ਇਰਾਕ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ''ਚ ਕਟੌਤੀ ਕਰੇਗਾ ਅਮਰੀਕਾ

Wednesday, Jan 15, 2020 - 05:52 PM (IST)

ਇਰਾਕ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ''ਚ ਕਟੌਤੀ ਕਰੇਗਾ ਅਮਰੀਕਾ

ਵਾਸ਼ਿੰਗਟਨ- ਅਮਰੀਕਾ ਇਰਾਕ ਨੂੰ ਦਿੱਤੀ ਜਾਣ ਵਾਲੀ 25 ਕਰੋੜ ਡਾਲਰ ਦੀ ਫੌਜੀ ਸਹਾਇਕਾ ਵਿਚ ਕਟੌਤੀ ਕਰਨ ਦੀ ਤਿਆਰੀ ਕਰ ਰਿਹਾ ਹੈ। ਵਾਲ ਸਟ੍ਰੀਟ ਜਰਨਲ ਦੀ ਰਿਪੋਰਟ ਮੁਤਾਬਕ ਜੇਕਰ ਅਮਰੀਕੀ ਫੌਜੀਆਂ ਨੂੰ ਇਰਾਕ ਤੋਂ ਬਾਹਰ ਕੀਤਾ ਗਿਆ ਤਾਂ ਅਜਿਹੀ ਸਥਿਤੀ ਵਿਚ ਇਰਾਕ ਨੂੰ ਮਿਲਣ ਵਾਲੀ ਫੌਜੀ ਸਹਾਇਤਾ ਵਿਚ ਕਟੌਤੀ ਕੀਤੀ ਜਾਵੇਗੀ।

ਮੀਡੀਆ ਰਿਪੋਰਟ ਵਿਚ ਵਿਦੇਸ਼ ਤੇ ਰੱਖਿਆ ਮੰਤਰਾਲੇ ਦੇ ਈ-ਮੇਲ ਦੇ ਹਵਾਲੇ ਨਾਲ ਕਿਹਾ ਗਿਆ ਕਿ ਪੂਰਬੀ ਦੇਸ਼ਾਂ ਨਾਲ ਸਬੰਧਿਤ ਬਿਊਰੋ ਚਾਲੂ ਵਿੱਤ ਸਾਲ ਵਿਚ ਇਰਾਕ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਵਿਚ ਕਟੌਤੀ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਇਰਾਕ ਦੀ ਸੰਸਦ ਵਿਚ ਪੰਜ ਜਨਵਰੀ ਨੂੰ ਇਕ ਪ੍ਰਸਤਾਵ ਪਾਸ ਕੀਤਾ ਗਿਆ ਸੀ, ਜਿਸ ਵਿਚ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫੌਜ ਨੂੰ ਦੇਸ਼ ਤੋਂ ਬਾਹਰ ਕਰਨ ਦਾ ਕਾਨੂੰਨ ਸੀ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ 'ਤੇ ਇਕ ਅਮਰੀਕੀ ਮੁਹਿੰਮ ਵਿਚ ਬਗਦਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇਕ ਡਰੋਨ ਹਮਲਾ ਕਰ ਈਰਾਨੀ ਰਿਵਲਿਊਸ਼ਨਰੀ ਗਾਰਡਸ ਕਾਰਪਸ ਦੇ ਕੁਦਸ ਬਲ ਦੇ ਮੁਖੀ ਕਾਸਿਮ ਸੁਲੇਮਾਨੀ ਦਾ ਕਤਲ ਕਰ ਦਿੱਤਾ ਸੀ। ਅਮਰੀਕਾ ਦੇ ਮੁਤਾਬਕ ਸੁਲੇਮਾਨੀ ਇਰਾਕ ਤੇ ਪੱਛਮੀ ਏਸ਼ੀਆ ਵਿਚ ਅਮਰੀਕੀ ਦੂਤਘਰਾਂ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ। 


author

Baljit Singh

Content Editor

Related News