉਲੰਘਣਾ ਦਾ ਦੋਸ਼ ਲਗਾ ਕੇ ''ਓਪਨ ਸਕਾਈਜ਼'' ਸੰਧੀ ਤੋਂ ਵੱਖ ਹੋਇਆ ਅਮਰੀਕਾ

05/22/2020 7:06:39 PM

ਵਾਸ਼ਿੰਗਟਨ (ਏਜੰਸੀਆਂ)- ਰੂਸ 'ਤੇ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਗਾ ਕੇ ਅਮਰੀਕਾ ਓਪਨ ਸਕਾਈਜ਼ ਸੰਧੀ ਤੋਂ ਵੱਖ ਹੋ ਗਿਆ ਹੈ। ਇਸ ਸੰਧੀ ਦੇ ਤਹਿਤ ਰੂਸ ਸਮੇਤ 34 ਦੇਸ਼ਾਂ ਨੂੰ ਆਪਣੇ ਜਹਾਜ਼ ਇਕ-ਦੂਜੇ ਦੇ ਖੇਤਰ ਵਿਚ ਉਡਾਉਣ ਦੀ ਇਜਾਜ਼ਤ ਹੈ। 1 ਜਨਵਰੀ, 2002 ਨੂੰ ਹੋਈ ਇਸ ਸੰਧੀ ਦਾ ਮੈਂਬਰ ਭਾਰਤ ਨਹੀਂ ਹੈ। ਇਸ ਸੰਧੀ 'ਚ ਸ਼ਾਮਲ ਜ਼ਿਆਦਾਤਰ ਦੇਸ਼ ਉੱਤਰ ਅਮਰੀਕਾ, ਯੂਰਪ 'ਚ ਅਤੇ ਪੱਛਮੀ ਏਸ਼ੀਆ ਦੇ ਹਨ। ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਓਪਨ ਸਕਾਈਜ਼ 'ਤੇ ਸੰਧੀ ਤੋਂ ਵੱਖ ਹੋਣ ਦੇ ਆਪਣੇ ਫੈਸਲੇ ਦਾ ਨੋਟਿਸ ਟ੍ਰੀਟੀ ਡਿਪੋਜ਼ਿਟਰੀਜ਼ ਅਤੇ ਇਸ ਸੰਧੀ ਦੇ ਸਾਰੇ ਪੱਖਕਾਰਾਂ ਨੂੰ ਸੌਂਪੇਗਾ। ਉਨ੍ਹਾਂ ਨੇ ਕਿਹਾ ਕਿ ਕਲ ਤੋਂ 6 ਮਹੀਨੇ ਬਾਅਦ ਅਮਰੀਕਾ ਇਸ ਸੰਧੀ ਦਾ ਹਿੱਸਾ ਨਹੀਂ ਰਹੇਗਾ। ਅਮਰੀਕਾ ਨੇ ਕਿਹਾ ਕਿ ਜੇਕਰ ਰੂਸ ਇਸ ਸੰਧੀ ਦਾ ਪੂਰੀ ਤਰ੍ਹਾਂ ਪਾਲਨ ਕਰਦਾ ਹੈ ਤਾਂ ਉਹ ਉਸ ਤੋਂ ਵੱਖ ਹੋਣ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਇਸ ਫੈਸਲੇ ਲਈ ਰੂਸ ਵਲੋਂ ਇਸ ਸੰਧੀ ਦਾ ਪਾਲਨ ਨਾ ਕੀਤੇ ਜਾਣ ਨੂੰ ਜ਼ਿੰਮੇਵਾਰ ਦੱਸਿਆ ਹੈ। 


Gurdeep Singh

Content Editor

Related News